ਮੁੱਖ ਸਫਾ

ਸਾਬਕਾ ਕਾਂਗਰਸੀ ਮੰਤਰੀ ਜੈਅੰਤੀ ਨਟਰਾਜਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
ਰਾਹੁਲ ਗਾਂਧੀ ਦਿੰਦੇ ਹਨ ਮੰਤਰੀਆਂ ਦੇ ਕੰਮ ’ਚ ਦਖਲ : ਨਟਰਾਜਨ
ਚੇਨਈ, 30 ਜਨਵਰੀ (ਟੋਪਏਜੰਸੀ) :- ਚੋਣਾਂ ’ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਕੇਂਦਰੀ ਵਾਤਾਵਰਣ ਮੰਤਰੀ ਅਤੇ ਕਾਂਗਰਸ ਦੀ ਉੱਘੀ ਨੇਤਾ ਜਯੰਤੀ ਨਟਰਾਜਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਰਾਹੁਲ ਉਨ੍ਹਾਂ ਦੇ ਕੰਮ ’ਚ ਦਖਲ ਦਿੰਦੇ ਸਨ। ਨਟਰਾਜਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਦੁੱਖ ਭਰਿਆ ਦਿਨ ਹੈ ਅਤੇ ਉਨ੍ਹਾਂ ਨੂੰ ਕਾਂਗਰਸ ’ਚ ਬਣੇ ਰਹਿਣ ਲਈ ਵਿਚਾਰ ਕਰਨਾ ਪਿਆ ਤੇ ਉਹ ਕਾਂਗਰਸ ਨ
Share:
 
ਪਾਕਿਸਤਾਨ ‘ਚ ਸ਼ੀਆ ਮਸਜਿਦ ਵਿਚ ਬੰਬ ਧਮਾਕੇ ਨਾਲ 65 ਲੋਕਾਂ ਦੀ ਮੌਤ
ਕਈ ਲੋਕ ਗੰਭੀਰ ਜਖ਼ਮੀ ਹੋਏ ਅੱਤਵਾਦੀ ਜਥੇਬੰਦੀ ਜੰਡੂਲਾਹ ਨੇ ਲਈ ਜ਼ਿੰਮੇਵਾਰੀ
ਕਰਾਚੀ, 30 ਜਨਵਰੀ (ਟੋਪਏਜੰਸੀ) :- ਜੁੰਮੇ ਦੀ ਨਮਾਜ਼ ਦੌਰਾਨ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਕ ਖਚਾਖਚ ਭਰੀ ਘੱਟਗਿਣਤੀ ਸ਼ੀਆ ਮਸਜਿਦ ਵਿੱਚ ਹੋਏ ਜ਼ੋਰਦਾਰ ਧਮਾਕੇ ਵਿੱਚ ਘੱਟੋ-ਘੱਟ 61 ਲੋਕ ਮਾਰੇ ਗਏ ਤੇ 55 ਤੋਂ ਵੱਧ ਜ਼ਖ਼ਮੀ ਹੋ ਗਏ। ਸ਼ੀਆ ਮੁਸਲਿਮ ਇਮਾਮਬਾਰਗਾਹ ਦੀ ਛੱਤ ਜ਼ੋਰਦਾਰ ਧਮਾਕੇ ਕਾਰਨ ਡਿੱਗ ਗਈ ਤੇ ਉੱਥੇ ਇਕੱਠੇ ਹੋਏ ਲੋਕ ਹੇਠਾਂ ਦਬ ਗਏ। ਇਹ ਧਮਾਕਾ ਇੱਥੋਂ ਕੋਈ 470 ਕਿਲੋਮੀਟਰ ਦੂਰ ਸ਼ਿਕਾਰਪੁਰ ਦੇ ਲੱਖੀ ਡਾਰ ਖੇਤਰ ਵਿੱਚ ਹੋਇਆ। ਇਸ ਹਮਲੇ ਵਿੱਚ ਘੱਟੋ-ਘੱਟ 61 ਲੋਕ ਮਾਰੇ ਗਏ ਤੇ 55 ਤੋਂ ਵੱਧ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਬਹੁਤ ਸਾਰੇ ਲੋਕ ਢਹਿ-ਢੇਰੀ ਹੋਈ ਇਮਾਰਤ ਹੇਠ ਦਬ ਗਏ
Share:
 
ਗਿਲਾਨੀ ਨੇ ਕਰਨਲ ਰਾਏ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਸ਼ਹੀਦ ਕਰਾਰ ਦਿੱਤਾ
ਨਵੀਂ ਦਿੱਲੀ, 30 ਜਨਵਰੀ (ਟੋਪਏਜੰਸੀ) :- ਕਸ਼ਮੀਰ ‘ਚ ਵੱਖ ਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਇਕ ਵਾਰ ਫਿਰ ਵਿਵਾਦਗ੍ਰਸਤ ਬਿਆਨ ਦੇ ਕੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਹੁਰੀਅਤ ਕਾਨਫਰੰਸ ਦੇ ਚੇਅਰਮੈਨ ਅਲੀ ਸ਼ਾਹ ਗਿਲਾਨੀ ਨੇ ਤ੍ਰਾਲ ‘ਚ ਸੈਨਾ ਦੇ ਕਰਨਲ ਐਮ.ਐਨ.ਰਾਏ ਦੀ ਹੱਤਿਆ ਕਰਨ ਵਾਲੇ ਅੱਤਵਾਦੀਆਂ ਨੂੰ ਸ਼ਹੀਦ ਕਰਾਰ ਦਿੱਤਾ ਹੈ। ਗਿਲਾਨੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵੀਟਰ ‘ਤੇ ਇਨ੍ਹਾਂ ਦੋਵੇਂ ਅੱਤਵਾਦੀਆਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਸ਼ਰਧਾਂਜਲੀ ਤੱਕ ਦੇ ਦਿੱਤੀ। ਗਿਲਾਨੀ ਨੇ ਲਿਖਿਆ ਹੈ ਕਿ ਤ੍ਰਾਲ ‘ਚ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਅਬਿਦ ਅਹਿਮਦ ਦੇ ਅੰਤਮ ਸਸਕਾਰ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਅਬਿਦ ਫੌਜ ਨਾਲ ਲੜਦੇ ਹੋਏ 27 ਜਨਵਰੀ ਨੂੰ ਸ਼ਹੀਦ ਹੋ ਗਿਆ
Share:
 
ਮੋਦੀ ਵਲੋਂ ਓਬਾਮਾ ਨੂੰ ਚਾਹ ਬਣਾ ਕੇ ਪਿਲਾਉਣਾ ਦੇਸ਼ ਦਾ ਅਪਮਾਨ : ਸ਼ੰਕਰਾਚਾਰੀਆ
ਓਬਾਮਾ ਸਾਨੂੰ ਨਸੀਹਤ ਨਾ ਦੇਣ ਸਗੋਂ ਪਹਿਲਾਂ ਆਪਣੇ ਧਰਮਗੁਰੂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦਾ ਪ੍ਰਚਾਰ ਕਰਨ ਤੋਂ ਰੋਕਣ
ਬੈਤੂਲ, 30 ਜਨਵਰੀ (ਟੋਪਏਜੰਸੀ) :- ਦਵਾਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਸ਼ੰਕਰਾਚਾਰੀਆ ਨੇ ਕਿਹਾ ਕਿ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਾਹ ਬਣਾ ਕੇ ਪਿਲਾਉਣਾ ਦੇਸ਼ ਦਾ ਅਪਮਾਨ ਹੈ। ਮੱਧ ਪ੍ਰਦੇਸ਼ ਦੇ ਬੈਤੂਲ ‘ਚ ਧਰਮ ਸੰਸਦ ‘ਚ ਹਿੱਸਾ ਲੈਣ ਆਏ ਸ਼ੰਕਰਾਚਾਰੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਓਬਾਮਾ ਵੱਲੋਂ ਧਰਮ ਨੂੰ ਲੈ ਕੇ ਭਾਰਤ ਨੂੰ ਦਿੱਤੀ ਗਈ ਸੀਖ ‘ਤੇ ਕਿਹਾ ਕਿ ਓਬਾਮਾ ਸਾਨੂੰ ਨਸੀਹਤ ਨਾ ਦੇਣ ਸਗੋਂ ਪਹਿਲਾਂ ਆਪਣੇ ਧਰਮਗੁਰੂ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦਾ ਪ੍ਰਚਾਰ ਕਰਨ ਤੋਂ ਰੋਕਣ। ਸ਼ੰਕਰਾਚਾਰੀਆ ਨੇ ਕਿਹਾ ਕਿ ਓਬਾਮਾ ਦਾ ਭਾਰਤ ਨੂੰ ਨਸੀਹਤ ਦੇਣਾ ਦੇਸ਼ ਦਾ ਅਪ
Share:
 
ਸੁਖਬੀਰ ਬਾਦਲ ਵਲੋਂ 1.86 ਲੱਖ ਵਪਾਰੀਆਂ ਨੂੰ ਵੱਡਾ ਤੋਹਫਾ
1 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਵਪਾਰੀਆਂ ਨੂੰ ਵੈਟ ਮੁਲਾਂਕਣ ਤੋਂ ਛੋਟ ਸਨਅਤਾਂ ਲਈ ਈ-ਟਰਿੱਪ ਵੀ ਸਮਾਪਤ ਕੀਤੀ ਰਾਹਤ ਸਕੀਮ ਦਾ ਦਾਇਰਾ ਸਮੂਹ ਸ਼ਹਿਰਾਂ ਤੇ ਕਸਬਿਆਂ ਤੱਕ ਵਧਾਇਆ
ਜ਼ੀਰਕਪੁਰ, 30 ਜਨਵਰੀ (ਟੋਪਏਜੰਸੀ) :- ਉਦਯੋਗਪਤੀਆਂ, ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਵੱਡੀਆਂ ਰਿਆਇਤਾਂ ਤੇ ਹੋਰ ਰਾਹਤਾਂ ਦੇਣ ਦੀ ਪ੍ਰਕਿਰਿਆ ਜਾਰੀ ਰੱਖਦਿਆਂ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਜਿੱਥੇ 1.86 ਵਪਾਰੀਆਂ ਨੂੰ ਅੱਜ ਇਕ ਹੋਰ ਵੱਡਾ ਤੋਹਫਾ ਦਿੰਦਿਆਂ ਇਕ ਕਰੋੜ ਰੁਪਏ ਤੋਂ ਘੱਟ ਟਰਨ ਓਵਰ ਵਾਲੇ ਵਪਾਰੀਆਂ ਨੂੰ ਟੈਕਸ ਮੁਲਾਂਕਣ ਤੋਂ ਛੋਟ ਦਿੱਤੀ ਉਥੇ ਸਨਅਤਾਂ ’ਤੇ ਲਾਗੂ ਈ-ਟਰਿੱਪ ਪ੍ਰਣਾਲੀ ਨੰੂ ਵੀ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵਪਾਰੀਆਂ ਦੀ ਸ਼ਿਕਾਇਤਾਂ ਅਤੇ ਸੁਝਾਵਾਂ ਲਈ ਹੈਲਪਲਾਈਨ ਨੰਬਰ 1800-258-2580 ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਸਰਕਾਰ ਅਤੇ ਵਪਾਰੀਆਂ ਵਿਚਾਲੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰਦਿਆਂ ਸ.ਬਾਦਲ ਨੇ
Share:
 
ਮਿਸਰ ਵਿਚ ਅੱਤਵਾਦੀ ਹਮਲੇ ਦੌਰਾਨ 27 ਲੋਕਾਂ ਦੀ ਮੌਤ
ਕਾਹਿਰਾ, 30 ਜਨਵਰੀ (ਟੋਪਏਜੰਸੀ) :- ਮਿਸਰ ‘ਚ ਇਸਲਾਮਿਕ ਸਟੇਟ ਦੇ ਕੱਲ ਦੇ ਕਈ ਹਮਲਿਆਂ ‘ਚ 27 ਵਿਅਕਤੀਆਂ ਦੀ ਮੌਤ ਹੋ ਗਈ। ਮਿਸਰ ‘ਚ ਪਿਛਲੇ ਕਈ ਮਹੀਨਿਆਂ ‘ਚ ਹੋਈਆਂ ਹਿੰਸਾ ਦੀਆਂ ਘਟਨਾਵਾਂ ‘ਚ ਇਹ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਹੈ। ਵੀਰਵਾਰ ਨੂੰ ਪਹਿਲਾ ਹਮਲਾ ਉੱਤਰੀ ਸਿਨਾਈ ਦੀ ਰਾਜਧਾਨੀ ਦੇ ਫੌਜੀ ਹੈੱਡਕੁਆਰਟਰ ਅਤੇ ਇਕ ਹੋਟਲ ‘ਤੇ ਕੀਤਾ ਗਿਆ ਜਿਸ ਵਿਚ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ 52 ਜ਼ਖਮੀ ਹੋ ਗਏ। ਸਰਕਾਰੀ ਅਖਬਾਰ ਅਲ ਅਹਿਰਾਏ ਦੀ ਖਬਰ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਰਫਾਹਾ ਚੈੱਕ ਪੁਆਇੰਟ ‘ਤੇ ਇਕ ਮੇਜਰ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ਵਿਚ 6 ਵਿਅਕਤੀ ਜ਼ਖਮੀ ਹੋ ਗਏ।
Share:
 
ਕੇਜਰੀਵਾਲ ਝੂਠ ਦੇ ਆਧਾਰ ‘ਤੇ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ : ਸ਼ਾਹ
ਕਿਰਨ ਬੇਦੀ ਇਮਾਨਦਾਰ ਅਤੇ ਅਨੁਭਵੀ ਨੇਤਾ ਹੈ
ਨਵੀਂ ਦਿੱਲੀ, 30 ਜਨਵਰੀ (ਟੋਪਏਜੰਸੀ) :- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੇਅਰਮੈਨ ਅਮਿਤ ਸ਼ਾਹ ਨੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਅਜਿਹਾ ਵਿਅਕਤੀ ਦਿੱਲੀ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ, ਜੋ ਖੁਦ ਨੂੰ ਅਰਾਜਕ ਕਹਿੰਦਾ ਹੈ ਅਤੇ ਜਿਸ ਦਾ ਦੇਸ਼ ਦੇ ਸੰਵਿਧਾਨ ‘ਚ ਕੋਈ ਵਿਸ਼ਵਾਸ ਨਹੀਂ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਝੂਠ ਦੇ ਆਧਾਰ ‘ਤੇ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਅਰਾਜਕ ਕਹਿੰਦੇ ਹਨ ਅਤੇ ਆਪਣੀ ਗੱਲ ਨੂੰ ਜਾਇਜ਼ ਠਹਿਰਾਉਣ ਲਈ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਨੇ ਕਿਹਾ,‘‘ਗਾਂਧੀ ਜੀ ਨੇ ਜਦੋਂ ਖੁਦ ਨੂੰ
Share:
 
ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਲਗਾਈ ਫਟਕਾਰ
ਸਰਕਾਰ ਅਜਿਹੀਆਂ ਯੋਜਨਾਵਾਂ ਨਾ ਬਣਾਏ ਜੋ ਲਾਗੂ ਨਾ ਕਰ ਸਕਦੀ ਹੋਵੇ
ਨਵੀਂ ਦਿੱਲੀ, 30 ਜਨਵਰੀ (ਟੋਪਏਜੰਸੀ) :- ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਹੂਲਤ ਦੇਣ ਲਈ ‘ਬਾਬੂ ਜਗਜੀਵਨ ਰਾਮ ਹੋਸਟਲ ਯੋਜਨਾ’ ‘ਤੇ ਮੱਠੇ ਅਮਲ ਲਈ ਅੱਜ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ। ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੀਆਂ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਲਾਗੂ ਨਾ ਕੀਤਾ ਜਾ ਸਕਦਾ ਹੋਵੇ। ਇਸ ਯੋਜਨਾ ਦਾ ਉਦੇਸ਼ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ‘ਤੇ ਅਧਿਐਨ ਕਰ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਹੂਲਤ ਮੁਹਈਆ ਕਰਵਾਉਣਾ ਹੈ। ਜਸਟਿਸ ਮਦਨ ਬੀ.ਲੋਕੁਰ ਅਤੇ ਜਸਟਿਸ ਉਦੈ ਯੂ. ਲਲਿਤ ਦੀ ਬੈਂਚ ਨੇ ਏ.ਬੀ.ਵੀ.ਪੀ ਦੀ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੇਂਦਰ
Share:
 
67ਵੀਂ ਬਰਸੀ ਮੌਕੇ ਰਾਸ਼ਟਰਪਿਤਾ ਨੂੰ ਯਾਦ ਕੀਤਾ ਗਿਆ
ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਹੋਰਾਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
ਨਵੀਂ ਦਿੱਲੀ, 30 ਜਨਵਰੀ (ਟੋਪਏਜੰਸੀ) :- ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 67ਵੀਂ ਬਰਸੀ ’ਤੇ ਉਨ੍ਹਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਨੇ ਗਾਂਧੀ ਸਮਾਰਕ ਰਾਜਘਾਟ ਵਿਖੇ ਫੁੱਲ ਮਾਲਾਵਾਂ ਚੜ੍ਹਾਈਆਂ। ਉਪ-ਰਾਸ਼ਟਰਪਤੀ ਹਾਮਿਦ ਅਨਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕੇਈਆ ਨਾਇਡੂ ਨੇ ਵੀ ਇਸ ਮੌਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਸਮਾਰਕ ਪੁੱਜੇ। ਮਹਾਤਮਾ ਗਾਂਧੀ ਦੀ ਯਾਦ ’ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਤਿੰਨੇ ਸੈਨਾਵਾਂ ਦੇ ਮੁਖੀਆਂ ਏਅਰ ਚੀਫ਼ ਮਾਰਸ਼ਲ ਅਰੂਪ ਰਾਹੀ, ਐਡਮਿਰਲ ਰੌਬਿਨ ਧੋਵਾਨ ਤੇ ਜਨਰਲ ਦਲਬੀਰ ਸੁਹਾਗ ਨੇ ਰੱਖ
Share:
 
ਸ਼ਾਰਦਾ ਘੁਟਾਲਾ - ਸੀ.ਬੀ.ਆਈ ਨੇ ਸਾਬਕਾ ਰੇਲ ਮੰਤਰੀ ਮੁਕੁਲ ਰਾਏ ਤੋਂ 5 ਘੰਟੇ ਪੁੱਛਗਿੱਛ ਕੀਤੀ
ਕੋਲਕਾਤਾ, 30 ਜਨਵਰੀ (ਟੋਪਏਜੰਸੀ) :- ਬਹੁ-ਕਰੋੜੀ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਸਬੰਧ ਵਿੱਚ ਅੱਜ ਸੀਬੀਆਈ ਨੇ ਤਿ੍ਰਣਮੂਲ ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਰਾਏ ਤੋਂ ਪੁੱਛਗਿੱਛ ਕੀਤੀ। ਸ੍ਰੀ ਰਾਏ ਨੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਸੀ.ਬੀ.ਆਈ ਨੇ ਸ੍ਰੀ ਰਾਏ ਤੋਂ ਸਾਲਟ ਲੇਕ ਸਥਿਤ ਆਪਣੇ ਦਫਤਰ ’ਚ ਕਰੀਬ ਪੰਜ ਘੰਟਿਆਂ ਤੱਕ ਪੁੱਛਗਿੱਛ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਤਿ੍ਰਣਮੂਲ ਕਾਂਗਰਸ ਆਗੂ ਨੂੰ ਦੁਬਾਰਾ ਪੁੱਛਗਿੱਛ ਲਈ ਸੱਦਿਆ ਜਾ ਸਕਦਾ ਹੈ। ਸਾਬਕਾ ਰੇਲ ਮੰਤਰੀ ਨੇ ਕਿਹਾ ਹੈ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਆਖ ਰਹੇ ਸਨ ਕਿ ਜੇਕਰ ਜਾਂਚ ਏਜੰਸੀ ਉਨ੍ਹਾਂ ਨੂੰ ਸੱਦੇਗੀ ਤਾਂ ਉਹ ਜਾਂਚ ’ਚ ਸਹਿਯੋਗ ਦੇਣਗੇ।
Share:
 
ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਦਰਜਨਾਂ ਕਾਂਗਰਸੀ ਗਿ੍ਰਫ਼ਤਾਰ
ਪੁਲਿਸ ਨੇ ਕਾਂਗਰਸੀਆਂ ‘ਤੇ ਪਾਣੀਆਂ ਦੀਆਂ ਕੀਤੀਆਂ ਬੌਛਾਰਾਂ
ਚੰਡੀਗੜ੍ਹ, 30 ਜਨਵਰੀ (ਜਸਬੀਰ ਸਿੰਘ) :- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਯੂਥ ਕਾਂਗਰਸ ਦੀ ਯੋਜਨਾ ਨੂੰ ਅੱਜ ਚੰਡੀਗੜ੍ਹ ਪੁਲੀਸ ਨੇ ਨਾਕਾਮ ਕਰ ਦਿੱਤਾ। ਜਦੋਂ ਨੌਜਵਾਨ ਕਾਂਗਰਸ ਆਗੂ ਪੁਲੀਸ ਅੜਿਕਿਆਂ ਨੂੰ ਢਾਹ ਕੇ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਉਪਰ ਜਲ ਤੋਪਾਂ ਚਲਾਈਆਂ। ਪੁਲੀਸ ਨੇ ਬਾਅਦ ਵਿੱਚ 100 ਦੇ ਕਰੀਬ ਕਾਂਗਰਸੀ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਨ੍ਹਾਂ ਨੂੰ ਸ਼ਾਮ ਵੇਲੇ ਰਿਹਾਅ ਕਰ ਦਿੱਤਾ ਗਿਆ। ਪੰਜਾਬ ਯੂਥ ਕਾਂਗਰਸ ਦੇ ਕਾਰਕੁਨ ਪ੍ਰਧਾਨ ਵਿਕਰਮ ਚੌਧਰੀ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭੂਮੀ ਗ੍ਰਹਿਣ ਐਕਟ ਸਬੰਧੀ ਜਾਰੀ ਕੀਤੇ ਆਰਡੀਨੈਂਸ ਦਾ ਵਿਰੋਧ ਕਰਨ ਆਏ ਸਨ। ਉਨ੍ਹਾਂ ਘਿਰਾਓ
Share:
 
ਕੋਲਾ ਘੋਟਾਲਾ ਮਾਮਲੇ ‘ਚ ਅਦਾਲਤ ਨੇ ਸੀ.ਬੀ.ਆਈ ਦੀ ਕੀਤੀ ਖਿਚਾਈ
ਸੀ.ਬੀ.ਆਈ ਨੂੰ ਸਖ਼ਤੀ ਨਾਲ ਜਾਂਚ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਨਵੀਂ ਦਿੱਲੀ, 30 ਜਨਵਰੀ (ਟੋਪਏਜੰਸੀ) :- ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਕੋਲਾ ਬਲਾਕ ਅਲਾਟਮੈਂਟ ਘਪਲੇ ਵਿੱਚ ਜਾਂਚ ਵਿੱਚ ਸੁਸਤੀ ਵਰਤਣ ’ਤੇ ਸੀ.ਬੀ.ਆਈ. ਦੀ ਖਿਚਾਈ ਕੀਤੀ ਹੈ। ਸੀ.ਬੀ.ਆਈ ਦੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਏਜੰਸੀ ਨੂੰ ਹੁਕਮ ਦਿੱਤਾ ਕਿ ਉਹ ਇਸ ਚੱਲ ਰਹੀ ਜਾਂਚ ਵਿੱਚ ਤੇਜੀ ਲਿਆਏ। ਅਦਾਲਤ ਨੇ ਇਹ ਖਿਚਾਈ ਉਦੋਂ ਕੀਤੀ ਜਦੋਂ ਏਜੰਸੀ ਨੇ ਪੱਛਮੀ ਬੰਗਾਲ ਦੇ ਮੋਹੀਆ ਤੇ ਮਧੂਜੋਰ ਤੇ (ਉੱਤਰੀ ਤੇ ਦੱਖਣੀ) ਕੋਲਾ ਬਲਾਕ ਵਿਕਾਸ ਮੈਟਲ ਐਂਡ ਪਾਵਰ ਲਿਮਟਿਡ ਨੂੰ ਅਲਾਟ ਕਰਨ ਦੇ ਮਾਮਲੇ ਦੀ ਜਾਂਚ ਲਈ ਹੋਰ ਸਮਾਂ ਮੰਗ ਲਿਆ। ਏਜੰਸੀ ਦੇ ਵਕੀਲ ਨੇ ਕਿਹਾ ਕਿ ਜਾਂਚ ਅਧਿਕਾਰੀ ਇਸ ਘਪਲੇ ਦੇ ਹੋਰ ਕੋਲਾ ਬਲਾਕਾਂ ਦੀ ਅਲਾਟਮੈਂਟ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਕਰ ਰਹੇ ਹਨ ਤੇ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab