ਮੁੱਖ ਸਫਾ

ਕੈਨੇਡਾ ਦੀ ਪਾਰਲੀਮੈਂਟ ‘ਤੇ ਅੱਤਵਾਦੀ ਹਮਲਾ
ਹਮਲਾਵਾਰ ਸਮੇਤ 3 ਲੋਕਾਂ ਦੀ ਮੌਤ
ਕੈਲਗਰੀ, 22 ਅਕਤੂਬਰ (ਹਰਬੰਸ ਬੁੱਟਰ) :- ਕੈਨੇਡਾ ਦੀ ਰਾਜਧਾਨੀ ਓਟਾਵਾ ਸਥਿਤ ਸੰਸਦ ‘ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਹੋਏ ਹਮਲੇ ਨਾਲ ਦੇਸ਼ ਭਰ ‘ਚ ਸਹਿਮ ਫੈਲ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਕ ਅਣਪਛਾਤੇ ਹਮਲਾਵਰ ਨੇ ਤਿੰਨ ਵੱਖ-ਵੱਖ ਥਾਵਾਂ ‘ਤੇ ਗੋਲੀਆਂ ਚਲਾਈਆਂ, ਜਿਨ੍ਹਾਂ ‘ਚ ‘ਵਾਰ ਮੈਮੋਰੀਅਲ’, ਸੈਂਟਰ ਬਲਾਕ ਅਤੇ ਰਾਇਡੋ ਸੈਂਟਰ ਸ਼ਾਮਿਲ ਹਨ। ਹਮਲਾਵਰ ਨੇ ਸਭ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਖੜ੍ਹੇ ਸੈਨਿਕ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਕੈਨੇਡਾ ਦੇ ਪ੍ਰਧਾਨਮੰਤਰੀ ਸੀਟਵਨ ਹਾਰਪਰ ਨੂੰ ਸੁਰੱਖਿਆ ਦਸਤਿਆਂ ਨੇ ਪਾਰਲੀਮੈਂਟ ਹਿਲ ਤੋਂ ਬਾਹਰ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤਾ ਹੈ। ਆਖਰੀ
Share:
 
‘ਗੋਲਡਨ ਟੈਂਪਲ ਪਲਾਜ਼ਾ’ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ
ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਉਦਘਾਟਨ
ਅੰਮਿ੍ਰਤਸਰ, 22 ਅਕਤੂਬਰ (ਜਸਬੀਰ ਸਿੰਘ) :- ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ.ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਭਾਰਤ ਸਰਕਾਰ ਵਲੋਂ ਅੱਜ ‘ਗੋਲਡਨ ਟੈਂਪਲ ਪਲਾਜ਼ਾ’ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਗੋਲਡਨ ਟੈਂਪਲ ਐਂਟਰਸ ਪਲਾਜ਼ਾ’ ਸਬੰਧੀ ਸੰਖੇਪ ਪਰ ਪ੍ਰਭਾਵਸ਼ਾਲੀ ਕਰਵਾਏ ਗਏ ਸਮਾਗਮ ਦੌਰਾਨ ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਮਹਾਨ ਅਸਥਾਨ ’ਤੇ ਉਸਾਰਿਆ ਗਿਆ ‘ਗੋਲਡਨ ਟੈਂਪਲ ਪਲਾਜਾ ਸਾਰੀ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਇਸ ਪਾਵਨ ਅਸਥਾਨ ਤੋਂ ਇਹੀ ਸੁਨੇਹਾ ਜਾਂਦਾ ਹੈ ਕਿ ਸਾਰੀ ਮਨੁੱਖਤਾ
Share:
 
ਬੈਲਜੀਅਮ ‘ਚ ਗੈਰਕਾਨੂੰਨੀ ਤੌਰ ਰਹਿ ਰਹੇ ਨੌਜਵਾਨਾਂ ਨੂੰ ਲੰਗਰ ਛਕਾਉਣ ਕਰਕੇ ਗੁਰਦੁਆਰਾ ਕੀਤਾ ਗਿਆ ਬੰਦ
ਬਰੱਸਲਜ਼ ਗੁਰੂਘਰ ਇੱਕ ਮਹੀਨੇ ਲਈ ਬੰਦ, ਸ਼੍ਰੋਮਣੀ ਕਮੇਟੀ ਵੱਲੋਂ ਰੋਸ ਪ੍ਰਗਟ, ਤਾਲਾ ਖੋਲਣ੍ਹ ਦੀ ਮੰਗ
ਰੋਮ (ਇਟਲੀ), 22 ਅਕਤੂਬਰ (ਪਰਮਜੀਤ ਦੁਸਾਂਝ) :- ਤੁਸੀ ਇਹ ਖ਼ਬਰ ਪੜ੍ਹ ਕੇ ਹੈਰਾਨ ਹੋਵੋਗੇ ਕਿ ਯੂਰਪ ਵਿੱਚ ਇੱਕ ਗੁਰਦਆਰੇ ਨੂੰ ਸਥਾਨਕ ਮੇਅਰ ਨੇ ਇੱਕ ਮਹੀਨੇ ਲਈ ਇਸ ਕਰਕੇ ਬੰਦ ਕਾਰਨ ਦੇ ਸਰਕਾਰੀ ਫਰਮਾਨ ਜਾਰੀ ਕੀਤਾ ਹੈ, ਕਿਉਂਕਿ ਇਹ ਗੁਰੂਘਰ ਭੁੱਖਿਆਂ ਨੂੰ ਲੰਗਰ ਛਕਾਉਣ ਸਮੇਂ ਉਨਾਂ ਦੇ ਪੇਪਰ ਨਹੀਂ ਚੈਕ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਵਿਚਲੇ ਸ਼ਹਿਰ ਵਿਲਵੋਰਦੇ ਵਿਖੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਕੱਲ ਸਥਾਨਕ ਕੌਂਸਲ ਵੱਲੋਂ ਇੱਕ ਮਹੀਨੇ ਲਈ ਆਮ ਸੰਗਤਾਂ ਵਾਸਤੇ ਬੰਦ ਕਰ ਦਿੱਤਾ ਹੈ। ਇੱਕ ਮਹੀਨੇ ਤੱਕ ਸਿਰਫ ਇੱਕ ਗ੍ਰੰਥੀ ਸਿੰਘ ਅਤੇ ਇੱਕ ਲਾਂਗਰੀ ਹੀ ਰਹਿ ਸਕਦੇ ਹਨ। ਮੇਅਰ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਜੇਕਰ ਪਾਬੰਧੀ ਦੀ ਪਾਲਣਾ ਨਾਂ ਕ
Share:
 
ਮਾਮਲਾ ਦੁਬਈ ’ਚ ਪਾਕਿਸਤਾਨੀ ਵਿਅਕਤੀ ਦੇ ਕਤਲ ਦਾ - 11 ਪੰਜਾਬੀਆਂ ਸਮੇਤ 14 ਨੂੰ ਹੱਤਿਆ ਦੇ ਦੋਸ਼ ‘ਚ ਮਿਲੀ ਮੁਆਫੀ
45 ਲੱਖ ਰੁਪਏ ਬਲੱਡ ਮਨੀ ਦੇਣ ‘ਤੇ ਹੋਣਗੇਂ ਰਿਹਾਅ
ਦੁਬਈ, 22 ਅਕਤੂਬਰ (ਟੋਪਏਜੰਸੀ) :- ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ’ਚ ਆਬੁਧਾਬੀ ਦੀ ਜੇਲ ’ਚ ਬੰਦ 11 ਪੰਜਾਬੀਆਂ ਸਮੇਤ 14 ਲੋਕਾਂ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ। ਪ੍ਰਸਿੱਧ ਉਦਯੋਗਪਤੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐੱਸ.ਪੀ.ਸਿੰਘ ਓਬਰਾਏ ਦੀ ਪਹਿਲ ’ਤੇ ਮਿ੍ਰਤਕ ਦੇ ਪਰਿਵਾਰ ਵਾਲੇ ਮੁਆਫੀ ਦੇਣ ਨੂੰ ਤਿਆਰ ਹੋ ਗਏ ਹਨ। 30 ਨਵੰਬਰ 2013 ਨੂੰ ਦੀਵਾਲੀ ਮੌਕੇ ਹੋਏ ਸਮੂਹਕ ਝਗੜੇ ’ਚ ਇਕ ਪਾਕਿਸਤਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 19 ਲੋਕਾਂ ਨੂੰ ਕਤਲ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ। ਜਾਂਚ ਤੋਂ ਬਾਅਦ 5 ਨੂੰ ਛੱਡ ਦਿੱਤਾ ਗਿਆ ਸੀ। ਫੜੇ ਗਏ 14 ਲੋਕਾਂ ’ਚ 11 ਪੰਜਾਬ ਦੇ ਹਨ ਅਤੇ ਤਿੰਨ ਪਾਕਿਸਤਾਨੀ ਸਨ। ਪੰਜਾਬ ਦੇ ਨੌਜਵਾ
Share:
 
ਨਿੳੂਜ਼ੀਲੈਂਡ ‘ਚ ਕਾਰ ਦੁਰਘਟਨਾ ਵਿਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
ਜੂਨ ਮਹੀਨੇ ਨਿੳੂਜ਼ੀਲੈਂਡ ਆਇਆ ਸੀ ਪੜ੍ਹਨ
ਔਕਲੈਂਡ, 22 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) :- ਅੱਜ ਸਵੇਰੇ 9 ਵਜੇ ਦੇ ਕਰੀਬ ਵੈਲਕਮ ਵੇਅ ਰੋਡ ਟੌਰੰਗਾ ਵਿਖੇ ਇਕ ਕਾਰ ਅਤੇ ਮੋਬਾਇਲ ਲਾਇਬ੍ਰੇਰੀ ਬੱਸ ਦਰਮਿਆਨ ਹੋਈ ਟੱਕਰ ਦੇ ਵਿਚ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਪੁੱਤਰ ਸਵ.ਗਰਮੇਲ ਸਿੰਘ ਤੇ ਮਾਤਾ ਦਲਬੀਰ ਕੌਰ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਤਰਨਤਾਰਨ ਦੀ ਦਰਦਨਾਕ ਮੌਤ ਹੋ ਗਈ। ਇਹ ਲੜਕਾ ਜੂਨ ਮਹੀਨੇ ਹੀ ਇਥੇ ਪੜ੍ਹਨ ਵਾਸਤੇ ਆਇਆ ਸੀ। ਅੱਜ ਸਵੇਰੇ ਇਹ ਨੌਜਵਾਨ ਆਪਣੇ ਇਕ ਸਾਥੀ ਗੁਰਦੀਪ ਸਿੰਘ (ਨਵਾਂਸ਼ਹਿਰ) ਦੇ ਨਾਲ ਕੰਮ ਦੇ ਲਈ ਨਿਕਲੇ ਹੋਏ ਸਨ, ਪਰ ਬਾਰਿਸ਼ ਹੋਣ ਕਾਰਨ ਕੰਮ ਬੰਦ ਹੋ ਗਿਆ ਤੇ ਉਹ ਵਾਪਿਸ ਟੌਰੰਗਾ ਸ਼ਹਿਰ ਵਿਖੇ ਆਪਣੀ ਰਿਹਾਇਸ਼ ’ਤੇ ਆ ਰਹੇ ਸਨ। ਮਿ੍ਰਤਕ ਨੌਜਵਾਨ ਡ੍ਰਾਈਵਰ ਸੀਟ ਦੇ ਨਾਲ ਵਾਲੀ ਸੀਟ
Share:
 
ਮੋਦੀ ਦੀ ਰਾਜਨੀਤਕ ਛੋਟ ਨੂੰ ਚੁਣੌਤੀ ’ਤੇ ਅਮਰੀਕੀ ਸੰਸਥਾ ਤੋਂ ਜਵਾਬ ਤਲਬੀ
ਨਿਊਯਾਰਕ, 22 ਅਕਤੂਬਰ (ਟੋਪਏਜੰਸੀ) :- ਅਮਰੀਕਾ ਦੀ ਇਕ ਅਦਾਲਤ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਮਨੁੱਖਤਾ ਦੇ ਵਿਰੁੱਧ ਕਥਿਤ ਅਪਰਾਧ ਦੇ ਮਾਮਲੇ ਵਿਚ ਉਨ੍ਹਾਂ ਨੂੰ ਡਿਪਲੋਮੈਟਿਕ ਛੋਟ ਦੇਣ ਦੇ ਓਬਾਮਾ ਪ੍ਰਸ਼ਾਸਨ ਦੇ ਦਾਅਵੇ ‘ਤੇ ਚਾਰ ਨਵੰਬਰ ਤੱਕ ਜਵਾਬ ਮੰਗਿਆ ਹੈ। ਅਮਰੀਕਾ ਦੀ ਸੰਘੀ ਜਸਟਿਸ ਅਨਾਲਿਸਾ ਟਾਰੇਸ ਨੇ ਅਮਰੀਕੀ ਸਰਕਾਰ ਦੇ ਵਕੀਲ ਪ੍ਰੀਤ ਭਰਾੜਾ ਵੱਲੋਂ ਮੋਦੀ ਨੂੰ ਛੋਟ ਦੇ ਓਬਾਮਾ ਪ੍ਰਸ਼ਾਸਨ ਦੇ ਦਾਅਵੇ ‘ਤੇ ਅਮੇਰੀਕਨ ਜਸਟਿਸ ਸੇਂਟਰ ਨੂੰ ਜਵਾਬ ਦੇਣ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਦੀ ਮੰਗ ‘ਤੇ ਭਰਾੜਾ ਨੇ ਐਤਵਾਰ ਨੂੰ ਮੋਦੀ ਨੂੰ ਛੋਟ ਦੇ ਅਮਰੀਕੀ ਸਰਕਾਰ ਦੇ ਦਾਅਵੇ ਦੇ ਬਾਰੇ ਵਿਚ ਅਦਾਲਤ ਨੂੰ ਦੱਸਿਆ ਸੀ। ਵਿਦੇਸ਼ ਵਿਭਾਗ ਨੇ ਨਿਆਂ ਵਿਭਾਗ ਨ
Share:
 
ਕਾਂਗਰਸ ਨੇ ਜੇਤਲੀ ਦੇ ਬਿਆਨ ’ਤੇ ਕੀਤਾ ਪਲਟਵਾਰ
ਕਾਲੇ ਧਨ ਵਾਲਿਆਂ ਦੇ ਨਾਵਾਂ ਜਨਤਕ ਹੋਣ ਨਾਲ ਕਾਂਗਰਸ ਨਹੀਂ, ਭਾਜਪਾ ਸ਼ਰਮਸ਼ਾਰ ਹੋਵੇਗੀ
ਨਵੀਂ ਦਿੱਲੀ, 22 ਅਕਤੂਬਰ (ਟੋਪਏਜੰਸੀ) :- ਵਿਦੇਸ਼ ‘ਚ ਜਮ੍ਹਾਂ ਕਾਲੇ ਧਨ ਦੇ ਮਾਮਲੇ ‘ਚ ਕਾਂਗਰਸ ਨੂੰ ਘੇਰਨ ਦੀ ਯੋਜਨਾ ਭਾਜਪਾ ਨੂੰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ‘ਅਧੂਰੇ ਸੱਚ’ ਦੀ ਬਜਾਏ ਪੂਰੀ ਜਾਣਕਾਰੀ ਨਸ਼ਰ ਕਰਨ। ਸਰਬ ਹਿੰਦ ਕਾਂਗਰਸ ਕਮੇਟੀ ਦੇ ਸੰਚਾਰ ਮਹਿਕਮੇ ਦੇ ਚੇਅਰਮੈਨ ਅਜੈ ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਅਜਿਹੀ ਕਿਸੇ ਧਮਕੀ ਨਾਲ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ,‘‘ਕਾਲੇ ਧਨ ਦੇ ਮਾਮਲੇ ‘ਚ ਜੋ ਕੋਈ ਵੀ ਸ਼ਾਮਲ ਹੈ, ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨੂੰ ਬਦਲਾਖੋਰੀ ਤਹਿਤ ਨਹੀਂ ਫਸਾਇਆ ਜਾਣਾ ਚਾਹੀਦਾ ਹੈ ਅਤੇ ਇਹ ਜਾਣ
Share:
 
ਗਡਕਰੀ ਬਣ ਸਕਦੇ ਹਨ ਮਹਾਰਾਸ਼ਟਰ ਦੇ ਮੁੱਖ ਮੰਤਰੀ
ਭਾਜਪਾ ਦੇ ਕਈ ਵਿਧਾਇਕਾਂ ਨੇ ਗਡਕਰੀ ਦਾ ਕੀਤਾ ਸਮਰਥਨ
ਨਾਗਪੁਰ, 22 ਅਕਤੂਬਰ (ਟੋਪਏਜੰਸੀ) :- ਮਹਾਰਾਸ਼ਟਰ ਦੇ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਉੱਭਰੀ ਭਾਜਪਾ ’ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਸ਼ਮਕਸ਼ ਜਾਰੀ ਹੈ ਅਤੇ ਇਸ ਵਿਚਕਾਰ ਵਿਦਰਭ ਦੇ 39 ਵਿਧਾਇਕਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਰਾਜ ਦਾ ਅਗਲਾ ਮੁੱਖ ਮੰਤਰੀ ਬਣਾਏ ਜਾਣ ਦੀ ਮੰਗ ਕੀਤੀ ਹੈ। ਦਿਲਚਸਪ ਗੱਲ ਹੈ ਕਿ ਗਡਕਰੀ ਵੀ ਮਹਾਰਾਸ਼ਟਰ ਦੀ ਸਿਆਸਤ ‘ਚ ਆਉਣ ਦੀ ਸੰਭਾਵਨਾ ਨੂੰ ਖ਼ਾਰਜ ਕਰਦੇ ਹੋਏ ਨਹੀਂ ਦਿੱਖ ਰਹੇ। ਵਿਦਰਭ ਖੇਤਰ ਦੇ ਵਿਧਾਇਕਾਂ ਨੇ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਲਈ ਅਪੀਲ ਕੀਤੀ ਹੈ। ਬਾਅਦ ’ਚ ਗਡਕਰੀ ਨੇ ਵੀ ਮੀਡੀਆ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਵਿਧਾਇਕਾਂ ਨੇ ਮੁਲ
Share:
 
ਬਲਾਤਕਾਰ ਲਈ ਲੜਕੀਆਂ ਖੁਦ ਜ਼ਿੰਮੇਵਾਰ : ਖੱਟਰ
ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਭਾਜਪਾ ਨੇਤਾ ਮਨੋਹਰ ਲਾਲ ਖੱਟਰ ਨੇ ਦਿੱਤਾ ਵਿਵਾਦਤ ਬਿਆਨ
ਹਰਿਆਣਾ, 22 ਅਕਤੂਬਰ (ਟੋਪਏਜੰਸੀ) :- ਹਰਿਆਣਾ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਭਾਜਪਾ ਨੇਤਾ ਮਨੋਹਰ ਲਾਲ ਖੱਟਰ ਵਿਵਾਦਾਂ ’ਚ ਆ ਗਏ ਹਨ। ਦਰਅਸਲ ਮਨੋਹਰ ਲਾਲ ਖੱਟਰ ਮੰਨਦੇ ਹਨ ਕਿ ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਲਈ ਲੜਕੀਆਂ ਖੁਦ ਜ਼ਿੰਮੇਵਾਰ ਹਨ। ਸੋਸ਼ਲ ਮੀਡੀਆ ’ਤੇ ਖੱਟਰ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਵਿਆਹ ਤੋਂ ਪਹਿਲਾਂ ਸੈਕਸ ’ਤੇ ਆਪਣਾ ਨਜ਼ਰੀਆ ਰੱਖਦੇ ਹੋਏ ਖੱਟਰ ਨੇ ਇਕ ਟੈਲੀਵਿਜ਼ਨ ਚੈਨਲ ’ਚ ਕਿਹਾ ਸੀ,‘‘ਵਿਆਹ ਤੋਂ ਪਹਿਲਾਂ ਸੈਕਸ ਇਕ ਦਾਗ਼ ਹੈ। ਵਿਆਹ ਦੇ ਬਾਅਦ ਹੀ ਸੈਕਸ ਮਨਜ਼ੂਰੀ ਹੈ। ਵਿਆਹ ਤੋਂ ਪਹਿਲਾਂ ਸੈਕਸ ਇਸ ਲਈ ਹੁੰਦਾ ਹੈ, ਕਿਉਂਕਿ ਲੜਕੀਆਂ ਅਤੇ ਲੜਕਿਆਂ ਦਾ ਦਿਮਾਗ ਸਹੀ ਟਰੈਕ ’ਤੇ ਨਹੀਂ ਹੁੰਦ
Share:
 
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
ਪਾਕਿਸਤਾਨ ਨਹੀਂ ਸੁਧਰਿਆ ਤਾਂ ਭੁਗਤਣੇ ਪੇਣਗੇ ਨਤੀਜਾ: ਜੇਤਲੀ
ਜੰਮੂ, 22 ਅਕਤੂਬਰ (ਟੋਪਏਜੰਸੀ) :- ਰੱਖਿਆ ਮੰਤਰੀ ਅਰੁਣ ਜੇਤਲੀ ਦੀ ਸਖਤ ਚਿਤਾਵਨੀ ਤੋਂ ਬਾਅਦ ਪਾਕਿਸਤਾਨ ਵੱਲੋਂ ਬੁੱਧਵਾਰ ਨੂੰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ ਦੇ ਅਰਨੀਆ ਅਤੇ ਸਾਂਬਾ ਸੈਕਟਰ ’ਚ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ’ਤੇ ਗੋਲੀਬਾਰੀ ਕੀਤੀ। ਗੋਲੀਬਾਰੀ ’ਚ ਕਿਸੇ ਦੇ ਹਤਾਹਤ ਹੋਣ ਦੀ ਖਬਰ ਨਹੀਂ ਮਿਲੀ ਹੈ। ਪਾਕਿਸਤਾਨ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਗੋਲੀਆਂ ਚਲਾਈਆਂ। ਭਾਰਤੀ ਫੌਜ ਵੱਲੋਂ ਜਵਾਬੀ ਕਾਰਵਾਈ ਦੀ ਹੁਣ ਤੱਕ ਕੋਈ ਸੂਚਨਾ ਨਹੀਂ ਹੈ। ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਦੀ ਫੌਜ ਨੇ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਜਾਰੀ ਰੱਖੀ ਤਾਂ ਉਸ ਨੂੰ ਇਸ ਦਾ ਖਾਮੀਆਜ਼
Share:
 
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਦਿੱਤੀ ਵਧਾਈ
ਨਵੀਂ ਦਿੱਲੀ, 22 ਅਕਤੂਬਰ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਮੌਕੇ ਵਧਾਈ ਦਿੱਤੀ ਹੈ ਅਤੇ ਸ਼ੁਭਕਾਮਨਾਵਾਂ ਦੇਣ ਲਈ ਬਣੇ ਆਪਣੇ ਵਿਸ਼ੇਸ਼ ਵੈੱਬਸਾਈਟ ਪੇਜ ਨੂੰ ਦੇਸ਼ਵਾਸੀਆਂ ਨਾਲ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਅਨੁਸਾਰ,‘‘ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ’ਚ ਦੀਵਾਲੀ ’ਤੇ ਸ਼ੁਭ ਕਾਮਨਾਵਾਂ ਦੇਣ ਲਈ ਬਣੇ ਆਪਣੇ ਵਿਸ਼ੇਸ਼ ਵੈੱਬਸਾਈਟ ਪੇਜ ਨੂੰ ਸਾਂਝਾ ਕੀਤਾ ਹੈ।’’ ਮੋਦੀ ਨੇ ਆਪਣੇ ਟਵਿੱਟਰ ਸੰਦੇਸ਼ ’ਚ ਲਿਖਿਆ ਹੈ,‘‘ਕਈ ਦੋਸਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਨ, ਤੁਹਾਡਾ ਸਾਰਿਆਂ ਦਾ ਧੰਨਵਾਦ। ਕਿ੍ਰਪਾ ਵਿਸ਼ੇਸ਼ ਰੂਪ ਨਾਲ ਬਣਾਏ ਗਏ ਪੇਜ ਐੱਚ.ਟੀ.ਟੀ ਸਲੈਸ਼ ਸਲੇਸ਼ ਦੀਵਾਲੀਵਿਸ਼ੇਸ਼ ਡਾਟ ਨਰਿੰਦਰ ਮੋਦੀ ਡਾਟ ਇਨ ਦੀ ਨਿਗਰਾਨੀ ਕਰੇ। ਦੇਸ਼
Share:
 
ਭਾਰਤ ਅਤੇ ਮੈਕਸੀਕੋ ਵਿਚਾਲੇ ਪੁਲਾੜ ਸਹਿਯੋਗ ਲਈ ਹੋਇਆ ਸਮਝੌਤਾ
ਨਵੀਂ ਦਿੱਲੀ, 22 ਅਕਤੂਬਰ (ਟੋਪਏਜੰਸੀ) :- ਭਾਰਤ ਤੇ ਮੈਕਸੀਕੋ ਨੇ ਅੱਜ ਪੁਲਾੜ ਸਹਿਯੋਗ ਬਾਰੇ ਸਮਝੌਤੇ ਉਪਰ ਦਸਤਖਤ ਕੀਤੇ ਹਨ। ਜਿਸ ਤਹਿਤ ਦੋਨੋਂ ਧਿਰਾਂ ਉਪ ਗ੍ਰਹਿ ਸੰਚਾਰ ਪ੍ਰਣਾਲੀ ਤੇ ਪੁਲਾੜ ਦੀ ਸ਼ਾਤਮਈ ਵਰਤੋਂ ਦੇ ਹੋਰ ਖੇਤਰਾਂ ਵਿਚ ਮਿਲਕੇ ਕੰਮ ਕਰਨਗੀਆਂ। ਇਸ ਤੋਂ ਇਲਾਵਾ ਸਮੁੱਚੇ ਸਬੰਧਾਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਮੈਕਸੀਕਨ ਹਮਰੁਤਬਾ ਜੋਸ ਐਨਟੋਨੀਓ ਮੀਡੇ ਕੁਰੀਬਰੇਨਾ ਨੇ ਦੋਨਾਂ ਦੇਸ਼ਾਂ ਦੇ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਿਸ ਵਿਚ ਇਹ ਵੀ ਨਿਰਨਾ ਲਿਆ ਗਿਆ ਕਿ ਹਾਈਡਰੋਕਾਰਬਨ ਖੇਤਰ ਵਿਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ। ਮੈਕਸੀਕੋ ਨੇ ਊਰਜਾ ਖੇਤਰ ਵਿਚ ਸੁਧਾਰ ਸ਼ੁਰੂ ਕੀਤੇ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab