ਮੁੱਖ ਸਫਾ

’84 ਕਤਲ੍ਹੇਆਮ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ : ਮੋਦੀ
ਸਰਦਾਰ ਪਟੇਲ ਤੋਂ ਬਿਨ੍ਹਾਂ ਮਹਾਤਮਾ ਗਾਂਧੀ ਅਧੂਰੇ ਲੱਗਦੇ ਸਨ : ਮੋਦੀ
ਨਵੀਂ ਦਿੱਲੀ, 31 ਅਕਤੂਬਰ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੀ ਸਦੀਆਂ ਪੁਰਾਣੀ ਏਕਤਾ ਵਿੱਚ ‘ਖੰਜਰ’ ਘੋਪਣਾ ਕਰਾਰ ਦਿੱਤਾ ਹੈ। ਸਰਦਾਰ ਵੱਲਭ ਭਾਈ ਪਟੇਲ ਦੇ 139ਵੇਂ ਜਨਮ ਦਿਨ ਨੂੰ ਕੌਮੀ ਏਕਤਾ ਦਿਵਸ ਵਜੋਂ ਸਮਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਸਿੱਖ ਕਤਲ੍ਹੇਆਮ ਦਾ ਮੁੱਦਾ ਚੁੱਕਿਆ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅੱਜ ਦੇ ਦਿਨ ਹੋਈ ਹੱਤਿਆ ਤੋਂ ਬਾਅਦ ਸਿੱਖਾਂ ਦਾ ਘਾਣ ਹੋਇਆ ਸੀ। ‘ਲੋਹ ਪੁਰਸ਼’ ਵਜੋਂ ਜਾਣੇ ਜਾਂਦੇ ਸਰਦਾਰ ਪਟੇਲ ਨੂੰ ਇਤਿਹਾਸ ‘ਚ ਬਣਦੀ ਥਾਂ ਦਿਵਾਉਣ ਲਈ ਕੀਤੇ ਗਏ ਉਪਰਾਲੇ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਸਮਾਗਮ ਕਿਸੇ ਹੋਰ ਆਗੂ (ਇੰਦਰਾ ਗਾਂਧੀ) ਦੇ ਯੋਗਦਾਨ ਨੂੰ ਘੱਟ ਕਰਨ
Share:
 
ਸਿੱਖ ਕਤਲ੍ਹੇਆਮ ਦੇ ਵਿਰੋਧ ‘ਚ ਸਿੱਖ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਪੰਜਾਬ ਬੰਦ
ਇੱਕ ਲੱਖ ਸਿੱਖਾਂ ਦੇ ਕਾਤਲਾਂ ਦਾ ਪਤਾ ਲਾਉਣ ਲਈ ‘ਟਰੁੱਥ ਕਮਿਸ਼ਨ’ ਬਣਾਵੇ ਸਰਕਾਰ-ਪੀਰ ਮੁਹੰਮਦ
ਮਾਲੇਰਕੋਟਲਾ, 31 ਅਕਤੂਬਰ (ਸਟਾਫ਼ ਰਿਪੋਟਰ) :- ਬੀਤੀ ਸ਼ਾਮ ਸਥਾਨਕ ਰੈਸਟ ਹਾਊਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ 1984 ਸਿੱਖ ਨਸਲਕੁਸ਼ੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਕ ਨਵੰਬਰ ਨੂੰ ਪੰਜਾਬ ਬੰਦ ਕਰਕੇ ਸਫਲ ਬਨਾਉਣ ਲਈ ਪੰਜਾਬ ਦੇ ਹਰ ਧਰਮ ਦੇ ਲੋਕ ਸਹਿਯੋਗ ਲਈ ਅੱਗੇ ਆਉਣ ਤਾਂ ਕਿ ਤੀਹ ਸਾਲ ਬੀਤਣ ਦੇ ਬਾਵਜੂਦ ਵੀ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਕੇਂਦਰ ਦੀ ਗੂੰਗੀ ਬੋਲੀ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਕੇ ਪੀੜ੍ਹਤਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾ ਸਕੇ। ਪੀਰ ਮੁਹੰਮਦ ਨੇ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਮੋਦੀ ਸਰਕਾਰ ਮੁਆਵਜ਼
Share:
 
ਮਾਮਲਾ ‘84 ਦੇ ਦੰਗਾਂ ਪੀੜਤਾਂ ਨੂੰ ਮੁਆਵਜਾ ਦੇਣ ਦਾ - ਚੋਣ ਜਾਬਤੇ ਦੀ ਉਲੰਘਣਾ ‘ਤੇ ਚੋਣ ਕਮਿਸ਼ਨ ਵਲੋਂ ਕੇਂਦਰ ਤੋਂ ਜਵਾਬ ਤਲਬੀ
ਨਵੀਂ ਦਿੱਲੀ, 31 ਅਕਤੂਬਰ (ਟੋਪਏਜੰਸੀ) :- ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਕਾਰਨ ਲਾਗੂ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ ਵਿਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਕੋਲੋਂ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੇ ਉਸ ਦੇ ਫੈਸਲੇ ‘ਤੇ ਸਪੱਸ਼ਟੀਕਰਨ ਮੰਗਿਆ ਹੈ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਲਿਖ ਕੇ 3 ਨਵੰਬਰ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਦਿੱਲੀ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਜਿਥੇ 25 ਨਵੰਬਰ ਨੂੰ ਵਿਧਾਨ ਸਭਾ ਦੀਆਂ 3 ਸੀਟਾਂ, ਕਿ੍ਰਸ਼ਨਾ ਨਗਰ, ਮਹਿਰੌਲੀ ਅਤੇ ਤੁਗਲਕਾਬਾਦ ਲਈ
Share:
 
2 ਜੀ ਸਪੈਕਟਰਮ - ਏ.ਰਾਜਾ ਅਤੇ ਕਨੀਮੋਝੀ ਸਮੇਤ 19 ਵਿਅਕਤੀਆਂ ਖ਼ਿਲਾਫ਼ ਦੋਸ਼ ਤੈਅ
ਨਵੀਂ ਦਿੱਲੀ, 31 ਅਕਤੂਬਰ (ਟੋਪਏਜੰਸੀ) :- ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ 2 ਜੀ ਸਪੈਕਟਰਮ ਘੁਟਾਲੇ ਨਾਲ ਜੁੜੇ 200 ਕਰੋੜ ਰੁਪਏ ਦੀ ਹੇਰਾਫੇਰੀ ਦੇ ਮਾਮਲੇ ‘ਚ 19 ਵਿਅਕਤੀਆਂ ‘ਤੇ ਦੋਸ਼ ਤੈਅ ਕਰ ਦਿੱਤੇ ਹਨ। ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵੱਲੋਂ ਦੋਸ਼ੀ ਦੱਸੇ ਗਏ ਸਾਰੇ 19 ਵਿਅਕਤੀਆਂ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ ਲਾਏ ਗਏ ਹਨ। ਦੋਸ਼ੀਆਂ ‘ਚ 10 ਵਿਅਕਤੀ ਅਤੇ 9 ਕੰਪਨੀਆਂ ਹਨ। ਸਪੈਸ਼ਲ ਜੱਜ ਓ.ਪੀ ਸੈਣੀ ਨੇ ਸਾਰਿਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 120 (ਬੀ) ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਰੋਕੂ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਇਸ ਮਾਮਲੇ ‘ਚ ਵੱਧ ਤੋਂ ਵੱਧ 7 ਅਤੇ ਘੱਟੋ-ਘੱਟ 3 ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਜਿਨ੍ਹਾ
Share:
 
ਪੈਟਰੋਲ 2.41 ਤੇ ਡੀਜ਼ਲ 2.25 ਰੁਪਏ ਪ੍ਰਤੀ ਲੀਟਰ ਹੋਇਆ ਸਸਤਾ
ਨਵੀਂ ਦਿੱਲੀ, 31 ਅਕਤੂਬਰ (ਟੋਪਏਜੰਸੀ) :- ਇਸ ਸਾਲ ਅਗਸਤ ਮਹੀਨੇ ਤੋਂ ਹੁਣ ਤੱਕ ਛੇਵੀਂ ਵਾਰ ਕੀਮਤ ਵਿੱਚ ਨਰਮੀ ਆਉਣ ਨਾਲ ਪੈਟਰੋਲ 2.41 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ, ਜਦੋਂਕਿ ਡੀਜ਼ਲ ਦੀ ਕੀਮਤ 2.25 ਰੁਪਏ ਪ੍ਰਤੀ ਲਿਟਰ ਘਟ ਗਈ ਹੈ। ਇਹ ਘਟੀਆਂ ਹੋਈਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਇਸ ਨਵੀਂ ਕੀਮਤ ਤਹਿਤ ਇੱਥੇ ਪੈਟਰੋਲ ਦਾ ਭਾਅ 64.25 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜੋ ਪਹਿਲਾਂ 66.65 ਰੁਪਏ ਪ੍ਰਤੀ ਲਿਟਰ ਸੀ। ਦੱਸਣਯੋਗ ਹੈ ਕਿ ਅਗਸਤ ਤੋਂ ਪੈਟਰੋਲ ਦੀ ਕੀਮਤ 9.36 ਰੁਪਏ ਘਟ ਗਈ ਹੈ। ਡੀਜ਼ਲ ਦਾ ਭਾਅ ਇਸ ਮਹੀਨੇ ਦੂਜੀ ਵਾਰ ਘਟਿਆ ਹੈ।
Share:
 
ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਅਡਵਾਨੀ ਅਤੇ ਬਾਦਲ ਸਮੇਤ ਹੋਰ ਕਈ ਨੇਤਾਵਾਂ ਨੇ ਵੀ ਕੀਤੀ ਸ਼ਿਰਕਤ
ਮੁੰਬਈ, 31 ਅਕਤੂਬਰ (ਟੋਪਏਜੰਸੀ) :- ਸੀਨੀਅਰ ਨੇਤਾ ਦੇਵੇਂਦਰ ਫੜਨਵੀਸ (44 ਸਾਲ) ਨੇ ਅੱਜ ਇਥੇ ਖਚਾਖਚ ਭਰੇ ਵਾਨਖੇੜੇ ਸਟੇਡੀਅਮ ਵਿੱਚ ਮਹਾਰਾਸ਼ਟਰ ਦੇ ਪਹਿਲੇ ਭਾਜਪਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਹੋਏ ਇਸ ਸਮਾਰੋਹ ‘ਚ 7 ਕੈਬਨਿਟ ਤੇ 2 ਰਾਜ ਮੰਤਰੀਆਂ ਨੇ ਵੀ ਹਲਫ਼ ਲਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂਆਂ ਰਾਜਨਾਥ ਸਿੰਘ ਤੇ ਅਰੁਣ ਜੇਤਲੀ ਵੱਲੋਂ ਸਹੁੰ ਚੁੱਕ ਸਮਾਗਮ ਦੇ ਕੁਝ ਘੰਟੇ ਪਹਿਲਾਂ ਕੀਤੇ ਉਪਰਾਲੇ ਰੰਗ ਲਿਆਏ ਜਿਸ ਕਾਰਨ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਤੇ ਹੋਰ ਆਗੂ ਵੀ ਸਮਾਰੋਹ ‘ਚ ਪਹੁੰਚ ਗਏ ਜਿਸ ਕਾਰਨ ਦੋਵਾਂ ਪਾਰਟੀਆਂ ਵਿੱਚ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ।
Share:
 
ਸਾਈਬਰ ਅਪਰਾਧਾਂ ਵਿਰੁੱਧ ਜਲਦ ਬਣੇਗੀ ਰਣਨੀਤੀ : ਰਾਜਨਾਥ
ਹੈਦਰਾਬਾਦ, 31 ਅਕਤੂਬਰ (ਟੋਪਏਜੰਸੀ) :- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਾਈਬਰ ਅਪਰਾਧ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ’ਤੇ ਰੋਕ ਲਗਾਉਣ ਲਈ ਰਣਨੀਤੀ ਜਲਦੀ ਬਣਾਈ ਜਾਵੇਗੀ। ਰਾਜਨਾਥ ਸਿੰਘ ਨੇ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਸ ਅਕਾਦਮੀ ਵਿਚ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ) ਦੀ 66ਵੀਂ ਪਾਸਿੰਗ ਆਊਟ ਪਰੇਡ ਦੌਰਾਨ ਸਾਈਬਰ ਅਪਰਾਧ ਨੂੰ ਪ੍ਰੰਪਰਿਕ ਅਪਰਾਧ ਤੋਂ ਵੱਖ ਦੱਸਦਿਆਂ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਸਾਈਬਰ ਅਪਰਾਧ ’ਤੇ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਲਈ ਕਿਹਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2013-14 ਦੇ ਅੰਕੜੇ ਦਿਖਾਉਂਦੇ ਹਨ ਕਿ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਿਚ ਸਾਈਬਰ ਅਪਰਾਧ ਹਰੇਕ ਸਾਲ 50 ਫੀ
Share:
 
ਕਾਂਗਰਸ ਨੇ ਝਾਰਖੰਡ ਮੁਕਤੀ ਮੋਰਚਾ ਨਾਲੋਂ ਨਾਤਾ ਤੋੜਿਆ
ਨਵੀਂ ਦਿੱਲੀ, 31 ਅਕਤੂਬਰ (ਟੋਪਏਜੰਸੀ) :- ਕਾਂਗਰਸ ਨੇ ਅੱਜ ਝਾਰਖੰਡ ਜਿਥੇ ਕਿ ਨਵੰਬਰ ਵਿਚ ਚੋਣਾਂ ਹੋਣੀਆਂ ਹਨ, ਵਿਚ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ) ਨਾਲ ਆਪਣਾ ਗਠਜੋੜ ਖਤਮ ਕਰ ਦਿੱਤਾ ਹੈ। ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਬੀ.ਕੇ ਹਰੀਪ੍ਰਸਾਦ ਨੇ ਦੱਸਿਆ ਕਿ ਝਾਰਖੰਡ ਵਿਚ ਕਾਂਗਰਸ ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ (ਸੰਯੁਕਤ) ਨਾਲ ਮਿਲਕੇ ਚੋਣਾਂ ਲੜੇਗੀ ਜਿਨ੍ਹਾਂ ਪਾਰਟੀਆਂ ਨਾਲ ਮਿਲਕੇ ਉਸ ਨੇ ਅਗਸਤ ਵਿਚ ਜਿਮਨੀ ਚੋਣਾਂ ਲੜੀਆਂ ਸਨ। ਉਨ੍ਹਾਂ ਕਿਹਾ ਹੈ ਕਿ ਹੇਮੰਤ ਸੋਰਨੇ ਸਰਕਾਰ ਦਾ ਸਮਰਥਨ ਜਾਰੀ ਰਖਣ ਜਾਂ ਨਾ ਰਖਣ ਬਾਰੇ ਨਿਰਨਾ ਬਾਅਦ ਵਿਚ ਲਿਆ ਜਾਵੇਗਾ। ਝਾਰਖੰਡ ਵਿਚ 5 ਪੜਾਵੀ ਚੋਣ ਪ੍ਰਕਿ੍ਰਆ 25 ਨਵੰਬਰ ਨੂੰ ਸ਼ੁਰੂ ਹੋਣੀ ਹੈ। ਹਰੀ ਪ੍ਰਸਾਦ ਨੇ ਇਹ
Share:
 
ਯੂ.ਪੀ ਨੂੰ ਦਹਿਲਾਉਣ ਦੀ ਵੱਡੀ ਅੱਤਵਾਦੀ ਸਾਜਿਸ਼ ਦਾ ਪਰਦਾਫਾਸ਼
ਅੱਤਵਾਦੀ ਸੰਗਠਨਾਂ ਅਤੇ ਪਾਕਿ ਖ਼ੁਫ਼ੀਆ ਏਜੰਸੀ ਆਈ.ਐਸ.ਆਈ ਲਈ ਕੰਮ ਕਰਨ ਵਾਲਾ ਸਲੀਮ ਪਤਲਾ ਗਿ੍ਰਫ਼ਤਾਰ
ਲਖਨੳੂ, 31 ਅਕਤੂਬਰ (ਟੋਪਏਜੰਸੀ) :- ਮੇਰਠ ਪੀ.ਏ.ਸੀ ਕੈਂਪ ਅਤੇ ਹੋਰ ਧਮਾਕਿਆਂ ਵਿਚ ਲੋੜੀਂਦੇ ਸਲੀਮ ਪਤਲਾ ਦੀ ਗਿ੍ਰਫਤਾਰੀ ਤੋਂ ਬਾਅਦ ਅੱਤਵਾਦੀ ਸੰਗਠਨਾਂ ਦੇ ਖ਼ਤਰਨਾਕ ਮਨਸੂਬਿਆਂ ਦਾ ਖੁਲਾਸਾ ਹੋਇਆ ਹੈ। ਪੁਲਸ ਅਨੁਸਾਰ ਕਈ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ ਦੇ ਲਈ ਕੰਮ ਕਰਨ ਵਾਲਾ ਸਲੀਮ ਯੂ.ਪੀ ਵਿਚ ਵੱਡੇ ਧਮਾਕਿਆਂ ਦੀ ਸਾਜਿਸ਼ ’ਤੇ ਕੰਮ ਕਰ ਰਿਹਾ ਸੀ। ਅੱਤਵਾਦੀ ਬਿਜਨੌਰ ਬਲਾਸਟ ਨਾਲ ਵੀ ਜੁੜਿਆ ਰਿਹਾ ਹੈ। ਦੇਰ ਰਾਤ ਤੋਂ ਦਿਨ ਭਰ ਆਈ.ਬੀ ਸਮੇਤ ਕਈ ਏਜੰਸੀਆਂ ਉਸ ਤੋਂ ਰਾਜ ਉਗਲਵਾਉਣ ਵਿਚ ਜੁਟੀਆਂ ਰਹੀਆਂ। ਮੁਜ਼ੱਫਰਨਗਰ ਦੇ ਖਤੌਲੀ ਇੰਸਪੈਕਟਰ ਸੁਨੀਲ ਤਿਆਗੀ ਦੇ ਅਨੁਸਾਰ ਅੱਤਵਾਦੀ ਸਲੀਮ ਪਤਲਾ ਦੀ ਲੋਕੇਸ਼ਨ ਕੱਲ੍ਹ ਰਾਤ ਏ.ਟੀ.ਐਸ ਨੂੰ ਖਤੌਲੀ
Share:
 
ਭੋਪਾਲ ਗੈਸ ਤ੍ਰਾਸਦੀ ਦੇ ਦੋਸ਼ੀ ਐਂਡਰਸਨ ਦੀ ਮੌਤ
ਨਿਊਯਾਰਕ, 31 ਅਕਤੂਬਰ (ਟੋਪਏਜੰਸੀ) :- ਭੋਪਾਲ ਗੈਸ ਕਾਂਡ ਦੇ ਮੁੱਖ ਦੋਸ਼ੀ ਅਤੇ ਯੂਨੀਅਨ ਕਾਰਬਾਈਡ ਦੇ ਸਾਬਕਾ ਚੀਨ ਵਾਰੇਨ ਐਂਡਰਸਨ ਦੀ ਮੌਤ ਹੋ ਚੁੱਕੀ ਹੈ। ਖਬਰਾਂ ਅਨੁਸਾਰ ਐਂਡਰਸਨ ਨੇ 29 ਸਤੰਬਰ ਨੂੰ ਫਲੋਰਿਡਾ ਦੇ ਹਸਪਤਾਲ ‘ਚ ਆਖਰੀ ਸਾਹ ਲਿਆ। ਭੋਪਾਲ ਗੈਸ ਤ੍ਰਾਸਦੀ ਨੂੰ ਲੈ ਕੇ 3787 ਲੋਕਾਂ ਦੀ ਮੌਤ ਦੇ ਮਾਮਲੇ ‘ਚ ਵਾਂਟੇਡ ਐਂਡਰਸਨ ਕਿਸੇ ਅਣਪਛਾਤੀ ਸਥਾਨ ‘ਤੇ ਰਹਿ ਰਿਹਾ ਸੀ। ਐਂਡਰਸਨ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦਾ ਐਲਾਨ ਨਹੀਂ ਕੀਤਾ ਹੈ। ਇਕ ਸੇਲਜ਼ ਰਿਪ੍ਰੈਜੈਂਟੇਟਿਵ ਤੋਂ ਲੈਕ ਯੂਨੀਅਨ ਕਾਰਬਾਈਡ ਦੇ ਚੇਅਰਮੈਨ ਤੱਕ ਦਾ ਸਫਰ ਤੈਅ ਕਰਨ ਵਾਲੇ ਐਂਡਰਸਨ ਨੂੰ ਭਾਰਤ ਨੇ ਕਈ ਵਾਰ ਭਾਲ ਕਰਨ ਦੀ ਕੋਸ਼ਿਸ ਕੀਤੀ। ਐਂਡਰਸਨ ਲਗਾਤਾਰ ਇਸ ਮਾਮਲੇ ‘ਚ ਕਾਨੂੰਨੀ ਕਾਰਵਾਈ ਤੋ
Share:
 
ਅਮਰੀਕਾ ‘ਚ ਹਵਾਈ ਜਹਾਜ਼ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
ਵਾਸ਼ਿੰਗਟਨ, 31 ਅਕਤੂਬਰ (ਟੋਪਏਜੰਸੀ) :- ਅਮਰੀਕਾ ਦੇ ਕਾਂਸਸ ਸੂਬੇ ‘ਚ ਵੀਰਵਾਰ ਨੂੰ ਇਕ ਛੋਟੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਜ਼ਖਮੀ ਹੋ ਗਏ। ਸੰਘੀ ਹਵਾਈ ਅੱਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚਿਤਾ ਮਿਡ ਕਾਂਟੀਨੇਟ ਏਅਰਪੋਰਟ ‘ਤੇ ਉਸ ਸਮੇਂ ਹੋਈ ਜਦੋਂ ਬੀਚਕ੍ਰਾਫਟ ਕਿੰਗ ਏਅਰ 200 ਸੀਰੀਜ਼ ਦੇ ਇਕ ਹਵਾਈ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਹੀ ਹਵਾਈ ਜਹਾਜ਼ ਦਾ ਈਂਜਣ ਫੇਲ ਹੋ ਗਿਆ ਅਤੇ ਉਹ ਨੇੜੇ ਹੀ ਏਅਰਪੋਰਟ ਟਰੇਨਿੰਗ ਸੈਂਟਰ ਦੀ ਇਮਾਰਤ ਨਾਲ ਟਕਰਾ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਘਟਨਾ ਦਾ ਕਾਰਨ ਕੁਝ ਹਵਾਈ ਜਹਾਜ਼ਾਂ ਦੀ ਉਡਾ
Share:
 
ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ ’ਤੇ ਬਣਾਵਾਂਗੇ ਦਬਾਅ : ਸੁਖਬੀਰ ਬਾਦਲ
ਕੇਂਦਰ ਸਰਕਾਰ ਵਲੋਂ ਕਣਕ ਦੇ ਮੁੱਲ ਵਿਚ ਕੀਤੇ ਗਏ ਵਾਧੇ ਨੂੰ ਮਾਮੂਲੀ ਦੱਸਿਆ
ਬਠਿੰਡਾ, 31 ਅਕਤੂਬਰ (ਤੁੰਗਵਾਲੀ) :- ਉਪ ਮੁੱਖ ਮੰਤਰੀ ਪੰਜਾਬ ਸ੍ਰ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਕੇਂਦਰ ਵਲੋਂ ਐਲਾਨਿਆ ਮੁਆਵਜ਼ਾ ਕੇਵਲ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਕਤਲ੍ਹੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ ’ਤੇ ਦਬਾਅ ਬਣਾਇਆ ਜਾਵੇਗਾ, ਤਾਂ ਜੋ ਪੀੜਤਾਂ ਦੇ ਜ਼ਖਮਾਂ ’ਤੇ ਮਰਹਮ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੇ ਨਾਲ-ਨਾਲ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ ਹਨ, ਜਿਸ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ੍ਰ.ਬਾਦਲ ਬਠਿੰਡਾ ਵਿਖੇ ਕਰੀਬ 75 ਕਰੋੜ ਰੁਪਏ ਦੀ ਲਾਗਤ ਵਾਲੇ ਬਠਿੰਡਾ-ਬਾਦਲ ਰੋਡ ਤੋਂ ਬਠਿੰਡਾ ਮਲੋਟ ਰੋਡ ਨੂੰ ਮਿਲਾਉਂਦੀ ਰਿੰਗ ਰੋ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab