ਮੁੱਖ ਸਫਾ

132 ਮਾਸੂਮਾਂ ਦੀ ਮੌਤ ਕਾਰਨ ਸੋਗ ‘ਚ ਡੁੱਬਿਆ ਪਾਕਿਸਤਾਨ
ਪਿਸ਼ਾਵਰ ‘ਚ ਛਾਇਆ ਮਾਤਮ, ਮਿ੍ਰਤਕ ਬੱਚਿਆਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ, ਦੇਸ਼ ’ਚੋਂ ਅੱਤਵਾਦ ਨੂੰ ਖ਼ਤਮ ਕਰਕੇ ਰਹਾਂਗੇ : ਨਵਾਜ ਸ਼ਰੀਫ਼, ਪਾਕਿ ਸਰਕਾਰ ਨੇ ਸਿੰਧ ਜੇਲ੍ਹ ‘ਚ ਬੰਦ 458 ਅੱਤਵਾਦੀਆਂ ਨੂੰ ਫਾਂਸੀ ਦੇਣ ਦਾ ਵਾਰੰਟ ਕੀਤਾ ਜਾਰੀ
ਇਸਲਾਮਾਬਾਦ, 17 ਦਿਸੰਬਰ (ਟੋਪਏਜੰਸੀ) :- ਪਿਸ਼ਾਵਰ ‘ਚ ਤਾਲਿਬਾਨ ਦੇ ਆਤਮਘਾਤੀ ਹਮਲੇ ਦੌਰਾਨ 132 ਬੱਚਿਆਂ ਸਮੇਤ 148 ਜਣਿਆਂ ਦੇ ਮਾਰੇ ਜਾਣ ਤੋਂ ਬਾਅਦ ਡੂੰਘੇ ਸੋਗ ‘ਚ ਡੁੱਬੇ ਪਾਕਿਸਤਾਨ ‘ਚ ਅੱਜ ਤਿੰਨ ਦਿਨਾਂ ਦਾ ਕੌਮੀ ਸੋਗ ਸ਼ੁਰੂ ਹੋ ਗਿਆ। ਦੁਨੀਆਂ ਨੂੰ ਹਿਲਾ ਦੇਣ ਵਾਲੀ ਇਸ ਘਟਨਾ ਕਾਰਨ ਅਸ਼ਾਂਤ ਖ਼ੈਬਰ ਪਖਤੂਨਵਾ ‘ਚ ਸਾਰੇ ਵਿਦਿਅਕ ਅਦਾਰੇ ਬੰਦ ਰਹੇ। ਅੱਤਵਾਦੀ ਹਮਲੇ ‘ਚ ਜ਼ਖ਼ਮੀ 7 ਹੋਰ ਲੋਕਾਂ ਨੇ ਅੱਜ ਦਮ ਤੋੜ ਦਿੱਤਾ, ਜਿਸ ਨਾਲ ਇਸ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 148 ਹੋ ਗਈ। ਗਹਿਰੇ ਦੁੱਖ ‘ਚ ਡੁੱਬੇ ਪਾਕਿਸਤਾਨ ‘ਚ ਅੱਜ ਰਾਸ਼ਟਰੀ ਸੋਗ ਸ਼ੁਰੂ ਹੋਇਆ ਤੇ ਮਰਨ ਵਾਲਿਆਂ ਨੂੰ ਸਮੂਹਿਕ ਰੂਪ ‘ਚ ਦਫ਼ਨਾਇਆ ਗਿਆ। ਇਸ ਘਟਨਾ ‘ਚ ਹੁਣ ਤੱਕ ਮਰਨ ਵਾਲਿਆਂ ‘ਚ ਜ਼ਿਆਦਾਤਰ ਬੱਚ
Share:
 
ਓਬਾਮਾ ਦੀ ਭਾਰਤ ਯਾਤਰਾ ਦੌਰਾਨ ਹੋ ਸਕਦਾ ਹੈ ਅੱਤਵਾਦੀ ਹਮਲਾ
ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਨੇ ਸ਼ੱਕ ਜਤਾਇਆ ਭਾਰਤ ਖਿਲਾਫ਼ ਸਾਜਿਸ਼ ਰੱਚ ਰਿਹਾ ਹੈ ਅਲਕਾਇਦਾ, ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕੀਤਾ ਚੌਕਸ
ਆਗਰਾ, 17 ਦਿਸੰਬਰ (ਟੋਪਏਜੰਸੀ) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾ ਉਥੋਂ ਦੀ 40 ਮੈਂਬਰੀ ਸੁਰੱਖਿਆ ਟੀਮ ਨੇ ਆਗਰਾ ਪਹੁੰਚ ਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਇਸ ’ਚ ਅਮਰੀਕੀ ਸੁਰੱਖਿਆ ਸਲਾਹਕਾਰ, ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਦੇ ਪ੍ਰਤੀਨਿਧ ਤੇ ਪੱਤਰਕਾਰ ਸ਼ਾਮਲ ਹਨ। ਗੌਰਤਲਬ ਹੈ ਕਿ ਬਰਾਕ ਓਬਾਮਾ 25 ਅਤੇ 26 ਜਨਵਰੀ ਨੂੰ ਭਾਰਤ ਯਾਤਰਾ ’ਤੇ ਆ ਰਹੇ ਹਨ। ਓਬਾਮਾ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਣਤੰਤਰ ਦਿਵਸ ਪਰੇਡ ’ਚ ਮੁੱਖ ਮਹਿਮਾਨ ਦੇ ਰੂਪ ’ਚ ਸੱਦਾ ਦਿੱਤਾ ਹੈ। ਉਹ ਇਹ ਸਨਮਾਨ ਪਾਉਣ ਵਾਲੇ ਤੇ ਕਾਰਜਕਾਲ ਦੌਰਾਨ ਭਾਰਤ ਦੀ ਦੋ ਵਾਰ ਯਾਤਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ। ਗੌਰਤਲਬ ਹੈ ਕਿ ਰਾ
Share:
 
ਭਾਰਤ ਦੀ ਸੰਸਦ ਨੇ ਪਿਸ਼ਾਵਰ ਹਮਲੇ ਦੀ ਨਿੰਦਾ ਕੀਤੀ
ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਨੇ ਸ਼ਰਧਾਂਜਲੀ ਭੇਂਟ ਕੀਤੀ
ਨਵੀਂ ਦਿੱਲੀ, 17 ਦਿਸੰਬਰ (ਟੋਪਏਜੰਸੀ) :- ਭਾਰਤ ਦੀ ਸੰਸਦ ਵਿਚ ਸਵੇਰੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਪਿਸ਼ਾਵਰ ਦੇ ਆਰਮੀ ਸਕੂਲ ਵਿਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਖੜ੍ਹੇ ਹੋ ਕੇ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਲੋਕ ਸਭਾ ਵਿਚ ਇਸ ਅੱਤਵਾਦੀ ਹਮਲੇ ਦੇ ਖਿਲਾਫ ਨਿੰਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਦੇਸ਼ ਭਰ ਦੇ ਸਕੂਲਾਂ ਵਿਚ ਸ਼ਰਧਾਂਜਲੀ ਦਿੰਦੇ ਹੋਏ ਵਿਦਿਆਰਥੀਆਂ ਨੇ ਵੀ ਦੋ-ਦੋ ਮਿੰਟ ਦਾ ਮੌਨ ਰੱਖਿਆ। ਹਮਲੇ ਨੂੰ ਦੇਖਦੇ ਹੋਏ ਦਿੱਲੀ ਸਮੇਤ ਮਹੱਤਵਪੂਰਨ ਸ਼ਹਿਰਾਂ ਦੇ ਸਕੂਲਾਂ ਵਿਚ ਸੁਰੱਖਿਆ ਦੇ ਇੰਤਜ਼ਾਮ ਵੀ ਵਧਾ ਦਿੱਤੇ ਗਏ ਹਨ। ਲੋਕ ਸਭਾ ਅਤੇ ਰਾਜ ਸਭਾ ਵਿਚ ਇਸ ਦਰਦਨਾਕ ਘਟਨਾ ਨੂੰ ਲੈ ਕੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਅਤੇ ਸਭਾਪਤੀ
Share:
 
ਯਮਨ ‘ਚ ਸਕੂਲ ਬੱਸ ‘ਤੇ ਅੱਤਵਾਦੀ ਹਮਲਾ
20 ਬੱਚਿਆਂ ਸਮੇਤ 40 ਲੋਕਾਂ ਦੀ ਮੌਤ
ਯਮਨ, 17 ਦਿਸੰਬਰ (ਟੋਪਏਜੰਸੀ) :- ਪਾਕਿਸਤਾਨ ਤੋਂ ਬਾਅਦ ਯਮਨ ਵਿਚ ਵੀ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਯਮਨ ਦੇ ਅਲ ਬਾਇਦਾ ਸੂਬੇ ਵਿਚ ਦੋ ਕਾਰ ਬੰਬ ਧਮਾਕਿਆਂ ਵਿਚ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪਹਿਲਾ ਧਮਾਕਾ ਮੰਗਲਵਾਰ ਸ਼ਾਮ ਰੱਦਾ ਸ਼ਹਿਰ ਵਿਚ ਇਕ ਜਾਂਚ ਚੌਂਕੀ ਦੇ ਨੇੜੇ ਉਸ ਸਮੇਂ ਹੋਇਆ, ਜਦੋਂ ਇਕ ਸਕੂਲ ਬੱਸ ਲੰਘ ਰਹੀ ਸੀ। ਇਸ ਧਮਾਕੇ ਵਿਚ 20 ਤੋਂ ਵੱਧ ਸਕੂਲੀ ਬੱਚਿਆਂ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਦੂਜਾ ਬੰਬ ਧਮਾਕਾ ਇਕ ਸਿੱਖਿਅਕ ਸੰਸਥਾਨ ਵਿਚ ਹੋਇਆ, ਜਿਸ ਵਿਚ 20 ਲੋਕਾਂ ਦੀ ਮੌਤ ਹੋ ਗਈ। ਹਮਲੇ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਹਾਲਾਂਕਿ ਉਨ੍ਹਾਂ ਦਾ ਸਹੀ ਗਿਣਤੀ
Share:
 
ਭਾਰਤ ਅੱਤਵਾਦ ਖਿਲਾਫ਼ ਲੜਾਈ ‘ਚ ਪਾਕਿਸਤਾਨ ਨਾਲ ਖੜ੍ਹਾ ਹੈ : ਮੋਦੀ
ਮਾਸੂਮ ਬੱਚਿਆਂ ਦੀ ਹੱਤਿਆ ਪੂਰੀ ਮਨੁੱਖਤਾ ਖਿਲਾਫ਼ ਹਮਲਾ ਹੈ
ਨਵੀਂ ਦਿੱਲੀ, 17 ਦਿਸੰਬਰ (ਟੋਪਏਜੰਸੀ) :- ਪਾਕਿਸਤਾਨ ਦੇ ਪੇਸ਼ਾਵਰ ‘ਚ ਅੱਤਵਾਦ ਦਾ ਜੋ ਘਿਨੌਣਾ ਚਿਹਰਾ ਦਿਖਿਆ, ਉਸਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਤਵਾਦੀਆਂ ਨੇ ਸਕੂਲ ‘ਚ ਦਾਖਲ ਹੋ 100 ਤੋਂ ਜ਼ਿਆਦਾ ਸਕੂਲੀ ਬੱਚਿਆਂ ਦੇ ਖੂਨ ਨਾਲ ਹੋਲੀ ਖੇਡੀ। ਇਸ ਡਰ ਵਾਲੇ ਮਾਹੌਲ ਨਾਲ ਤਹਿਰੀਕ-ਏ-ਤਾਲਿਬਾਨ ਨਾਂ ਦੇ ਸੰਗਠਨ ਨੇ ਆਪਣਾ ਝੰਡਾ ਮੁੜ ਤੋਂ ਲਹਿਰਾਇਆ। ਪਾਕਿਸਤਾਨ ਦਾ ਦਰਦ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੀ ਰਾਤ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਫੋਨ ‘ਤੇ ਗੱਲ ਕੀਤੀ ਅਤੇ ਹਮਦਰਦੀ ਜ਼ਾਹਰ ਕੀਤੀ। ਮੋਦੀ ਨੇ ਟਵਿੱਟਰ ‘ਤੇ ਇਸ ਗੱਲ ਦਾ ਬਿਊਰਾ ਦਿੱਤਾ। ਉਨ੍ਹਾਂ ਨੇ ਦੇਸ਼ ਦੇ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਹੈ ਕ
Share:
 
ਭਾਰਤ ਦੇ ਮੁਸਲਮਾਨ ਅਤੇ ਈਸਾਈ ਪਹਿਲਾਂ ਹਿੰਦੂ ਹੀ ਸਨ : ਤੋਗੜੀਆ
ਅਹਿਮਦਾਬਾਦ, 17 ਦਿਸੰਬਰ (ਟੋਪਏਜੰਸੀ) :- ਧਰਮ ਪਰਿਵਰਤਨ ਵਿਵਾਦ ਦੀ ਅੱਗ ‘ਚ ਘਿਓ ਪਾਉਣ ਦਾ ਕੰਮ ਕਰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਵਾਹਕ ਪ੍ਰਧਾਨ ਪ੍ਰਵੀਣ ਤੋਗੜੀਆ ਨੇ ਕਿਹਾ ਕਿ ਹਿੰਦੂ ਹੀ ਭਾਰਤ ਦੇ ਮੁਸਲਮਾਨ ਅਤੇ ਈਸਾਈ ਸਨ। ਤੋਗੜੀਆ ਨੇ ਦੱਸਿਆ ਕਿ ਇਤਿਹਾਸ ਦੱਸਦਾ ਹੈ ਕਿ ਮੁਗਲ ਸਮਰਾਟਾਂ ਵਲੋਂ ਦਿੱਤੇ ਗਏ ਦੁੱਖ ਅਤੇ ਤਸੀਹੇ ਉਨ੍ਹਾਂ ਦੀਆਂ ਤਲਵਾਰਾਂ ਦੇ ਜ਼ੋਰ ‘ਤੇ ਕਈ ਲੋਕ ਆਪਣਾ ਧਰਮ ਬਦਲ ਕੇ ਮੁਸਲਮਾਨ ਬਣ ਗਏ। ਅਜਿਹੇ ਹਾਲਾਤਾਂ ‘ਚ ਜੇਕਰ ਹਿੰਦੂ ਸਮਾਜ ਵਿਚ ਪਰਤਣਾ ਚਾਹੁੰਦਾ ਹੈ ਤਾਂ ਹਿੰਦੂਆਂ ਨੂੰ ਉਨ੍ਹਾਂ ਨੂੰ ਪੂਰੇ ਦਿਲ ਤੋਂ ਸਵੀਕਾਰ ਕਰਨਾ ਚਾਹੀਦਾ ਹੈ। ਪਿਛਲੇ ਦਿਨੀਂ ਉਸ ਸਮੇਂ ਵੱਡਾ ਵਿਵਾਦ ਪੈਦਾ ਹੋ ਗਿਆ ਸੀ, ਜਦੋਂ ਦੱਖਣਪੰਥੀ ਸੰਗਠਨ ‘ਧਰਮ ਜਾਗਰਣ ਮੰਚ
Share:
 
ਸਿੱਖਾਂ ਦੀ ਕਾਲੀ ਸੂਚੀ ਦੀ ਮੁੜ ਸਮੀਖਿਆ ਕੀਤੀ ਜਾਵੇ : ਸੁਖਬੀਰ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕੀਤੀ ਅਪੀਲ
ਚੰਡੀਗੜ੍ਹ , 17 ਦਿਸੰਬਰ (ਜਸਬੀਰ ਸਿੰਘ) :- ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀ ਕਾਲੀ ਸੂਚੀ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਕਿਸੇ ਕੇਸ ਵਿਚ ਸ਼ਮੂਲੀਅਤ ਨਹੀਂ ਹੈ ਉਨ੍ਹਾਂ ਦੇ ਨਾਮ ਸੂਚੀ ਵਿਚੋਂ ਤੁਰੰਤ ਹਟਾਏ ਜਾਣ। ਅੱਜ ਇੱਥੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਜੰਗਵੀਰ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਦੀ ਵਿਦੇਸ਼ ਡਵੀਜ਼ਨ ਵਲੋਂ ਬਰਕਰਾਰ ਰੱਖੀ ਗਈ ਇਹ ਸੂਚੀ ਖਾਮੀਆਂ ਨਾਲ ਭਰੀ ਹੋਈ ਹੈ ਅਤੇ ਸਿੱਖਾਂ ਲਈ ਪਰੇਸ਼ਨੀਆਂ ਪੈਦਾ ਕਰ ਰਹੀ ਹੈ। ਉਨ
Share:
 
ਕਾਲਾ ਹਿਰਨ ਸ਼ਿਕਾਰ ਮਾਮਲਾ - ਸਲਮਾਨ ਖਾਨ ਦੀ ਅਰਜ਼ੀ ’ਤੇ ਬਹਿਸ ਹੋਈ ਖ਼ਤਮ
ਅਦਾਲਤ ਅੱਜ ਸੁਣਾਏਵੀ ਫੈਸਲਾ
ਜੋਧਪੁਰ, 17 ਦਿਸੰਬਰ (ਟੋਪਏਜੰਸੀ) :- ਬਹੁਚਰਚਿਤ ਕਾਲਾ ਹਿਰਨ ਸ਼ਿਕਾਰ ਮਾਮਲੇ ਦੇ ਆਰਮਸ ਐਕਟ ਤਹਿਤ ਅਦਾਕਾਰ ਸਲਮਾਨ ਖਾਨ ਵੱਲੋਂ ਤਤਕਾਲੀਨ ਮੁੰਬਈ ਡੀ.ਸੀ.ਪੀ. ਨੂੰ ਅਦਾਲਤ ’ਚ ਬੁਲਾਉਣ ਸਬੰਧੀ ਅਰਜ਼ੀ ’ਤੇ ਬਹਿਸ ਪੂਰੀ ਹੋ ਗਈ ਹੈ ਅਤੇ ਇਸ ’ਤੇ ਫੈਸਲਾ ਕੱਲ੍ਹ ਸੁਣਾਇਆ ਜਾਵੇਗਾ। ਜੋਧਪੁਰ ਦੇ ਮੁੱਖ ਮੈਜਿਸਟਰੇਟ ਅਨੁਪਮਾ ਬਿਜਲਾਨੀ ਦੀ ਅਦਾਲਤ ’ਚ ਆਖਰੀ ਬਹਿਸ ਤੋਂ ਬਾਅਦ ਸਲਮਾਨ ਦੇ ਵਕੀਲ ਸਾਰਸਵਤ ਨੇ ਇਕ ਅਰਜੀ ਪੱਤਰ ਪੇਸ਼ ਕਰਕੇ ਮੁੰਬਈ ਦੇ ਤਤਕਾਲੀਨ ਡੀ.ਸੀ.ਪੀ. ਵੱਲੋਂ 1999 ’ਚ ਜਾਰੀ ਕਾਰਨ ਦੱਸੋ ਨੋਟਿਸ ’ਚ ਸਲਮਾਨ ਦੇ ਲਾਇਸੈਂਸ ਨੂੰ ਰੱਦ ਕਰਨ ਲਈ ਕਿਹਾ ਸੀ, ਜਿਸਦੀ ਦੀ ਅਸਲ ਕਾਪੀ ਸਮੇਤ ਡੀ.ਸੀ.ਪੀ. ਨੂੰ ਅਦਾਲਤ ’ਚ ਤਲਬ ਕਰਨ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਇਸ ਅਰਜ਼ੀ
Share:
 
ਪੰਜਾਬ ‘ਚ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਹੋਇਆ ਪ੍ਰਭਾਵਿਤ
ਉੱਤਰੀ ਭਾਰਤ ‘ਚ ਠੰਢ ਦਾ ਕਹਿਰ ਜਾਰੀ
ਚੰਡੀਗੜ੍ਹ, 17 ਦਿਸੰਬਰ (ਜਸਬੀਰ ਸਿੰਘ) :- ਪੰਜਾਬ ਤੇ ਹਰਿਆਣਾ ‘ਚ ਅੱਜ ਸਵੇਰੇ ਸੰਘਣੀ ਧੁੰਦ ਪੈਣ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਅਤੇ ਠੰਡ ‘ਚ ਹੋਰ ਵਾਧਾ ਹੋ ਗਿਆ ਹੈ। ਪਿਛਲੇ ਦਿਨੀਂ ਪਹਾੜਾਂ ‘ਤੇ ਹੋਈ ਬਰਫਬਾਰੀ ਕਾਰਨ ਉੱਤਰੀ ਭਾਰਤ ‘ਚ ਠੰਢ ਨੇ ਜੋਰ ਫੜ ਲਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦੋਵੇਂ ਸੂਬਿਆਂ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਐਨੀ ਸੰਘਣੀ ਸੀ ਕਿ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਕਈ ਥਾਂਵਾ ‘ਤੇ ਸੜਕਾਂ ਬਿਲਕੁਲ ਖਾਲੀ ਸਨ ਤੇ ਇਕ ਵੀ ਵਾਹਨ ਨਹੀਂ ਸੀ ਨਜ਼ਰ ਆ ਰਿਹਾ, ਜਦਕਿ ਕਈ ਵਿਅਕਤੀ ਮਜਬੂਰੀ ਵੱਸ ਆਪਣੀ ਮੰਜ਼ਿਲ ਵੱਲ ਵਧਣ ਲਈ ਆਪਣੇ ਵਾਹਨਾਂ ‘ਤੇ ਸੜਕਾਂ ‘ਤੇ ਹੌਲੀ-ਹੌਲੀ ਜਾ ਰਹੇ ਸਨ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ ‘ਚ ਠੰਢ ਤੇ ਧੁੰਦ ਦਾ ਕ
Share:
 
ਡੇਰਾ ਸਿਰਸਾ ਮੁਖੀ ਖ਼ਿਲਾਫ਼ ਬਲਾਤਕਾਰ ਦੇ ਕੇਸ ਦਾ ਨਿਪਟਾਰਾ 6 ਮਹੀਨੇ ‘ਚ ਕੀਤਾ ਜਾਵੇ : ਹਾਈ ਕੋਰਟ
ਚੰਡੀਗੜ੍ਹ, 17 ਦਿਸੰਬਰ (ਜਸਬੀਰ ਸਿੰਘ) :- ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਬਲਾਤਕਾਰ ਦਾ ਕੇਸ 6 ਮਹੀਨਿਆਂ ਵਿੱਚ ਨਿਬੇੜਿਆ ਜਾਣਾ ਚਾਹੀਦਾ ਹੈ। ਜਸਟਿਸ ਦਯਾ ਚੌਧਰੀ ਨੇ ਮੁਲਜ਼ਮ ਦੀ ਤਰਫੋਂ ਦਾਖ਼ਲ ਕੀਤੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਡੇਰਾਮੁਖੀ ਨੂੰ ਆਪਣੇ ਗਵਾਹਾਂ ਦੀ ਸੂਚੀ ਦਾਖ਼ਲ ਕਰਾਉਣ ਲਈ ਆਖਿਆ ਅਤੇ ਬਚਾਓ ਧਿਰ ਦੇ 24 ਗਵਾਹਾਂ ਦੀ ਜਿਰ੍ਹਾ ਦਾ ਰਾਹ ਵੀ ਪੱਧਰਾ ਹੋ ਗਿਆ। ਆਪਣੇ ਵਕੀਲ ਐਸ.ਕੇ.ਗਰਗ ਨਰਵਾਣਾ ਰਾਹੀਂ ਦਾਖ਼ਲ ਕੀਤੀ ਅਰਜ਼ੀ ਵਿੱਚ ਰਾਮ ਰਹੀਮ ਨੇ ਹੇਠਲੀ ਅਦਾਲਤ ਵੱਲੋਂ ਬਚਾਓ ਪੱਖ ਦੇ ਗਵਾਹਾਂ ਦੀ ਸੂਚੀ ਵਿੱਚ ਕਟੌਤੀ ਕਰਨ ‘ਤੇ ਕਿੰਤੂ ਕੀਤਾ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਸੂਚੀ ਵਿਚਲੇ ਨਾ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab