ਮੁੱਖ ਸਫਾ

ਭੂਮੀ ਗ੍ਰਹਿਣ ਬਿੱਲ ‘ਚ ਹੋ ਸਕਦਾ ਹੈ ਬਦਲਾਅ : ਮੋਦੀ
ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਬਣੀ ਹੈ ਐਨ.ਡੀ.ਏ ਸਰਕਾਰ ਵਿਦੇਸ਼ਾਂ ‘ਚ ਕਾਲਾ ਧਨ ਰੱਖਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਨਵੀਂ ਦਿੱਲੀ, 27 ਫ਼ਰਵਰੀ (ਟੋਪਏਜੰਸੀ) :- ਫਿਰਕਾਪ੍ਰਸਤੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਕਿਸੇ ਨੂੰ ਵੀ ਧਰਮ ਦੇ ਆਧਾਰ ‘ਤੇ ਕਿਸੇ ਨਾਲ ਭੇਦਭਾਵ ਕਰਨ ਜਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ ਤੇ ਦੇਸ਼ ਸੰਵਿਧਾਨ ਦੇ ਘੇਰੇ ਵਿੱਚ ਚੱਲੇਗਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ‘‘ਸਾਡਾ ਸੰਵਿਧਾਨ ਹਜ਼ਾਰਾਂ ਸਾਲਾਂ ਦੇ ਚਿੰਤਤ ਦੀ ਉਪਜ ਹੈ। ਦੇਸ਼ ਸੰਵਿਧਾਨ ਦੇ ਦਾਇਰੇ ਵਿੱਚ ਚੱਲੇਗਾ ਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ।’’ ਮੇਰੀ ਜ਼ਿੰਮੇਵਾਰੀ ਹੈ ਕਿ ਸਰਕਾਰ ਕਿਵੇਂ ਚੱਲੇ, ਰਾਸ਼ਟਰਪਤੀ ਦੇ ਭਾਸ਼ਨ ਉਪਰ ਧੰਨਵਾਦੀ ਮਤੇ ‘ਤੇ ਚਰਚਾ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ,‘
Share:
 
ਵਿਕਾਸ ਦਰ ਨੂੰ ਲੀਹ ‘ਤੇ ਲਿਆਂਦਾ ਜਾਵੇਗਾ : ਜੇਤਲੀ
ਜੇਤਲੀ ਵਲੋਂ ਸੰਸਦ ‘ਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ, ਜੇਤਲੀ ਸੰਸਦ ‘ਚ ਅੱਜ ਪੇਸ਼ ਕਰਨਗੇਂ ਆਮ ਬਜਟ
ਨਵੀਂ ਦਿੱਲੀ, 27 ਫ਼ਰਵਰੀ (ਟੋਪਏਜੰਸੀ) :- ਨਰਿੰਦਰ ਮੋਦੀ ਸਰਕਾਰ ਦੇ ਭਲਕੇ ਪੇਸ਼ ਹੋਣ ਵਾਲੇ ਪਹਿਲੇ ਪੂਰਨ ਬਜਟ ਬਾਰੇ ਮੌਟੇ ਤੌਰ ‘ਤੇ ਸੰਕੇਤ ਦਿੰਦਿਆਂ ਸੰਸਦ ਵਿੱਚ ਅੱਜ ਪੇਸ਼ ਹੋਏ ਆਰਥਿਕ ਸਰਵੇਖਣ ਵਿੱਚ ਉੱਚੀ ਆਰਥਿਕ ਵਿਕਾਸ ਕਰ ਹਾਸਲ ਕਰਨ, ਜਨਤਕ ਨਿਵੇਸ਼ ਵਧਾਉਣ ਤੇ ਨਿਯਮਾਂ ਤੇ ਕਰਾਂ ਨੂੰ ਸੁਖਾਲਾ ਬਣਾ ਕੇ ਕਾਰੋਬਾਰੀ ਮਾਹੌਲ ਬਣਾਉਣ ਲਈ ਵੱਡੇ ਆਰਥਿਕ ਸੁਧਾਰਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2014-15 ਦਾ ਆਰਥਿਕ ਸਰਵੇਖਣ ਅੱਜ ਸੰਸਦ ਵਿੱਚ ਪੇਸ਼ ਕੀਤਾ। ਇਸ ਵਿੱਚ ਚਾਲੂ ਵਿੱਤੀ ਸਾਲ ਦੇ 7.4 ਫੀਸਦ ਦੇ ਮੁਕਾਬਲੇ ਅਗਲੇ ਵਿੱਤੀ ਸਾਲ 2015-16 ਦੌਰਾਨ ਆਰਥਿਕ ਵਿਕਾਸ ਦਰ 8.1 ਤੋਂ 8.5 ਫੀਸਦ ਦੇ ਘੇਰੇ ਵਿੱਚ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਉ
Share:
 
ਜੰਮੂ-ਕਸ਼ਮੀਰ ‘ਚ ਸਰਕਾਰ ਗਠਨ ਨੂੰ ਲੈ ਕੇ ਮੋਦੀ ਨੂੰ ਮਿਲੇ ਮੁਫ਼ਤੀ ਮੁਹੰਮਦ ਸਈਦ
ਐਤਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇਂ ਮੁਫ਼ਤੀ
ਨਵੀਂ ਦਿੱਲੀ, 27 ਫ਼ਰਵਰੀ (ਟੋਪਏਜੰਸੀ) :- ਪੀ.ਡੀ.ਪੀ ਦੇ ਬਾਨੀ ਮੁਫ਼ਤੀ ਮਹੁੰਮਦ ਸਈਅਦ ਜੰਮੂ ਕਸ਼ਮੀਰ ਦੀ 25 ਮੈਂਬਰੀ ਕੈਬਨਿਟ ਦੀ ਅਗਵਾਈ ਕਰਨਗੇ ਅਤੇ ਐਤਵਾਰ ਨੂੰ ਜੰਮੂ ਵਿਚ ਹੋਣ ਵਾਲੇ ਉਨ੍ਹਾਂ ਦੇ ਸਹੁੰ-ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। 25 ਮੈਂਬਰੀ ਇਸ ਕੈਬਨਿਟ ਵਿਚ ਕਰੀਬ ਅੱਧੇ ਮੰਤਰੀ ਭਾਜਪਾ ਦੇ ਹੋਣਗੇ। ਧਾਰਾ 370 ਅਤੇ ਅਫ਼ਸਪਾ ਵਰਗੇ ਮਾਮਲਿਆਂ ‘ਤੇ ਮਤਭੇਦ ਸੁਲਝਾਉਣ ਅਤੇ ਪੀ.ਡੀ.ਪੀ ਅਤੇ ਭਾਜਪਾ ਵਿਚ ਸਮਝੌਤਾ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ-ਚੁੱਕ ਸਮਾਗਮ ਤੋਂ ਪਹਿਲਾਂ 79 ਸਾਲਾ ਸਈਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਇਸ ਦੇ ਨਾਲ ਹੀ ਦੋਹਾਂ ਪਾਰਟੀਆਂ ਵਿਚ ਸਰਕਾਰ ਦੇ ਗਠਨ ਨੂੰ ਲ
Share:
 
ਅਮਰੀਕਾ ‘ਚ ਗੋਲੀਬਾਰੀ ਦੌਰਾਨ 9 ਲੋਕਾਂ ਦੀ ਮੌਤ
ਵਾਸ਼ਿੰਗਟਨ, 27 ਫ਼ਰਵਰੀ (ਟੋਪਏਜੰਸੀ) :- ਅਮਰੀਕਾ ਦੇ ਮਿਸੌਰੀ ‘ਚ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ‘ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇਕ ਕਾਊਂਟੀ ਸ਼ੇਰਿਫ ਨੇ ਅਖਬਾਰ ਇਸ ਬਾਰੇ ਜਾਣਕਾਰੀ ਦਿੱਤੀ। ਟੈਕਸਾਸ ਦੇ ਕਾਊਂਟੀ ਸ਼ੇਰਿਫ ਜੇਮਸ ਸਿਗਮੈਨ ਨੇ ਅਖਬਾਰ ਨੂੰ ਦੱਸਿਆ ਕਿ ਟਾਏਰੋਨ ‘ਚ ਚਾਰ ਥਾਵਾਂ, ਜਦੋਂ ਕਿ ਟੈਕਸਾਸ ਕਾਊਂਟੀ ਦੇ ਬਾਹਰ ਦੋ ਥਾਵਾਂ ‘ਤੇ ਵਾਰਦਾਤ ਸਾਹਮਣੇ ਆਈ ਹੈ। ਸਿਗਮੈਨ ਨੇ ਦੱਸਿਆ ਕਿ ਫੌਜੀਆਂ ਅਤੇ ਸਹਾਇਕਾਂ ਨੂੰ ਇਲਾਕੇ ‘ਚ ਭੇਜ ਦਿੱਤਾ ਗਿਆ ਹੈ। ਜਾਂਚ ਜਾਂ ਕਾਤਲਾਂ ਬਾਰੇ ਕੋਈ ਹੋਰ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਹੈ। ਮਿਸੌਰੀ ਸਟੇਟ ਹਾਈਵੇ ਪੈਟਰੋਲ ਅਫਸਰ ਨੇ ਕਥਿਤ ਕਾਤਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹ
Share:
 
ਰੁਲਦਾ ਸਿੰਘ ਕਤਲ ਕੇਸ ‘ਚੋਂ 5 ਦੋਸ਼ੀ ਹੋਏ ਬਰੀ
ਚੰਡੀਗੜ੍ਹ ਪੁਲਿਸ ਨੇ ਜਗਤਾਰ ਸਿੰਘ ਤਾਰਾ ਨੂੰ ਰਿਮਾਂਡ ‘ਤੇ ਲਿਆ
ਚੰਡੀਗੜ੍ਹ, 27 ਫ਼ਰਵਰੀ (ਜਸਬੀਰ ਸਿੰਘ) :- ਬੁੜੈਲ ਜੇਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਹਿਰਾਸਤ ਵਿਚ ਲੈ ਕੇ ਪੁਛ-ਪੜਤਾਲ ਕਰਨ ਦੀ ਦਿਸ਼ਾ ਵਿਚ ਯੂ.ਟੀ ਪੁਲਿਸ ਨੂੰ ਕਰਾਰਾ ਝਟਕਾ ਲਗਿਆ ਹੈ। ਸ਼ੁਕਰਵਾਰ ਨੂੰ ਵਧੀਕ ਜ਼ਿਲ੍ਹਾ ਜੱਜ ਨੇ ਤਾਰਾ ਨੂੰ ਰੀਮਾਂਡ ‘ਤੇ ਲਏ ਜਾਣ ਲਈ ਪੁਲਿਸ ਦੁਆਰਾ ਦਾਖ਼ਲ ਨਜ਼ਰਸਾਨੀ ਅਰਜ਼ੀ ਰੱਦ ਕਰ ਦਿਤੀ। ਜੱਜ ਨੇ ਡਿਊਟੀ ਮੈਜਿਸਟਰੇਟ ਦੇ ਉਸ ਫ਼ੈਸਲੇ ਨੂੰ ਬਰਕਰਾਰ ਰਖਿਆ ਜਿਸ ਵਿਚ ਤਾਰਾ ਨੂੰ ਨਿਆਇਕ ਹਿਰਾਸਤ ਵਿਚ ਭੇਜੇ ਜਾਣ ਦੇ ਨਿਰਦੇਸ਼ ਦਿਤੇ ਗਏ ਸਨ। ਅਪੀਲ ਖ਼ਾਰਜ ਹੋਣ ਤੋਂ ਬਾਅਦ ਤਾਰਾ ਨੂੰ ਫਿਰ ਤੋਂ ਬੁੜੈਲ ਜੇਲ ਭੇਜ ਦਿਤਾ ਗਿਆ। ਬਚਾਅ ਅਤੇ ਮੁਦਈ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਅਦਾਲਤ ਨੇ ਅਪੀਲ ‘ਤੇ ਅਪਣਾ ਫ਼ੈਸਲਾ ਸੁਣਾਇਆ। ਅਦਾਲਤ ਨੇ ਪੁਲਿਸ
Share:
 
ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ
ਬਰਨਾਲਾ, 27 ਫ਼ਰਵਰੀ (ਸਟਾਫ਼ ਰਿਪੋਟਰ) :- ਬਰਨਾਲਾ ਦੇ ਕਚਹਿਰੀ ਚੌਂਕ ਤੋਂ ਆਈ.ਟੀ.ਆਈ ਚੌਂਕ ਦਰਮਿਆਨ ਸੜਕ ‘ਤੇ ਇੱਕ ਮਹਿੰਦਰਾ ਪਿੱਕਅੱਪ ਗੱਡੀ ਅਤੇ ਟਰੱਕ ਦੀ ਲੰਘੀਂ ਦੇਰ ਰਾਤ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿੱਕਅੱਪ ਗੱਡੀ ‘ਚ ਸਵਾਰ ਤਿੰਨ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਅਤੇ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਦੀ ਨਾਜ਼ੁਕ ਹਾਲਤ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ ਜਦੋਕਿ ਹਾਦਸਗ੍ਰਸਤ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀਂ ਰਾਤ ਕਰੀਬ 11 ਕੁ ਵਜੇਂ ਇੱਕ ਖਲ ਦੀਆਂ ਬੋਰੀਆਂ ਦਾ ਭਰਿਆ ਟਰੱਕ ਨੰ
Share:
 
ਤਿਹਾੜ ’ਚ ਸ੍ਰੀਸੰਥ ’ਤੇ ਹੋਇਆ ਸੀ ਜਾਨਲੇਵਾ ਹਮਲਾ
ਖਿਡਾਰੀ ਦੇ ਜੀਜੇ ਮਧੂ ਬਾਲਾਕ੍ਰਿਸ਼ਨਨ ਨੇ ਕੀਤਾ ਖ਼ੁਲਾਸਾ
ਕੋਚੀ, 27 ਫ਼ਰਵਰੀ (ਟੋਪਏਜੰਸੀ) :- ਇਕ ਹੈਰਾਨੀਜਨਕ ਬਿਆਨ ਵਿਚ ਨਾਮੀ ਮਲਯਾਲੀ ਗਾਇਕ ਮਧੂ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਕ੍ਰਿਕਟਰ ਅਤੇ ਉਨ੍ਹਾਂ ਦੇ ਸਾਲੇ ਐਸ.ਸ੍ਰੀਸੰਥ ’ਤੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਜਾਨਲੇਵਾ ਹਮਲਾ ਹੋਇਆ ਸੀ ਜਦੋਂ 2013 ਵਿਚ ਸ੍ਰੀਸੰਥ ਆਈ.ਪੀ.ਐਲ ਸਪਾਟ ਫਿਕਸਿੰਗ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਨ। ਮਧੂ ਨੇ ਕਿਹਾ ਕਿ ਸ੍ਰੀ ਨੂੰ ਤਿਹਾੜ ਜੇਲ੍ਹ ਵਿਚ ਮਾਰਨ ਦਾ ਯਤਨ ਕੀਤਾ ਗਿਆ ਸੀ। ਇਕ ਗੁੰਡਾ ਜੋ ਕਿ ਉਥੇ ਮਰਡਰ ਦੇ ਦੋਸ਼ ਵਿਚ ਸਜ਼ਾ ਕੱਟ ਰਿਹਾ ਸੀ, ਉਸ ਨੇ ਸ੍ਰੀਸੰਥ ਨੂੰ ਇਕ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਹਥਿਆਰ ਉਸ ਨੇ ਜੇਲ੍ਹ ਦੇ ਇਕ ਦਰਵਾਜ਼ੇ ਤੋਂ ਨਿਕਲੇ ਬੋਲਟ ਨੂੰ ਧਾਰ ਦੇ ਕੇ ਬਣਾਇਆ ਸੀ। ਸ੍ਰੀਸੰਤ ਦੀ ਕਿਸਮਤ ਚੰਗੀ ਸੀ
Share:
 
ਅਮਰੀਕਾ ਨੂੰ ਪ੍ਰਤਿਭਾਸ਼ਾਲੀ ਵਿਦੇਸ਼ੀ ਵਿਦਿਆਰਥੀਆਂ ਦੀ ਲੋੜ : ਓਬਾਮਾ
ਵਾਸ਼ਿੰਗਟਨ, 27 (ਟੋਪਏਜੰਸੀ) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਸ ਗੱਲ ਦਾ ਗਿਲਾ ਕੀਤਾ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਚੰਗੀ ਕਿੱਤਾਮੁਖੀ ਵਿਦਿਆ ਪ੍ਰਦਾਨ ਕੀਤੀ ਜਾਂਦੀ ਹੈ, ਪਰ ਸਖਤ ਆਵਾਸ ਨਿਯਮਾਂ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਉਪਰੰਤ ਵਾਪਸ ਆਪਣੇ ਦੇਸ਼ ਪਰਤਣਾ ਪੈਂਦਾ ਹੈ। ਇਸ ਕਾਰਨ ਇਹ ਵਿਦਿਆਰਥੀ ਅਮਰੀਕਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੇ ਅੱਜ ਮਿਆਮੀ ਵਿਖੇ ਫਲੋਰਿਡਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੀਆਂ ਅਹਿਮ ਕੰਪਨੀਆਂ ਜਿਵੇਂ ਇੰਟੈਲ ਅਤੇ ਗੁਗਲ ਨੂੰ ਵੀ ਵਿਦੇਸ਼ੀ ਵਿਦਿਆਰਥੀਆਂ ਨੇ ਹੀ ਹੋਂਦ ਵਿੱਚ ਲਿ
Share:
 
ਰੇਲਵੇ ਦਾ ਨਿੱਜੀਕਰਨ ਨਹੀਂ ਹੋਵੇਗਾ - ਰੇਲ ਮੰਤਰੀ
ਨਵੀਂ ਦਿੱਲੀ, 27 (ਟੋਪਏਜੰਸੀ) :- ਰੇਲਵੇ ਦੇ ਨਿੱਜੀਕਰਨ ਤੇ ਇਸਦੇ ਕਰਮਚਾਰੀਆਂ ਦੀ ਛਾਂਟੀ ਕੀਤੇ ਜਾਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਕਿਹਾ ਕਿ ਜੇਕਰ ਇਸ ਖੇਤਰ ‘ਚ ਨਿੱਜੀ ਨਿਵੇਸ਼ ਨੂੰ ਆਗਿਆ ਦਿੱਤੀ ਜਾਂਦੀ ਹੈ ਤਦ ਵੀ ਰੇਲਵੇ ਆਪਣੇ ਕਰਮਚਾਰੀਆਂ ਦੇ ਹਿਤ ਨਿਸ਼ਚਿਤ ਕਰਨ ਲਈ ਪ੍ਰਤਿਬਧ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਰੇਲਵੇ ਨਿੱਜੀਕਰਨ ਨਹੀਂ ਹੋਵੇਗਾ। ਜੇਕਰ ਕੁੱਝ ਨਿੱਜੀ ਖੇਤਰ ਇਸ ‘ਚ ਆਉਂਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਰੇਲਵੇ ਦਾ ਨਿੱਜੀਕਰਨ ਹੋਵੇਗਾ। ਅਜਿਹਾ ਕਦੇ ਵੀ ਨਹੀਂ ਹੋਵੇਗਾ। ਰੇਲ ਮੰਤਰੀ ਨੇ ਕਿਹਾ ਕਿ ਨਾ ਤਾਂ ਰੇਲਵੇ ਦਾ ਨਿੱਜੀਕਰਨ ਹੋਵੇਗਾ ਤੇ ਨਾ ਹੀ ਕਰਮਚਾਰੀਆਂ ਦੀ ਛਾਂਟੀ ਹੋ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab