ਮੁੱਖ ਸਫਾ

ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ ‘ਆਮ ਆਦਮੀ ਪਾਰਟੀ’
ਯਾਦਵ ਅਤੇ ਭੂਸ਼ਣ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹੋਈ ਛੁੱਟੀ ‘ਆਪ’ ਦੀ ਦਿੱਗਜ ਨੇਤਾ ਮੇਧਾ ਪਾਟਕਰ ਨੇ ਪਾਰਟੀ ਤੋਂ ਦਿੱਤਾ ਅਸਤੀਫਾ ਯਾਦਵ ਨੇ ਕੇਜਰੀਵਾਲ ਧੜੇ ‘ਤੇ ਕੁੱਟਮਾਰ ਦੇ ਲਗਾਏ ਦੋਸ਼ ਆਪਣਿਆਂ ਅਤੇ ਬੇਗਾਨਿਆਂ ਨੇ ਕੇਜਰੀਵਾਲ ਨੂੰ ਜੰਮ ਕੇ ਕੋਸਿਆ
ਨਵੀਂ ਦਿੱਲੀ, 28 ਫ਼ਰਵਰੀ (ਟੋਪਏਜੰਸੀ) :- ‘ਆਪ’ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਸ਼ਨੀਵਾਰ ਨੂੰ ਬਵਾਲ ਦਰਮਿਆਨ ਸ਼ੁਰੂ ਹੋਈ, ਜਦੋਂ ਯੋਗੇਂਦਰ ਯਾਦਵ ਨੇ ਪ੍ਰੀਸ਼ਦ ਦੇ ਕੁਝ ਮੈਂਬਰਾਂ ਨੂੰ ਅੰਦਰ ਆਉਣ ਦੀ ਆਗਿਆ ਨਾ ਦੇਣ ਦਾ ਦਾਅਵਾ ਕੀਤਾ ਅਤੇ ਉਹ ਕੰਪਲੈਕਸ ਦੇ ਬਾਹਰ ਧਰਨੇ ‘ਤੇ ਬੈਠ ਗਏ। ਇਸ ਦਰਮਿਆਨ ਕੰਪਲੈਕਸ ਅੰਦਰ ਅਤੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪਾਰਟੀ ਸਵੈ-ਸੇਵਕਾਂ ਦੇ ਇਕ ਵੱਡੇ ਵਰਗ ਨੇ ਯਾਦਵ ਵਿਰੁੱਧ ਲਗਾਤਾਰ ਨਾਅਰੇਬਾਜ਼ੀ ਕੀਤੀ। ਪਾਰਟੀ ਦੇ ਅਸੰਤੁਸ਼ਟ ਨੇਤਾਵਾਂ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਪਸਹੇੜਾ ਸਰਹੱਦ ਸਥਿਤ ਕੈਲੀਸਟਾ ਰਿਸਾਰਟ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਹਨ, ਜਿੱਥੇ ਪਾਰਟੀ ਆਯੋ
Share:
 
ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਰਚਿਆ ਇਤਿਹਾਸ
ਵਿਸ਼ਵ ਦੀ ਨੰਬਰ ਇਕ ਖਿਡਾਰਨ ਬਣੀ ‘ਸਾਇਨਾ ਨੇਹਵਾਲ’
ਨਵੀਂ ਦਿੱਲੀ, 28 ਫ਼ਰਵਰੀ (ਟੋਪਏਜੰਸੀ) :- ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ, ਵਿਸ਼ਵ ਦਰਜਾਬੰਦੀ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਾਇਨਾ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਨੇ ਸਾਇਨਾ ਨੂੰ ਉਸਦੀ ਕਾਮਯਾਬੀ ‘ਤੇ ਵਧਾਈ ਦਿੱਤੀ ਹੈ। ਨਵੀਂ ਦਿੱਲੀ ਵਿਚ ਚੱਲ ਰਹੇ ਇੰਡੀਆ ਓਪਨ ਸੁਪਰ ਸੀਰੀਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿਚ ਸਪੇਨ ਦੀ ਖਿਡਾਰਨ ਕੈਰੋਲਿਨਾ ਮੈਰਿਨ ਦੇ ਹਾਰਨ ਤੋਂ ਬਾਅਦ ਹੀ 25 ਸਾਲਾ ਸਾਇਨਾ ਨੇਹਵਾਲ ਵਿਸ਼ਵ ਦਰਜਾਬੰਦੀ ‘ਚ ਪਹਿਲੇ ਨੰਬਰ ਦੀ ਖਿਡਾਰਨ ਬਣ ਗਈ। ਸਾਇਨਾ ਤੇ ਕੈਰੋਲਿਨਾ ਦੋਵਾਂ ਕੋਲ ਨੰਬਰ ਇਕ ‘ਤੇ ਕਾਬਜ਼ ਹੋਣ ਦਾ ਮੌਕਾ ਸੀ,
Share:
 
ਸੋਮਾਲੀਆ ‘ਚ ਅਲ ਸ਼ਬਾਬ ਦੇ ਅੱਤਵਾਦੀਆਂ ਵੱਲੋਂ ਪ੍ਰਸਿੱਧ ਹੋਟਲ ‘ਤੇ ਹਮਲਾ
24 ਲੋਕਾਂ ਦੀ ਮੌਤ, 20 ਜਖਮੀ
ਮੋਗਾਦੀਸੂ, 28 ਫ਼ਰਵਰੀ (ਟੋਪਏਜੰਸੀ) :- ਸੋਮਾਲੀਆ ਵਿਚ ਅਲ ਸ਼ਬਾਬ ਅੱਤਵਾਦੀਆਂ ਵੱਲੋਂ ਇਕ ਹੋਟਲ ਉਪਰ ਕੀਤੇ ਹਮਲੇ ‘ਚ ਮੌਤਾਂ ਦੀ ਗਿਣਤੀ ਘੱਟੋ-ਘੱਟ 24 ਤੱਕ ਪੁੱਜ ਗਈ ਹੈ। ਰਾਤ ਭਰ ਜੋਰਦਾਰ ਧਮਾਕਿਆਂ ਦੀ ਅਵਾਜ ਆਉਂਦੀ ਰਹੀ। ਲੰਘੇ ਸ਼ੁੱਕਰਵਾਰ ਅਲ ਸਬਾਬ ਦੇ ਲੜਾਕੇ ਪ੍ਰਸਿੱਧ ਹੋਟਲ ਮਾਕਾ ਅਲ ਮੁਕਾਰਮ ਵਿਚ ਦਾਖਲ ਹੋ ਗਏ ਸਨ। ਜਿਸ ਵਿਚ ਬਹੁਤ ਸਾਰੇ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ। ਅਮਰੀਕਾ ਵੱਲੋਂ ਸਿਖਲਾਈ ਪ੍ਰਾਪਤ ਵਿਸ਼ੇਸ਼ ਫੋਰਸਾਂ ਦੇ ਜਵਾਨ ਵੀ ਲੰਘੀ ਸ਼ਾਮ ਹੋਟਲ ਵਿਚ ਦਾਖਲ ਹੋ ਗਏ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਵਿਅਕਤੀਆਂ ਵਿਚ ਜਨੇਵਾ ਵਿਚਲੇ ਸੋਮਾਲੀਆ ਦੇ ਰਾਜਦੂਤ, ਹੋਟਲ ਦੇ ਗਾਰਡ, ਸਰਕਾਰੀ ਸੈਨਿਕ ਤੇ ਆਮ ਨਾਗਰਿਕ ਸ਼ਾਮਿਲ ਹਨ। ਹਮਲੇ ਵਿਚ ਘ
Share:
 
ਇਸਰੋ ਨੇ ਆਈ.ਆਰ.ਐਨ.ਐਸ.ਐਸ-1 ਡੀ ਉਪਗ੍ਰਹਿ ਸਫਲਤਾ ਪੂਰਵਕ ਦਾਗ਼ਿਆ
ਸ੍ਰੀਹਰਿਕੋਟਾ, 28 ਫ਼ਰਵਰੀ (ਟੋਪਏਜੰਸੀ) :- ਭਾਰਤ ਨੇ ਅੱਜ ਪੀ.ਐਸ.ਐਲ.ਵੀ-ਸੀ 27 ਜਰੀਏ ਨੈਵੀਗੇਸ਼ਨਲ ਉਪਗ੍ਰਹਿ ਆਈ.ਆਰ.ਐਨ.ਐਸ.ਐਸ-1 ਡੀ ਨੂੰ ਸਫਲਤਾ ਪੂਰਵਕ ਦਾਗ ਦਿੱਤਾ ਹੈ। ਇਸ ਨਾਲ ਭਾਰਤ ਹੁਣ ਆਪਣਾ ਨੇਵੀਗੇਸ਼ਨਲ ਸਿਸਟਮ ਸ਼ੁਰੂ ਕਰਨ ਨੂੰ ਤਿਆਰ ਹੈ। ਇਸਨੂੰ ਭਾਰਤੀ ਪੁਲਾਡ ਖੋਜ ਸੰਗਠਨ (ਇਸਰੋ) ਦੇ ਇੱਥੇ ਸਥਿਤ ਸਤੀਸ਼ ਧਵਨ ਪੁਲਾਡ ਕੇਂਦਰ ਤੋਂ ਸ਼ਾਮ 5.19 ’ਤੇ ਪੀ.ਐਸ.ਐਲ.ਵੀ-ਸੀ 27 ਰਾਹੀਂ ਛੱਡਿਆ ਗਿਆ ਤੇ ਇਹ 21 ਮਿੰਟ ਬਾਅਦ ਇਹ ਪੰਧ ’ਤੇ ਪੈ ਗਿਆ। ਇਸਰੋ ਦੇ ਚੇਅਰਮੈਨ ਏ.ਐਸ.ਕਿਰਨ ਕੁਮਾਰ ਨੇ ਕਿਹਾ ਕਿ ਮਿਸ਼ਨ ਸਫਲ ਰਿਹਾ। ਉਨ੍ਹਾਂ ਵੱਲੋਂ ਪੁਲਾਡ ਏਜੰਸੀ ਦਾ ਚਾਰਜ ਸੰਂਭਾਲੇ ਜਾਣ ਤੋਂ ਬਾਅਦ ਇਹ ਪਹਿਲਾ ਵੱਡਾ ਪ੍ਰਾਜੈਕਟ ਸੀ। ਉਨ੍ਹਾਂ ਕਿਹਾ ਕਿ ਇਸਰੋ ਦੀ ਪੂਰੀ ਟੀਮ ਵਧਾਈ ਦੀ ਪ
Share:
 
ਤਿੰਨ ਸਾਲ ’ਚ ਬਦਲ ਜਾਵੇਗੀ ਬਨਾਰਸ ਦੀ ਨੁਹਾਰ : ਜੇਤਲੀ
31 ਮਾਰਚ ਨੂੰ ਸਦਨ ’ਚ ਪੇਸ਼ ਹੋਣਗੇ ਕਾਲਾ ਧਨ ਰੱਖਣ ਵਾਲਿਆਂ ਦੇ ਨਾਮ
ਵਾਰਾਨਸੀ, 28 ਫ਼ਰਵਰੀ (ਟੋਪਏਜੰਸੀ) :- ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਬਨਾਰਸ ਦੇ ਵਿਕਾਸ ਦਾ ਖਾਕਾ ਤਿਆਰ ਹੋ ਗਿਆ ਹੈ। ਜਲਦ ਹੀ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਇੱਥੇ ਆ ਕੇ ਐਲਾਨ ਕਰਨਗੇ। ਤਿੰਨ ਸਾਲ ਦੇ ਅੰਦਰ ਬਨਾਰਸ ਦਾ ਰੂਪ ਅਲੱਗ ਨਜ਼ਰ ਆਵੇਗਾ। ਜੇਤਲੀ ਸ਼ਨੀਵਾਰ ਨੂੰ ਅੱਸੀ ਘਾਟ ’ਤੇ ਸ਼ਵਯਾਤਰੀਆਂ ਦੇ ਲਈ ਨਿਸ਼ੁਲਕ ਮੋਟਰ ਬੋਟ ਸੇਵਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਬੀ.ਐਚ.ਯੂ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਭੀੜ ਦੇ ਦਬਾਅ ਨੂੰ ਘੱਟ ਕਰਨ ਦੇ ਲਈ ਬਾਹਰੀ ਖੇਤਰਾਂ ਵਿਚ ਰਿੰਗਰੋਡ ਬਣਾਇਆ ਜਾਵੇਗਾ। ਹਾਈਵੇਅ ਵਿਸਤਾਰ ਅਤੇ ਫਲਾਈ ਓਵਰ ਦੀ ਵੀ ਯੋਜਨਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਦੱਸਿਆ ਕਿ
Share:
 
ਵਿਕਾਸ ’ਤੇ ਕੇਂਦਰਿਤ ਹੋਵੇਗੀ ਕੈਨੇਡਾ, ਫਰਾਂਸ ਅਤੇ ਜਰਮਨੀ ਦੀ ਯਾਤਰਾ : ਮੋਦੀ
ਨਵੀਂ ਦਿੱਲੀ, 28 ਫ਼ਰਵਰੀ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਾਮੀ ਕੈਨੇਡਾ, ਫਰਾਂਸ ਅਤੇ ਜਰਮਨੀ ਦੀ ਯਾਤਰਾ ਭਾਰਤ ਦੇ ਆਰਥਿਕ ਵਿਕਾਸ ਅਤੇ ਨੌਜਵਾਨਾਂ ਦੇ ਲਈ ਰੁਜ਼ਗਾਰ ਸਿਰਜਣ ’ਤੇ ਕੇਂਦਰਿਤ ਹੋਵੇਗੀ। ਮੋਦੀ 9 ਅਪ੍ਰੈਲ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਦੇ ਲਈ ਰਵਾਨਾ ਹੋਣਗੇ। ਮੋਦੀ ਨੇ ਟਵੀਟ ਕੀਤਾ ਕਿ ਮੇਰਾ ਕੈਨੇਡਾ, ਫਰਾਂਸ ਅਤੇ ਜਰਮਨੀ ਦਾ ਅਗਾਮੀ ਦੌਰਾ ਭਾਰਤ ਦੇ ਆਰਥਿਕ ਵਿਕਾਸ ਅਤੇ ਨੌਜਵਾਨਾਂ ਲਈ ਰੁਜ਼ਗਾਰ ਸਿਰਜਣ ’ਤੇ ਕੇਂਦਰਿਤ ਹੋਵੇਗਾ। ਪੈਰਿਸ ਦੇ ਦੌਰੇ ’ਤੇ ਅਸੀਂ ਭਾਰਤ-ਫਰਾਂਸ ਆਰਥਿਕ ਸਹਿਯੋਗ ਨੂੰ ਸੁਦਿ੍ਰੜ੍ਹ ਕਰਨ ’ਤੇ ਚਰਚਾ ਕਰਾਂਗੇ ਅਤੇ ਪੈਰਿਸ ਦੇ ਬਾਹਰ ਸਥਿਤ ਉਚ ਤਕਨੀਕ ਨਾਲ ਲੈਸ ਉਦਯੋਗਿਕ ਇਕਾਈ ਦਾ ਦੌਰਾ
Share:
 
ਏਅਰ ਇੰਡੀਆ ਦੇ ਜਹਾਜ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼
ਲੰਡਨ ਦੀ ਅੰਗਰੇਜੀ ਅਖ਼ਬਾਰ ‘ਚ ਛਪੀ ਖ਼ਬਰ ਤੋਂ ਹੋਇਆ ਖੁਲਾਸਾ ਸ਼ੱਕੀ ਵਿਅਕਤੀ ਪਾਕਿਸਤਾਨੀ ਸਨ
ਨਵੀਂ ਦਿੱਲੀ, 28 ਫ਼ਰਵਰੀ (ਟੋਪਏਜੰਸੀ) :- ਹਾਲ ਹੀ ਵਿਚ ਹੋਏ ਹਵਾਈ ਹਾਦਸਿਆਂ ਨੂੰ ਦੇਖਦੇ ਹੋਏ ਭਾਰਤੀ ਏਅਰਲਾਈਨਜ਼ ਨੇ ਆਪਣੇ ਕਰੂ ਮੈਂਬਰਾਂ ਨੂੰ ਸਾਵਧਾਨ ਕਰ ਦਿੱਤਾ ਹੈ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਉਹ ਆਪਣੀ ਸੀਟ ਛੱਡ ਕੇ ਨਾ ਜਾਣ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਲਾਈਟ ਵਿਚ ਇਕ ਵਿਅਕਤੀ ਨੇ ਬੀਮਾਰੀ ਦਾ ਬਹਾਨਾ ਕੀਤਾ ਅਤੇ ਉਸ ਦੇ ਨਾਲ ਪੰਜ ਹੋਰ ਲੋਕਾਂ ਨੇ ਉਸ ਦੀ ਮਦਦ ਦਾ ਬਹਾਨਾ ਕਰਕੇ ਕੈਪਟਨ ਨੂੰ ਮਿਲਣ ਦੀ ਜ਼ਿੱਦ ਕੀਤੀ। ਉਨ੍ਹਾਂ ਦੀ ਇਹ ਜ਼ਿੱਦ ਸ਼ੱਕੀ ਲੱਗ ਰਹੀ ਸੀ ਤਾਂ ਕਰਕੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ। ਫਲਾਈਟ ਲੰਡਨ ਜਾ ਰਹੀ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਪੰਜੇਂ ਲੋਕ ਪਾਕ
Share:
 
ਭਾਰਤੀ ਬਜ਼ੁਰਗ ਦੀ ਕੁੱਟਮਾਰ ਦਾ ਮਾਮਲਾ
ਅਮਰੀਕੀ ਪੁਲਿਸ ਅਫਸਰ ਖਿਲਾਫ਼ ਚੱਲੇਗਾ ਮੁਕੱਦਮਾ
ਵਾਸ਼ਿੰਗਟਨ, 28 ਫ਼ਰਵਰੀ (ਟੋਪਏਜੰਸੀ) :- ਅਮਰੀਕਾ ਵਿਚ ਇਕ 57 ਸਾਲਾ ਭਾਰਤੀ ਬਜ਼ੁਰਗ ‘ਤੇ ਜ਼ਿਆਦਾ ਜ਼ੋਰ ਦੀ ਵਰਤੋਂ ਕਰਕੇ ਉਸ ਨੂੰ ਜ਼ਖਮੀ ਕਰਨ ਅਤੇ ਲਕਵੇ ਦਾ ਸ਼ਿਕਾਰ ਬਣਾਉਣ ਵਾਲੇ ਗੋਰੇ ਪੁਲਸ ਵਾਲੇ ਦੇ ਖਿਲਾਫ ਸੰਘੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਵਿਚ ਮੁਕੱਦਮਾ ਚਲਾਇਆ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸਹਾਇਕ ਅਟਾਰਨੀ ਜਨਰਲ ਵਨੀਤਾ ਗੁਪਤਾ ਅਤੇ ਅਲਬਾਮਾ ਦੇ ਉੱਤਰੀ ਜ਼ਿਲੇ ਵਿਚ ਅਮਰੀਕੀ ਅਟਾਰਨੀ ਜੋਏਸ ਵੇਂਸ ਨੇ ਚਾਰਜਸ਼ੀਟ ਵਿਚ ਕਿਹਾ ਕਿ ਇਕ ਸੰਘੀ ਗ੍ਰੈਂਡ ਜਿਊਰੀ ਨੇ ਸੁਰੇਸ਼ ਭਾਈ ਪਟੇਲ ਨਾਂ ਦੇ ਭਾਰਤੀ ਬਜ਼ੁਰਗ ਨੂੰ ਜ਼ਮੀਨ ‘ਤੇ ਧੱਕਾ ਦੇਣ ਵਾਲੇ ਪੁਲਸ ਕਰਮੀ ਏਰਿਕ ਪਾਰਕਰ ਖਿਲਾਫ ਕਲਰ ਆਫ ਲਾਅ ਦੇ ਅਧੀਨ ਅਧਿਕਾਰਾਂ ਦੀ ਉਲ
Share:
 
ਬੀ.ਐਸ.ਐਫ ਵਲੋਂ 120 ਕਰੋੜ ਦੀ ਹੈਰੋਇਨ ਫੜੀ ਗਈ
ਮੁਕਾਬਲੇ ਦੌਰਾਨ 1 ਤਸੱਕਰ ਢੇਰ
ਅੰਮਿ੍ਰਤਸਰ, 28 ਫ਼ਰਵਰੀ (ਡਾ.ਰਜਿੰਦਰ ਸਿੰਘ) :- ਬੀ.ਐਸ.ਐਫ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਕੀਤੀ ਜਾਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ ਵਧਾਈ ਗਈ ਮੁਸਤੈਦੀ ਤਹਿਤ ਕੱਲ੍ਹ ਰਾਤ ਇਕ ਪਾਕਿਸਤਾਨੀ ਤਸਕਰ ਨੂੰ ਮਾਰ ਕੇ ਉਸ ਵਲੋਂ ਭਾਰਤ ਭੇਜੀਭਾਰਤ ਪਾਕਿਸਤਾਨ ਸਰਹੱਦ ਦੀ ਮਝਮਿਆਂ ਚੈਕ ਪੋਸਟ ਨੇੜੇ ਬੀ.ਐਸ.ਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਤਸਕਰ ਨੂੰ ਢੇਰ ਕਰ ਦਿੱਤਾ। ਬੀ.ਐਸ.ਐਫ ਦੇ ਆਈ.ਜੀ ਅਨਿਲ ਪਾਲੀਵਾਲ ਨੇ ਮੀਡੀਆ ਨੂੰ ਦੱਸਿਆ ਕੇ ਕੱਲ੍ਹ ਰਾਤ ਜਦੋਂ ਉਨ੍ਹਾਂ ਦੇ ਜਵਾਨ ਸਰਹੱਦ ਨੇੜੇ ਗਸ਼ਤ ਕਰ ਰਹੇ ਸਨ ਤਾਂ ਪਾਕਿਸਤਾਨ ਵਾਲੇ ਪਾਸੇ ਕੁਝ ਹੱਲਚਲ ਦੇਖੀ ਜਦੋਂ ਜਵਾਨ ਨੇ ਉਸ ਪਾਸੇ ਜਾ ਕੇ ਦੇਖਿਆ ਤਾਂ ਤਸਕਰ ਕੰਡਿਆਲੀ ਤਾਰ ਰਾਹੀਂ ਪਲਾਸਟਿਕ ਦੀ ਪਾਇਪ ਨੂੰ ਭਾਰਤ ਵਾਲੇ ਪਾਸੇ ਭੇਜ ਰਹੇ
Share:
 
ਮੋਦੀ ਸਰਕਾਰ ਨੇ ਮਿਜ਼ੋਰਮ ਦੇ ਰਾਜਪਾਲ ਕੁਰੈਸ਼ੀ ਦੀ ਕੀਤੀ ਛੁੱਟੀ
ਨਵੀਂ ਦਿੱਲੀ, 28 ਫ਼ਰਵਰੀ (ਟੋਪਏਜੰਸੀ) :- ਕੇਂਦਰ ਸਰਕਾਰ ਨਾਲ ਤਲਖ਼ ਰਿਸ਼ਤਿਆਂ ਕਾਰਨ ਅਹੁਦੇ ਤੋਂ ਹਟਾਏ ਜਾਣ ਦੇ ਕਿਆਫ਼ਿਆਂ ਵਿਚ ਸੁਪਰੀਮ ਕੋਰਟ ਦਾ ਰੁਖ਼ ਕਰਨ ਵਾਲੇ ਮਿਜ਼ੋਰਮ ਦੇ ਰਾਜਪਾਲ ਅਜ਼ੀਜ਼ ਕੁਰੈਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਅਜ਼ੀਜ਼ ਕੁਰੈਸ਼ੀ ਦੇ ਬਰਖ਼ਾਸਤ ਹੋਣ ਦੇ ਨਾਲ ਹੀ ਉੱਤਰ-ਪੂਰਬ ਦਾ ਛੋਟਾ ਜਿਹਾ ਸੂਬਾ ਮਿਜ਼ੋਰਮ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਰਾਜਪਾਲਾਂ ਲਈ ਖ਼ਤਰਨਾਕ ਥਾਂ ਬਣ ਗਿਆ ਹੈ, ਜਿੱਥੇ ਸਿਰਫ਼ 9 ਮਹੀਨਿਆਂ ‘ਚ ਛੇ ਰਾਜਪਾਲ ਬਦਲੇ ਜਾ ਚੁੱਕੇ ਹਨ। ਰਾਸ਼ਟਰਪਤੀ ਭਵਨ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ,‘‘ਕੁਰੈਸ਼ੀ ਵਲੋਂ ਮਿਜ਼ੋਰਮ ਦੇ ਰਾਜਪਾਲ ਦਾ ਅਹੁਦਾ ਸੰਭਾਲਣ ‘ਤੇ ਰੋਕ ਲਾਈ ਜਾਂਦੀ ਹੈ।’’ ਬਿਆਨ ਅਨੁਸਾਰ, ਪਛਮੀ ਬੰਗਾਲ ਦੇ ਰਾਜਪਾ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab