ਮੁੱਖ ਸਫਾ

‘ਆਪ’ ਦੀ ਰੈਲੀ ਦੌਰਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਰਾਜਸਥਾਨ ਨਾਲ ਸਬੰਧਤ ਸੀ ਕਿਸਾਨ ਰਾਜਨਾਥ ਸਿੰਘ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਆਮ ਆਦਮੀ ਪਾਰਟੀ (ਆਪ) ਵਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਜ਼ਮੀਨ ਪ੍ਰਾਪਤੀ ਬਿਲ ਵਿਰੁਧ ਕੀਤੀ ਜਾ ਰਹੀ ਰੈਲੀ ਦੌਰਾਨ ਇਕ ਕਿਸਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਰੈਲੀ ‘ਚ ਉਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਜਿਨ੍ਹਾਂ ਨੇ ਰੈਲੀ ‘ਚ ਮੌਜੂਦ ਪੁਲਿਸ ‘ਤੇ ਤੇਜ਼ੀ ਨਾਲ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਇਸ ਕਿਸਾਨ ਦੀ ਪਛਾਣ ਰਾਜਸਥਾਨ ਦੇ ਗਜੇਂਦਰ ਸਿੰਘ ਵਜੋਂ ਹੋਈ ਹੈ। ਉਹ ਜੰਤਰ-ਮੰਤਰ ‘ਤੇ ਆਪ ਆਗੂਆਂ ਦੀ ਹਾਜ਼ਰੀ ‘ਚ ਦਰਖ਼ਤ ‘ਤੇ ਚੜ੍ਹ ਗਿਆ ਅਤੇ ਅਪਣੇ ਗਲ ‘ਚ ਪਏ ਪਰਨੇ ਨਾਲ ਖ਼ੁਦ ਨੂੰ ਫਾਹਾ ਲਾ ਲਿਆ। ਕੁੱਝ ਲੋਕ ਉਸ ਨੂੰ ਬਚਾਉਣ ਲਈ ਦਰਖ਼ਤ ‘ਤੇ ਚੜ੍ਹੇ, ਪਰ ਟਾਹਣੀ ਟੁੱਟ ਗਈ ਅਤੇ ਉਹ ਹੇਠਾਂ ਡਿੱਗ ਗ
Share:
 
ਮੋਦੀ ਸਰਕਾਰ ਧਨਾਢਾਂ ਦੇ ਹੱਥਾਂ ਦੀ ਕਠਪੁਤਲੀ ਹੈ : ਕੇਜਰੀਵਾਲ
ਕੇਂਦਰ ਸਰਕਾਰ ਗਰੀਬਾਂ ਦੀਆਂ ਜਮੀਨਾਂ ਜਬਰੀ ਹਥਿਆਉਣਾ ਚਾਹੁੰਦੀ ਹੈ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਧਨਾਢਾਂ ਲਈ ਸਰਕਾਰ ਚਲਾਉਣ ਦਾ ਦੋਸ਼ ਲਾਇਆ ਅਤੇ ਜ਼ਮੀਨ ਪ੍ਰਾਪਤੀ ਬਿਲ ਲਿਆਉਣ ਵਿਚ ਕਾਹਲੀ ਨੂੰ ਲੈ ਕੇ ਵੀ ਸਰਕਾਰ ‘ਤੇ ਨਿਸ਼ਾਨਾ ਲਾਇਆ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਨੇ ਮੋਦੀ ‘ਤੇ ਪਹਿਲਾ ਵੱਡਾ ਹਮਲਾ ਬੋਲਿਆ, ਹਾਲਾਂਕਿ ਇਸ ਰੈਲੀ ਵਿਚ ਪੂਰਾ ਧਿਆਨ ਰਾਜਸਥਾਨ ਤੋਂ ਆਏ ਇਕ ਕਿਸਾਨ ਦੀ ਖ਼ੁਦਕੁਸ਼ੀ ਵੱਲ ਚਲਾ ਗਿਆ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਜਿਨ੍ਹਾਂ ਨੇ ਅਪਣੇ ਵੋਟ ਦੇ ਕੇ ਭਾਜਪਾ ਨੂੰ ਸੱਤਾ ‘ਚ ਬਿਠਾਇਆ। ਉਨ੍ਹਾਂ ਕਿਹਾ,‘‘ਕਿਸਾਨਾਂ ਨੇ ਨਰਿੰਦਰ ਮੋਦੀ ਵਿਚ ਭਰੋਸਾ ਪ੍ਰਗਟਾਇ
Share:
 
ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇਗੀ ਪੂਰਾ ਮੁਆਵਜਾ
ਪੰਜਾਬ ਮੰਤਰੀ ਮੰਡਲ ਨੇ ਲਿਆ ਅਹਿਮ ਫੈਸਲਾ ਕੇਂਦਰ ਸਰਕਾਰ ਵਲੋਂ ਕੀਤੀ ਗਈ ਕਟੌਤੀ ਦਾ ਬੋਝ ਕਿਸਾਨਾਂ ’ਤੇ ਨਹੀਂ ਪਾਇਆ ਜਾਵੇਗਾ : ਬਾਦਲ ਕੇਂਦਰ ਸਰਕਾਰ ਨੇ ਕਣਕ ਖਰੀਦ ਦੇ ਮਾਪਦੰਡਾਂ ’ਚ ਛੋਟ ਦਾ ਕੀਤਾ ਐਲਾਨ
ਚੰਡੀਗੜ੍ਹ, 22 ਅਪ੍ਰੈਲ (ਟੋਪਏਜੰਸੀ) :- ਚਾਲੂ ਖਰੀਦ ਸੀਜ਼ਨ ਦੌਰਾਨ ਕਣਕ ਦਾ ਇਕ-ਇਕ ਦਾਣਾ ਚੁੱਕਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਮੰਡਲ ਨੇ ਸੂਬੇ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਪੂਰਾ ਦੇਣ ਅਤੇ ਭਾਰਤ ਸਰਕਾਰ ਵੱਲੋਂ ਮਿੱਥੇ ਭਾਅ ਵਿੱਚ ਕੀਤੀ ਗਈ ਕਟੌਤੀ ਦਾ ਬੋਝ ਕਿਸੇ ਵੀ ਸੂਰਤ ਵਿੱਚ ਕਿਸਾਨਾਂ ’ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ, ਕਿਉਂ ਜੋ ਇਸ ਸਬੰਧ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਇਸ ਬਾਰੇ ਫੈਸਲਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ 20
Share:
 
ਅਮਰੀਕਾ ‘ਚ ਜੱਜ ਨੇ ਭਰੀ ਅਦਾਲਤ ‘ਚ ਸਿੱਖ ਦੀ ਦਸਤਾਰ ਲੁਹਾਈ
ਅਦਾਲਤ ‘ਚ ਕਿਸੇ ਮਾਮਲੇ ਅਧੀਨ ਪੇਸ਼ੀ ਭੁਗਤਣ ਗਿਆ ਸੀ ਸਿੱਖ ਵਿਅਕਤੀ
ਨਿਊਯਾਰਕ, 22 ਅਪ੍ਰੈਲ (ਟੋਪਏਜੰਸੀ) :- ਵਿਦੇਸ਼ਾਂ ਵਿਚ ‘ਦਸਤਾਰ’ ਦਾ ਮੁੱਦਾ ਅਜੇ ਵੀ ਜਿਉਂ ਦਾ ਤਿਉਂ ਹੈ, ਜਿਸ ਕਾਰਨ ਸਿੱਖਾਂ ਨੂੰ ਕਈ ਵਾਰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਇਹਨੀਂ ਦਿਨੀਂ ਨਿਊਯਾਰਕ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਥੋਂ ਦੇ ਇਕ ਸਿੱਖ ਵਪਾਰੀ ਹਰਜੀਤ ਸਿੰਘ ਪੌਲ ਦਾ ਇਸੇ ਮੁੱਦੇ ‘ਤੇ ਸਥਾਨਕ ਜੱਜ ਨਾਲ ਝਗੜਾ ਚਲ ਰਿਹਾ ਹੈ। ਸ.ਪੌਲ ਨੇ ਦਸਿਆ ਕਿ ਜਦੋਂ ਉਹ ਅਪਣੇ ਕਿਸੇ ਗਾਹਕ ਵਲੋਂ ਪਾਏ ਕੇਸ ਦੀ ਪੇਸ਼ੀ ਭੁਗਤਣ ਲਈ ਅਦਾਲਤ ‘ਚ ਗਏ ਤਾਂ ਜੱਜ ਨੇ ਉਨ੍ਹਾਂ ਨੂੰ ਦਸਤਾਰ ਉਤਾਰਨ ਲਈ ਆਖਿਆ। ਇਕ ਟੀ.ਵੀ. ਚੈਨਲ ਨਾਲ ਗੱਲ ਕਰਦਿਆਂ ਸ.ਪੌਲ ਨੇ ਕਿਹਾ,‘‘ਮੈਨੂੰ ਰੋਣਾ ਆ ਰਿਹਾ ਸੀ। ਜੱਜ ਵਲੋਂ ਮੇਰੀ ਦਸਤਾਰ ਲੁਹਾਉਣਾ, ਮੇਰੇ ਲਈ ਸ
Share:
 
ਲੋਕ ਸਭਾ ਦੇ ਅੰਦਰ ਅਤੇ ਬਾਹਰ ਰਾਹੁਲ ਨੇ ਮੋਦੀ ਸਰਕਾਰ ‘ਤੇ ਬੋਲਿਆ ਹਮਲਾ
ਮੋਦੀ ਸਰਕਾਰ ਇੰਟਰਨੈੱਟ ਵੀ ਕਾਰਪੋਰੇਟ ਨੂੰ ਦੇਣਾ ਚਾਹੁੰਦੀ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਇੰਟਰਨੈੱਟ ਨਿਰਪੇਖਤਾ ਦੀ ਪੁਰਜ਼ੋਰ ਵਕਾਲਤ ਕਰਦਿਆਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਅੰਦਰ ਅਤੇ ਬਾਹਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਨੈੱਟ ਨਿਰਪੇਖਤਾ ਯਕੀਨੀ ਬਣਾਉਣ ਲਈ ਕਾਨੂੰਨ ਵਿਚ ਤਬਦੀਲੀ ਕਰਨ ਜਾਂ ਨਵਾਂ ਕਾਨੂੰਨ ਬਣਾਉਣ ਦੀ ਮੰਗ ਕੀਤੀ। ਰਾਹੁਲ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਇੰਟਰਨੈੱਟ ਨੂੰ ਵੀ ਵੱਡੇ ਉਦਯੋਗਪਤੀਆਂ ਨੂੰ ਵੰਡਣਾ ਚਾਹੁੰਦੀ ਹੈ। ਸਰਕਾਰ ਨੇ ਹਾਲਾਂਕਿ ਰਾਹੁਲ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇੰਟਰਨੈੱਟ ਸੱਭ ਲਈ ਅਤੇ ਸੱਭ ਦਾ ਹੋਣਾ ਚਾਹੀਦਾ ਅਤੇ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਇਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਨਰਿੰਦਰ ਮੋਦੀ ਸਰਕ
Share:
 
ਬਿਹਾਰ ‘ਚ ਤੂਫਾਨ ਨੇ ਮਚਾਇਆ ਕਹਿਰ
45 ਲੋਕਾਂ ਦੀ ਮੌਤ, 150 ਤੋਂ ਵੱਧ ਗੰਭੀਰ ਜਖ਼ਮੀ
ਪੂਰਨੀਆ, 22 ਅਪ੍ਰੈਲ (ਟੋਪਏਜੰਸੀ) :- ਬਿਹਾਰ ‘ਚ ਮੰਗਲਵਾਰ ਦੀ ਦੇਰ ਰਾਤ ਉੱਤਰ-ਪੂਰਬੀ ਇਲਾਕੇ ‘ਚ ਆਏ ਤੂਫਾਨ ਕਾਰਨ ਕਾਫੀ ਤਬਾਹੀ ਹੋਈ ਹੈ। 45 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 150 ਤੋਂ ਜ਼ਿਆਦਾ ਜ਼ਖਮੀ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਹਨ। ਵੱਡੇ ਪੱਧਰ ‘ਤੇ ਘਰਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਪ੍ਰਭਾਵਤ ਇਲਾਕਿਆਂ ਦਾ ਦੌਰਾ ਵੀ ਕਰ ਸਕਦੇ ਹਨ। ਤੂਫਾਨ ਦਾ ਅਸਰ ਪੂਰਨੀਆ, ਸਹਰਸਾ, ਕਟਿਹਾਰ, ਸੁਪੋਲ, ਮਧੋਪੁਰਾ, ਮਧੁਬਨੀ ਅਤੇ ਦਰਭੰਗਾ ਸਮੇਤ ਆਲੇ-ਦੁਆਲੇ ਦੇ ਕੁਝ ਜ਼ਿਲ੍ਹਿਆਂ ‘ਚ ਦੇਖਿਆ ਗਿਆ ਹੈ। ਕੋਸੀ ਦੇ ਇਸ
Share:
 
’84 ਦੰਗਾ ਮਾਮਲਾ - ਟਾਈਟਲਰ ਵਿਰੁੱਧ ਕਲੋਜਰ ਰਿਪੋਰਟ ‘ਤੇ 3 ਜੂਨ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ਵਿਚ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਮਾਮਲੇ ਵਿਚ ਸੀ.ਬੀ.ਆਈ.ਦੀ ਕਲੋਜਰ ਰਿਪੋਰਟ ‘ਤੇ 3 ਜੂਨ ਨੂੰ ਸੁਣਵਾਈ ਕਰੇਗੀ। ਐਡੀਸ਼ਨਲ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਸੌਰਭ ਪ੍ਰਤਾਪ ਸਿੰਘ ਲਾਲੇਰ ਨੇ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ ਕਲੋਜਰ ਰਿਪੋਰਟ ਦੀ ਕਾਪੀ ਸੌਂਪੀ ਅਤੇ ਮਾਮਲੇ ਦੀ ਸੁਣਵਾਈ ਲਈ 3 ਜੂਨ ਦਾ ਤਾਰੀਖ ਤੈਅ ਕਰ ਦਿੱਤੀ। ਉਸ ਦਿਨ ਸ਼ਿਕਾਇਤਕਰਤਾ ਲਖਵਿੰਦਰ ਵਲੋਂ ਸੀ.ਬੀ.ਆਈ.ਦੀ ਕਲੋਜਰ ਰਿਪੋਰਟ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕਰਨ ਦੀ ਉਮੀਦ ਹੈ। ਲਖਵਿੰਦਰ ਦੇ ਪਤੀ ਬਾਦਲ ਸਿੰਘ ਦੀ ਦੰਗਿਆਂ ਦੌਰਾਨ ਹੱਤਿਆ
Share:
 
ਜੀ.ਐਸ.ਟੀ ਬਿੱਲ ਇਸੇ ਸੈਸ਼ਨ ‘ਚ ਹੋਵੇਗਾ ਪੇਸ਼ - ਜੇਤਲੀ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਜਿਆਦਾਤਰ ਰਾਜਾਂ ਵੱਲੋਂ ਜੀ.ਐਸ.ਟੀ ਨੂੰ ਲਾਗੂ ਕਰਨ ਬਾਰੇ ਹੁੰਗਾਰਾ ਭਰਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਇਸ ਬਾਬਤ ਸੰਵਿਧਾਨਕ ਸੋਧ ਵਾਲਾ ਬਿੱਲ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਹ ਬਿੱਲ ਮੌਜੂਦਾ ਇਜਲਾਸ ਦੌਰਾਨ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਅਗਲੇ ਸਾਲ ਪਹਿਲੀ ਅਪ੍ਰੈਲ ਤੋਂ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ) ਲਾਗੂ ਹੋ ਜਾਏ। ਰਾਜਾਂ ਦੇ ਵਿੱਤ ਮੰਤਰੀਆਂ ਦੀ ਤਾਕਤੀ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਉਹ ਦੋ ਕੁ ਦਿਨਾਂ ਦੇ ਅੰਦਰ ਲੋਕ ਸਭਾ ’ਚ ਬਿੱਲ ’ਤ
Share:
 
ਨੇਪਾਲ ‘ਚ ਬੱਸ ਹਾਦਸੇ ਦੌਰਾਨ 18 ਭਾਰਤੀ ਸ਼ਰਧਾਲੂਆਂ ਦੀ ਮੌਤ
ਕਾਠਮੰਡੂ, 22 ਅਪ੍ਰੈਲ (ਟੋਪਏਜੰਸੀ) :- ਨੇਪਾਲ ਦੇ ਧਾਦਿੰਗ ਜ਼ਿਲ੍ਹੇ ਦੇ ਨੌਬਾਇਸ ਪਿੰਡ ‘ਚ ਇੱਕ ਬੱਸ ਪਹਾੜੀ ਸੜਕ ਤੋਂ ਕਰੀਬ 100 ਮੀਟਰ ਡੂੰਘੀ ਖਾਈ ‘ਚ ਡਿਗ ਗਈ। ਜਿਸ ਕਾਰਨ ਉਸ ‘ਚ ਸਵਾਰ ਘੱਟ ਤੋਂ ਘੱਟ 18 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 27 ਹੋਰ ਜ਼ਖ਼ਮੀ ਹੋ ਗਏ। ਹਾਦਸਾ ਨੇਪਾਲ ‘ਚ ਕਾਠਮੰਡੂ ਤੋਂ 75 ਕਿੱਲੋਮੀਟਰ ਦੀ ਦੂਰੀ ‘ਤੇ ਪੂਰਬੀ ਧਾਦਿੰਗ ਜ਼ਿਲ੍ਹੇ ਦੇ ਨੌਬਾਇਸ ਪਿੰਡ ‘ਚ ਹੋਇਆ। ਐਸ.ਪੀ ਬਿਸਵੋਰਾਜ ਪੋਖਾਰੇਲ ਅਨੁਸਾਰ ਗੁਜਰਾਤ ਤੋਂ ਕਰੀਬ 45 ਭਾਰਤੀ ਸ਼ਰਧਾਲੂਆਂ ਦੇ ਜਥੇ ਨੂੰ ਲੈ ਕੇ ਭਾਰਤੀ ਨੰਬਰ ਪਲੇਟ ਵਾਲੀ ਬੱਸ ਕਾਠਮਾਂਡੂ ‘ਚ ਪਸ਼ੁਪਤੀਨਾਥ ਮੰਦਿਰ ਤੋਂ ਭਾਰਤ ‘ਚ ਗੋਰਖਪੁਰ ਲਈ ਪਰਤ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਘਟਨਾ ਸਥਲ ‘ਤੇ ਸੁਰੱਖਿਆ ਕਰਮੀਆਂ ਤੇ ਸਥਾ
Share:
 
ਭਾਰਤ ਦਿਖਾ ਸਕਦਾ ਹੈ ਜਲਵਾਯੂ ਤਬਦੀਲੀ ਨਾਲ ਨਿੱਬੜਨ ਦੇ ਰਸਤੇ: ਮੋਦੀ
ਨਵੀਂ ਦਿੱਲੀ, 22 ਅਪ੍ਰੈਲ (ਟੋਪਏਜੰਸੀ) :- ਧਰਤੀ ਦਿਵਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸੰਸਾਰ ਨੂੰ ਜਲਵਾਯੂ ਤਬਦੀਲੀ ਨਾਲ ਨਿੱਬੜਨ ਦੇ ਰਸਤੇ ਦਿਖਾ ਸਕਦਾ ਹੈ, ਕਿਉਂਕਿ ਵਾਤਾਨਰਣ ਦੀ ਦੇਖਭਾਲ ਕਰਨਾ ਦੇਸ਼ ਦੀਆਂ ਮਾਨਤਾਵਾਂ ਦਾ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਧਰਤੀ ਦਿਵਸ ਸਾਡੇ ਗ੍ਰਹਿ ਨੂੰ ਸਵੱਛ, ਹਰਾ ਰੱਖਣ ਤੇ ਸਥਾਈ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਸਰਵੋਤਮ ਮੌਕਾ ਹੈ। ਸਾਡਾ ਨਾਤਾ ਅਜਿਹੀ ਸੰਸਕ੍ਰਿਤੀ ਨਾਲ ਹੈ ਜੋ ਇਸ ਮੰਤਰ ‘ਚ ਵਿਸ਼ਵਾਸ ਕਰਦੀ ਹੈ ਕਿ ਧਰਤੀ ਸਾਡੀ ਮਾਂ ਹੈ ਤੇ ਅਸੀਂ ਉਸਦੇ ਬੱਚੇ ਹਾਂ। ਭਾਰਤ ਜਲਵਾਯੂ ਤਬਦੀਲੀ ਨਾਲ ਨਿੱਬੜਨ ਲਈ ਸਹੀ ਮਾਅਨਿਆ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab