ਮੁੱਖ ਸਫਾ

ਬਿ੍ਕਸ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਲਈ ਮੋਦੀ ਬ੍ਰਾਜ਼ੀਲ ਲਈ ਹੋਏ ਰਵਾਨਾ
ਪ੍ਰਧਾਨ ਮੰਤਰੀ ਮੋਦੀ ਬਰਲਿਨ ਪਹੁੰਚੇ, ਚੀਨ ਅਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਹੋਵੇਗੀ ਮੁਲਾਕਾਤ
ਨਵੀਂ ਦਿੱਲੀ, 13 ਜੁਲਾਈ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਬਿ੍ਰਕਸ ਸਿਖਰ ਸੰਮੇਲਨ ’ਚ ਖੇਤਰੀ ਸੰਕਟ ਅਤੇ ਸੁਰੱਖਿਆ ਖਤਰਿਆਂ ਨਾਲ ਸਿੱਝਣ ਦੀਆਂ ਕੋਸ਼ਿਸ਼ਾਂ ਬਾਰੇ ਵਿਚਾਰ-ਵਟਾਂਦਰਾ ਕਰੇਗਾ ਤਾਂ ਜੋ ਅਮਨ ਦੇ ਮਾਹੌਲ ਨੂੰ ਕਾਇਮ ਰੱਖਦਿਆਂ ਆਲਮੀ ਆਰਥਿਕ ਸਥਿਰਤਾ ਨੂੰ ਅੱਗੇ ਵਧਾਇਆ ਜਾ ਸਕੇ। ਬਰਲਿਨ ਦੇ ਰਸਤੇ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਦਿੱਤੇ ਬਿਆਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਵੇਂ ਵਿਕਾਸ ਬੈਂਕ ਅਤੇ ਸੰਕਟਕਾਲੀ ਭੰਡਾਰ ਬੰਦੋਬਸਤ ਦੀ ਸਥਾਪਨਾ ਦੇ ਕਦਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਬਿ੍ਰਕਸ ਵਿਕਾਸ ਬੈਂਕ 10 ਕਰੋੜ ਅਮਰੀਕੀ ਡਾਲਰ ਨਾਲ ਸ਼ੁਰੂ ਹੋਏਗਾ ਅਤੇ ਇਹ ਕਈ ਮੁਲਕਾਂ ਦੇ ਪ੍ਰਾਜੈਕਟਾਂ ਨੂੰ ਮਾਲੀ ਇਮਦਾਦ ਦੇਣ ਦ
Share:
 
ਅਰਜਨਟੀਨਾ ਨੂੰ ਹਰਾ ਕੇ ਜਰਮਨੀ ਬਣਿਆ ਵਿਸ਼ਵ ਫੁੱਟਬਾਲ ਦਾ ਚੈਂਪੀਅਨ
ਰੀਓ ਡੀ ਜਨੇਰੀਓ, 13 ਜੁਲਾਈ (ਟੋਪਏਜੰਸੀ) :- ਫੀਫਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਜਰਮਨੀ ਬਨਾਮ ਅਰਜਨਟੀਨਾ ਵਿਚਾਲੇ ਮੈਰਾਕਾਨਾ ਸਟੇਡੀਅਮ, ਰੀਓ ਡੀ ਜਨੇਰੀਓ, ਬ੍ਰਾਜ਼ੀਲ ‘ਚ ਖੇਡਿਆ ਗਿਆ। ਭਾਰਤੀ ਸਮੇਂ ਅਨੁਸਾਰ ਇਹ ਮੁਕਾਬਲਾ 12.30 ਵਜੇ ਸ਼ੁਰੂ ਹੋਇਆ। ਇਹ ਮੁਕਾਬਲਾ ਬਹੁਤ ਹੀ ਫਸਵਾਂ ਰਿਹਾ। ਦੋਵਾਂ ਟੀਮਾਂ ਨੇ ਜੀ ਜਾਨ ਲਾ ਕੇ ਇਸ ਮੁਕਾਬਲੇ ਨੂੰ ਅਖੀਰ ਤੱਕ ਰੌਮਾਂਚਕ ਬਣਾਈ ਰੱਖਿਆ। ਫੀਫਾ ਵਿਸ਼ਵ ਕੱਪ ਦੇ ਇਸ ਯਾਦਗਾਰੀ ਮੁਕਾਬਲੇ ‘ਚ 90 ਮਿੰਟ ਪੂਰੇ ਹੋਣ ਤੱਕ ਕੋਈ ਵੀ ਟੀਮ ਇਕ ਦੂਜੇ ਵਿਰੁੱਧ ਗੋਲ ਨਹੀਂ ਕਰ ਸਕੀ। ਇਥੋਂ ਤੱਕ ਕੇ ਦੋਵਾਂ ਟੀਮਾਂ ਨੂੰ 30 ਮਿੰਟ ਦੇ ਮਿਲੇ ਵਾਧੂ ਸਮੇਂ ਦੇ ਪਹਿਲੇ ਹਾਫ ਤੱਕ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ ਸੀ, ਪਰ ਇਸ ਮੈਚ ਦੇ 113ਵੇਂ ਮਿੰਟ ‘ਚ ਜ
Share:
 
ਮੌਨਸੂਨ ਨੇ ਉਤਰ ਭਾਰਤ ‘ਚ ਦਿੱਤੀ ਦਸਤਕ
ਕਈ ਰਾਜਾਂ ‘ਚ ਹੋਈ ਬਾਰਿਸ਼ ਪੰਜਾਬ ‘ਚ ਬਿਜਲੀ ਸੰਕਟ ਗਹਿਰਾਇਆ
ਨਵੀਂ ਦਿੱਲੀ, 13 ਜੁਲਾਈ (ਟੋਪਏਜੰਸੀ) :- ਉੱਤਰੀ ਭਾਰਤ ਦੇ ਕਈ ਰਾਜਾਂ, ਨਵੀਂ ਦਿੱਲੀ ਅਤੇ ਕੇਂਦਰੀ ਤੇ ਉੱਤਰ-ਪੱਛਮੀ ਰਾਜਾਂ ਵਿੱਚ ਅੱਜ ਕਈ ਥਾਈਂ ਬਾਰਸ਼ ਹੋਈ, ਜਿਸ ਨਾਲ ਸੋਕੇ ਦੀ ਸੰਭਾਵਨਾ ਤੋਂ ਡਰੇ ਲੋਕਾਂ ਦੇ ਚਿਹਰੇ ਖਿੜ ਗਏ। ਇਸ ਹਫਤੇ ਹੋਰ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਮੌਨਸੂਨ ਦੀਆਂ ਸਰਗਰਮੀਆਂ ਮੱਧ ਭਾਰਤ ਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਦੇ ਕੁਝ ਹਿੱਸਿਆਂ ਵੱਲ ਰੁਖ ਕਰ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੇ ਪੱਛਮੀ ਮੱਧ ਪ੍ਰਦੇਸ਼ ਦੇ ਬਾਕੀ ਬਚਦੇ ਹਿੱਸਿਆਂ, ਗੁਜਰਾਤ ਦੇ ਬਹੁਤ ਸਾਰੇ ਇਲਾਕਿਆਂ, ਪੂਰਬੀ ਤੇ ਪੱਛਮੀ ਰਾਜਸਥਾਨ ਵੱਲ ਵੱਧਣ ਦੇ ਹਾਲਾਤ ਬਣ ਰਹੇ ਹਨ। ਨਵੀਂ ਦਿੱਲੀ, ਚੰਡੀਗੜ੍ਹ ਖੇਤਰਾਂ ਵਿੱਚ ਅੱਜ ਬਾਰਸ਼ ਹੋਈ ਅ
Share:
 
ਸਾਰੇ ਫੈਸਲੇ ਇਕ ਦਿਨ ’ਚ ਨਹੀਂ ਲਏ ਜਾ ਸਕਦੇ : ਜੇਟਲੀ
ਬਜਟ ਸਿਰਫ ਸ਼ੁਰੂਆਤ ਹੈ, ਜਿਨ੍ਹਾਂ ਕਰ ਸਕਦੇ ਸੀ ਕੀਤਾ
ਨਵੀਂ ਦਿੱਲੀ, 13 ਜੁਲਾਈ (ਟੋਪਏਜੰਸੀ) :- ਬਜਟ ਵਿਚ ਸੁਧਾਰਾਂ ਦੀ ਦਿਸ਼ਾ ਵਿਚ ਕਦਮ ਨਾ ਚੁੱਕਣ ਦੇ ਲਈ ਹੋ ਰਹੀਆਂ ਆਲੋਚਨਾਵਾਂ ਨੂੰ ਨਕਾਰਦੇ ਹੋਏ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਬਜਟ ਸਿਰਫ ਸ਼ੁਰੂਆਤ ਹੈ। ਅਜੇ ਜਿਨਾਂ ਕੀਤਾ ਜਾ ਸਕਦਾ ਸੀ, ਓਨਾ ਕੀਤਾ ਗਿਆ ਹੈ। ਸਾਰੇ ਫੈਸਲੇ ਇਕ ਦਿਨ ਵਿਚ ਨਹੀਂ ਲਏ ਜਾ ਸਕਦੇ ਹਨ। ਉਦਯੋਗ ਨੂੰ ਉਮੀਦਾਂ ਅਨੁਸਾਰ ਰਿਆਇਤਾਂ ਨਾ ਦੇਣ ਦੇ ਨਾਲ ਪਿਛਲੀ ਤਰੀਖ ਤੋਂ ਕਰ ਵਿਚ ਸੋਧ ਦੇ ਫੈਸਲੇ ਲਈ ਕੁਝ ਰੇਟਿੰਗ ਏਜੰਸੀਆਂ ਨੇ ਬਜਟ ਦੀ ਅਲੋਚਨਾ ਕੀਤੀ ਹੈ। ਇਹ ਹੋਰ ਗੱਲ ਹੈ ਕਿ ਤਨਖਾਹ ਭੋਗੀਆਂ ਨੂੰ ਛੋਟ ਦੇ ਕੇ ਵਿੱਤ ਮੰਤਰੀ ਨੇ ਪ੍ਰਤੱਖ ਕਰੋ ਦੇ ਰੂਪ ਵਿਚ 22,200 ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਆਉਣ ਤੋਂ ਜਾਣ ਦਿੱਤੇ। ਅਲੋਚਨਾਵਾਂ ਦਾ ਖੰਡਨ
Share:
 
5 ਸੂਬਿਆਂ ਦੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਲਈ ਨਾਂ ਤੈਅ
ਗਰਵਨਰ ਲਈ ਨਾਇਕ, ਤਿ੍ਰਪਾਠੀ, ਬਲਰਾਮਜੀ ਟੰਡਨ ਸਮੇਤ 5 ਨਾਂ ਰਾਸ਼ਟਰਪਤੀ ਦੇ ਕੋਲ ਭੇਜੇ ਗਏ
ਨਵੀਂ ਦਿੱਲੀ, 13 ਜੁਲਾਈ (ਟੋਪਏਜੰਸੀ) :- ਸਾਬਕਾ ਪੈਟਰੋਲੀਅਮ ਮੰਤਰੀ ਰਾਮ ਨਾਇਕ ਸਮੇਤ ਭਾਜਪਾ ਦੇ ਪੰਜ ਸੀਨੀਅਰ ਆਗੂਆਂ ਨੂੰ ਰਾਜਪਾਲ ਨਿਯੁਕਤ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸਾਬਕਾ ਸਪੀਕਰ ਕੇਸਰੀ ਨਾਥ ਤਿ੍ਰਪਾਠੀ, ਦਿੱਲੀ ਤੋਂ ਭਾਜਪਾ ਦੇ ਸੀਨੀਅਰ ਆਗੂ ਵੀ.ਕੇ.ਮਲਹੋਤਰਾ, ਭੋਪਾਲ ਦੇ ਸਾਬਕਾ ਸੰਸਦ ਮੈਂਬਰ ਕੈਲਾਸ਼ ਜੋਸ਼ੀ ਤੇ ਪੰਜਾਬ ਤੋਂ ਭਾਜਪਾ ਦੇ ਸੀਨੀਅਰ ਆਗੂ ਬਲਰਾਮਜੀ ਦਾਸ ਟੰਡਨ ਨੂੰ ਵੀ ਰਾਜਪਾਲ ਨਿਯੁਕਤ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਇਨ੍ਹਾਂ ਦੀ ਨਿਯੁਕਤੀ ਲਈ ਰਸਮੀ ਨੋਟੀਫਿਕੇਸ਼ਨ ਰਾਸ਼ਟਰਪਤੀ ਭਵਨ ਵੱਲੋਂ ਜਲਦੀ ਹੀ ਜਾਰੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜ
Share:
 
ਪੰਜਾਬ ਸਰਕਾਰ ਨੂੰ ਵਿਧਾਨ ਸਭਾ ‘ਚ ਘੇਰਨ ਲਈ ਕਾਂਗਰਸ ਬਣਾਏਗੀ ਰਣਨੀਤੀ
ਸ਼ਕੀਲ ਅਹਿਮਦ ਭਲਕੇ ਕਰਨਗੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ
ਚੰਡੀਗੜ੍ਹ, 13 ਜੁਲਾਈ (ਜਸਬੀਰ ਸਿੰਘ) :- ਪੰਜਾਬ ਕਾਂਗਰਸ ਵਿਧਾਇਕ ਦਲ ਨੇ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬਾਈਕਾਟ ਦੇ ਰਾਹ ਪੈਣ ਦੀ ਥਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਹੀ ਘੇਰਨ ਦੀ ਰਣਨੀਤੀ ਉਲੀਕੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼ਕੀਲ ਅਹਿਮਦ 15 ਜੁਲਾਈ ਨੂੰ ਚੰਡੀਗੜ੍ਹ ਪੁੱਜ ਰਹੇ ਹਨ ਅਤੇ ਉਹ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਅਪਣਾਈ ਜਾਣ ਵਾਲੀ ਰਣਨੀਤੀ ਨੂੰ ਅੰਤਿਮ ਰੂਪ ਦੇਣਗੇ। ਕਾਂਗਰਸ ਵਿਧਾਇਕ ਦਲ ਵੱਲੋਂ ਹੋਰ ਮੁੱਦਿਆਂ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੁਦ ਹੀ ਅਫਸਰਸ਼ਾਹੀ ਦੇ ਬੇਲਗਾਮ ਹੋਣ ਦੇ ਦਿੱਤੇ ਬਿਆਨ ਉੱਤੇ ਸਰਕਾ
Share:
 
ਰਾਸ਼ਟਰਪਤੀ ਅਹੁਦੇ ਲਈ ਅਫਗਾਨਿਸਤਾਨ ‘ਚ ਮੁੜ ਹੋਵੇਗੀ ਵੋਟਾਂ ਦੀ ਪੜਤਾਲ
ਕਾਬੁਲ, 13 ਜੁਲਾਈ (ਟੋਪਏਜੰਸੀ) :- ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਚੋਣ ਤੋਂ ਬਾਅਦ ਨਤੀਜੇ ਨੂੰ ਲੈ ਕੇ ਉਪਜੇ ਵਿਵਾਦ ਨੂੰ ਨਿਬੇੜਨ ਲਈ ਅਮਰੀਕਾ ਵੱਲੋਂ ਕੀਤੀ ਸਾਲਸੀ ਤਹਿਤ ਇਹ ਸਹਿਮਤੀ ਬਣੀ ਹੈ ਕਿ ਚੋਣਾਂ ਦੌਰਾਨ ਪਈ ਹਰ ਵੋਟ ਦੀ ਪੜਤਾਲ ਹੋਵੇਗੀ ਤੇ ਇਸ ਤੋਂ ਬਾਅਦ ਜੋ ਨਤੀਜਾ ਨਿਕਲੇਗਾ, ਦੋਵੇਂ ਉਮੀਦਵਾਰ ਉਸ ਨੂੰ ਮੰਨਣ ਦੇ ਪਾਬੰਦ ਹੋਣਗੇ। ਇਹ ਸਮਝੌਤਾ ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਪਦ ਦੇ ਦੋ ਉਮੀਦਵਾਰਾਂ ਅਸ਼ਰਫ ਗਨੀ ਅਤੇ ਅਬਦੁੱਲਾ-ਅਬਦੁੱਲਾ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੇਰੀ ਦੀ ਅਗਵਾਈ ਅਧੀਨ ਹੋਈ ਦੋ ਰੋਜ਼ਾ ਗੱਲਬਾਤ ਤੋਂ ਬਾਅਦ ਨੇਪਰੇ ਚੜ੍ਹਿਆ ਹੈ। ਜ਼ਿਕਰਯੋਗ ਹੈ ਕਿ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਦਾ ਜਾਨਸ਼ੀਨ ਚੁਣਨ ਲਈ ਪਈਆਂ ਵੋਟਾਂ ਬਾਅਦ ਪੈਦਾ ਹੋ
Share:
 
35 ਕਰੋੜ ਦੀ ਹੈਰੋਇਨ ਸਮੇਤ 1 ਵਿਅਕਤੀ ਗਿ੍ਫ਼ਤਾਰ
ਤਰਨ ਤਾਰਨ, 13 ਜੁਲਾਈ (ਜਰਮਨ ਰਟੌਲ) :- ਚੋਹਲਾ ਸਾਹਿਬ ਪੁਲੀਸ ਨੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਭਾਈ ਲੱਧੂ ਦੇ ਵਾਸੀ ਦਲਬੀਰ ਸਿੰਘ ਪਾਸੋਂ ਸੱਤ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੀ ਦਫ਼ਾ 21, 61, 85 ਤਹਿਤ ਕੇਸ ਦਰਜ ਕੀਤਾ ਹੈ। ਬਰਾਮਦ ਕੀਤੇ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਮੰਡੀ ’ਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲੀਸ ਮੁਤਾਬਕ ਇਲਾਕੇ ਦੇ ਪਿੰਡ ਰਾਹਲ ਚਾਹਲ ਤੋਂ ਇਕ ਬਿਨਾਂ ਨੰਬਰੀ ਬਲੈਰੋ ਗੱਡੀ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਸੱਤ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਦਰਜ ਕੀਤੀ ਗਈ ਰਿਪੋਰਟ ’ਚ ਕਿਹਾ ਗਿਆ ਕਿ ਬਰਾਮਦਗੀ ਵੇਲੇ ਡੀ.ਐਸ.ਪੀ ਸ਼ਵਿੰਦਰ ਸਿੰਘ ਜੌਹਲ ਵੀ ਹ
Share:
 
ਸੀ.ਬੀ.ਆਈ ਜਾਂਚ ਦੇ ਘੇਰੇ ‘ਚ ਆਈ ਵਾਜਪਾਈ ਸਰਕਾਰ
ਵਿਸ਼ੇਸ਼ ਨਿਰਦੇਸ਼ਕ ਤੋਂ ਹੋ ਸਕਦੀ ਹੈ ਪੁੱਛਗਿੱਛ
ਨਵੀਂ ਦਿੱਲੀ, 13 ਜੁਲਾਈ (ਟੋਪਏਜੰਸੀ) :- ਵੀ.ਵੀ.ਆਈ.ਪੀ ਹੈਲੀਕਾਪਟਰ ਦੀ ਖਰੀਦ ’ਚ ਹੋਈ ਹੇਰਾਫੇਰੀ ਦੇ ਮਾਮਲੇ ’ਚ ਸੀ.ਬੀ.ਆਈ ਨੇ ਹੁਣ ਜਾਂਚ ਦਾ ਦਾਇਰਾ 2003 ਦੀ ਐਨ.ਡੀ.ਏ ਸਰਕਾਰ ਤੱਕ ਵਧਾ ਦਿੱਤਾ ਹੈ। ਜਾਂਚ ਏਜੰਸੀ ਵੱਲੋਂ ਆਪਣੇ ਵਿਸ਼ੇਸ਼ ਨਿਰਦੇਸ਼ਕ ਅਨਿਲ ਕੁਮਾਰ ਸਿਨਹਾ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ ਵੱਲੋਂ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਐਮ.ਕੇ.ਨਰਾਇਣਨ, ਗੋਆ ਦੇ ਸਾਬਕਾ ਰਾਜਪਾਲ ਬੀ.ਵੀ ਵਾਂਚੂ ਅਤੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਈ.ਐਸ.ਐਲ ਨਰਸਿਮਹਨ ਤੋਂ ਪੁੱਛਗਿੱਛ ਤੋਂ ਬਾਅਦ ਹੁਣ ਉਨ੍ਹਾਂ ਦੇ ਬਿਆਨਾਂ ਨੂੰ ਮਿਲਾਉਣ ਲਈ ਹਰੇਕ ਪੱਖ ਨੂੰ ਘੋਖਿਆ ਜਾਵੇਗਾ। ਇਨ੍ਹਾਂ ਹਸਤੀਆਂ ਨੇ ਦਾਅਵਾ ਕੀਤਾ ਹੈ ਕਿ ਉਡਾਣ ਦੀ
Share:
 
ਬਲਾਤਕਾਰ ਦੇ ਦੋਸ਼ੀ ‘ਨਾਬਾਲਗਾਂ’ ਨੂੰ ‘ਬਾਲਗ’ ਮੰਨਿਆ ਜਾਵੇ : ਮੇਨਕਾ ਗਾਂਧੀ
ਚੇਨੱਈ, 13 ਜੁਲਾਈ (ਟੋਪਏਜੰਸੀ) :- ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਐਤਵਾਰ ਨੂੰ ਬਲਾਤਕਾਰ ਵਰਗੇ ਅਪਰਾਧਾਂ ਦੇ ਨਾਬਾਲਿਗ ਦੋਸ਼ੀਆਂ ਨਾਲ ਬਾਲਗ ਅਪਰਾਧੀਆਂ ਦੇ ਬਰਾਬਰ ਵਰਤਾਓ ਕੀਤੇ ਜਾਣ ਦੀ ਵਕਾਲਤ ਕੀਤੀ। ਇਥੇ ਪ੍ਰੈੱਸ ਨਾਲ ਗੱਲਬਾਤ ਵਿਚ ਮੇਨਕਾ ਗਾਂਧੀ ਨੇ ਕਿਹਾ ਕਿ ਪੁਲਸ ਦੇ ਅਨੁਸਾਰ ਸਾਰੇ ਯੌਨ ਅਪਰਾਧਾਂ ਵਿਚੋਂ 50 ਫੀਸਦੀ ਅਪਰਾਂਧਾ ਨੂੰ 16 ਸਾਲ ਦੇ ਕਿਸ਼ੋਰ ਦੁਆਰਾ ਅੰਜਾਮ ਦਿੱਤਾ ਜਾਂਦਾ ਹੈ ਜੋ ਕਿਸ਼ੋਰ ਨਿਆ ਅਰਧਨਿਯਮ ਦੇ ਬਾਰੇ ਵਿਚ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਉਸ ਦਾ ਦੁਰਉਪਯੋਗ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰ ਨਿਯੋਜਿਤ ਹੱਤਿਆ, ਬਲਾਤਕਾਰ ਦੇ ਲਈ ਜੇਕਰ ਅਸੀਂ ਉਨ੍ਹਾਂ ਨੂੰ ਬਾਲਗਾਂ ਦੇ ਬਰਾਬਰ ਮੰਨ ਕੇ ਚੱਲਦੇ ਹਾਂ ਤਾਂ ਇਸ ਨਾਲ
Share:
 
ਅਫਸਰਾਂ ਦੇ ਦੋਸ਼ ਲੱਭਣ ਦੀ ਬਜਾਏ ਬਾਦਲ ਆਪਣਾ ਘਰ ਸੰਭਾਲਣ : ਅਮਰਿੰਦਰ
ਬਾਦਲ ਨੂੰ ਮੁੱਖ ਮੰਤਰੀ ਰਹਿਣ ਦਾ ਨੈਤਿਕ ਅਧਿਕਾਰ ਨਹੀਂ
ਚੰਡੀਗੜ੍ਹ, 13 ਜੁਲਾਈ (ਜਸਬੀਰ ਸਿੰਘ) :- ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗਲਤੀਆਂ ਲਈ ਅਫਸਰਾਂ ’ਤੇ ਦੋਸ਼ ਲਗਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਵਰ੍ਹਦਿਆਂ ਉਨ੍ਹਾਂ ਨੂੰ ਅਫਸਰਾਂ ਦੇ ਦੋਸ਼ ਲੱਭਣ ਦੀ ਬਜਾਏ ਆਪਣਾ ਘਰ ਸੰਭਾਲਣ ਲਈ ਕਿਹਾ ਹੈ। ਇਥੇ ਜ਼ਾਰੀ ਬਿਆਨ ’ਚ ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੰਜਵੀਂ ਵਾਰ ਮੁੱਖ ਮੰਤਰੀ ਬਣ ਕੇ ਰਿਕਾਰਡ ਬਣਾਉਣ ਦਾ ਮਾਣ ਕਰਨ ਵਾਲਾ ਵਿਅਕਤੀ ਅਜਿਹੀ ਲਾਚਾਰੀ ਦਿਖਾ ਰਿਹਾ ਹੈ। ਇਸ ਲੜੀ ਹੇਠ ਜੇ ਤੁਸੀਂ ਪੰਜਵੀਂ ਵਾਰ ਮੁੱਖ ਮੰਤਰੀ ਬਣ ਕੇ ਵੀ ਅਫਸਰਾਂ ਨਾਲ ਕੰਮ ਕਰਨਾ ਨਹੀਂ ਸਿੱਖ ਸਕੇ, ਤਾਂ ਤੁਹਾਡੇ ਕੋਲ ਮੁੱਖ ਮੰਤਰੀ ਰਹਿਣ ਦਾ ਨੈਤਿਕ
Share:
 
ਇਰਾਕ ‘ਚ ਅੱਤਵਾਦੀਆਂ ਨੇ 25 ਮਹਿਲਾਵਾਂ ਨੂੰ ਮੌਤ ਦੇ ਘਾਟ ਉਤਾਰਿਆ
ਬਗਦਾਦ, 13 ਜੁਲਾਈ (ਟੋਪਏਜੰਸੀ) :- ਇਰਾਕ ਦੀ ਰਾਜਧਾਨੀ ਬਗਦਾਦ ਵਿਚ 2 ਇਮਾਰਤਾਂ ‘ਤੇ ਦੋ ਅਗਿਆਤ ਬੰਦੂਕਧਾਰੀਆਂ ਨੇ ਹਮਲਾ ਕਰਕੇ 25 ਮਹਿਲਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ਵਿਚ 8 ਲੋਕ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਅਤੇ ਪੁਲਸ ਮੁਤਾਬਕ ਹਮਲੇ ਦਾ ਨਿਸ਼ਾਨਾ ਬਣੀਆਂ ਪੂਰਬੀ ਬਗਦਾਦ ਦੇ ਜੁਆਨਾ ਕੰਪਲੈਕਸ ਵਿਚ ਸਥਿਤ ਦੋਹਾਂ ਇਮਾਰਤਾਂ ਨੂੰ ਵੇਸਵਾਪੁਣੇ ਦੇ ਲਈ ਵਰਤਿਆ ਜਾਂਦਾ ਸੀ। ਜ਼ਖਮੀਆਂ ਵਿਚ 4 ਮਹਿਲਾਵਾਂ ਸ਼ਾਮਲ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆਾ ਹੈ। ਫਿਲਹਾਲ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab