ਮੁੱਖ ਸਫਾ

ਅਕਾਲੀ ਦਲ ਦੇ ਵਫਦ ਨੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ
ਹਿੰਸਾ ਦੇ ਜ਼ਿੰਮੇਦਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : ਅਖਿਲੇਸ਼, ਸਹਾਰਨਪੁਰ ‘ਚ ਹਾਲਾਤ ਕਾਬੂ ਹੇਠ
ਲਖਨਊ, 28 (ਟੋਪਏਜੰਸੀ) :- ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਏ ਫੈਸਲੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਤਿੰਨ ਮੈਂਬਰ ਵਫਦ ਨੇ ਅੱਜ ਲਖਨਊ ਵਿਖੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰ ਕੇ ਸਹਾਰਨਪੁਰ ਵਿਖੇ ਵਾਪਰੀ ਘਟਨਾ ’ਤੇ ਵਿਚਾਰ ਚਰਚਾ ਕੀਤੀ। ਇਸ ਮੀਟਿੰਗ ਵਿੱਚ ਸ਼ੋ੍ਰਮਣੀ ਅਕਾਲੀ ਦਲ ਤਰਫੋਂ ਸ.ਢੀਂਡਸਾ ਤੋਂ ਇਲਾਵਾ ਸੀਨੀਅਰ ਅਕਾਲੀ ਨੇਤਾ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਚਰਨਜੀਤ ਸਿੰਘ ਅਟਵਾਲ ਅਤੇ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ.ਬਲਵੰਤ ਸਿੰਘ ਰਾਮੂਵਾਲੀਆ ਹਾਜ਼ਰ ਸਨ। ਇਸ ਮੀਟਿੰਗ ਵਿੱਚ ਉਤਰ
Share:
 
ਜੈਕਾਰਿਆ ਦੀ ਗੂੰਜ ’ਚ ਝੀਂਡਾ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਐੱਸ.ਜੀ.ਪੀ.ਸੀ ਦੀ ਪ੍ਰਾਪਰਟੀ ’ਚੋਂ ਹਰਿਆਣਾ ਦਾ ਹਿੱਸਾ ਦਿੱਤਾ ਜਾਵੇ, ਝੀਂਡਾ ਨੂੰ ਰੋਕਣ ਲਈ ਅਕਾਲ ਤਖਤ ਅਤੇ ਦਫਤਰ ਦੇ ਦਰਵਾਜੇ ਬੰਦ ਕੀਤੇ ਗਏ ਟਾਕਸ ਫੋਰਸ ਨੇ ਝੀਂਡਾ ਅਤੇ ਸਾਥੀਆਂ ਨੂੰ ਅਕਾਲ ਤਖਤ ’ਤੇ ਜਾਣ ਤੋਂ ਰੋਕਿਆ
ਅਮ੍ਰਿਤਸਰ, 28 (ਜਸਬੀਰ ਸਿੰਘ) :- ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਜਗਦੀਸ਼ ਸਿੰਘ ਝੀਂਡਾ ਨੇ ਆਪਣੀ ਸਮੁੱਚੀ ਕਾਰਜਕਰਨੀ ਕਮੇਟੀ ਤੇ ਹੋਰ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਕੜੇ ਪ੍ਰਬੰਧਾਂ ਦੀ ਛੱਤਰੀ ਹੇਠ ਸ਼ਾਤਮਈ ਢੰਗ ਨਾਲ ਸੰਗਤੀ ਰੂਪ ਵਿੱਚ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਧਾਨ ਬਨਣ ‘ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ’ਤੇ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹਨਾਂ ਨੂੰ ਪੰਥ ਵਿੱਚੋ ਛੇਕਿਆ ਗਿਆ ਹੈ। ਇਸ ਲਈ ਉਹ ਅਕਾਲ ਤਖਤ ਸਾਹਿਬ ’ਤੇ ਮੱਥਾ ਨਹੀ ਟੇਕ ਸਕਦੇ ਜਦ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ
Share:
 
ਲੀਬੀਆ ਦੇ ਜੰਗ ਪ੍ਰਭਾਵਿਤ ਖੇਤਰਾਂ ‘ਚ 65 ਭਾਰਤੀ ਨਰਸਾਂ ਫਸੀਆਂ
ਸੁਸ਼ਮਾ ਸਵਰਾਜ ਨੇ ਤੁਰੰਤ ਭਾਰਤੀ ਨਰਸਾਂ ਦੀ ਸੁਰੱਖਿਅਤ ਵਾਪਸੀ ਦੀ ਕੀਤੀ ਮੰਗ
ਲੀਬੀਆ, 28 ਜੁਲਾਈ (ਟੋਪਏਜੰਸੀ) :- ਇਰਾਕ ਤੋਂ ਬਾਅਦ ਹੁਣ ਲੀਬੀਆ ਦੀ ਅੰਦਰੂਨੀ ਲੜਾਈ ‘ਚ ਭਾਰਤੀ ਨਰਸਾਂ ਫਸ ਗਈਆਂ ਹਨ। ਇੱਥੇ ਘੱਟੋ-ਘੱਟ 65 ਭਾਰਤੀ ਨਰਸਾਂ ਅਤੇ ਹੋਰ ਕਰਮਚਾਰੀ ਘਰ ਵਾਪਸੀ ਨੂੰ ਲੈ ਕੇ ਚਿੰਤਤ ਹਨ। ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ ‘ਚ ਵਾਪਸੀ ਦੀ ਉਡੀਕ ਕਰ ਰਹੇ ਲੋਕਾਂ ਦੇ 120 ਫੋਨ ਕਾਲ ਮਿਲੇ ਹਨ। ਇਨ੍ਹਾਂ ‘ਚੋਂ 65 ਲੋਕਾਂ ਨੇ ਤੁਰੰਤ ਵਾਪਸੀ ਦੀ ਇੱਛਾ ਜ਼ਾਹਰ ਕੀਤੀ ਹੈ। ਕੇਰਲ ਦੇ ਮੁੱਖ ਮੰਤਰੀ ਓਮਾਨ ਚਾਂਡੀ ਨੇ ਕਿਹਾ,‘‘ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ ਪਰ ਮੁੱਖ ਸਮੱਸਿਆ ਇਹ ਹੈ ਕਿ ਤਿ੍ਰਪੋਲੀ ਹਵਾਈ ਅੱਡਾ ਬੰਦ ਹੈ ਅਤੇ ਸਭ ਤੋਂ ਨਜ਼ਦੀਕੀ ਹਵਾਈ ਅੱਡਾ 15 ਕਿਲੋਮੀਟਰ ਦੂਰ ਮਿਟਿਗਾ ‘ਚ ਹੈ। ਅਸੀਂ ਵਿਸ਼ੇਸ਼ ਉਡਾਣ
Share:
 
ਦਾਊਦ ਤੋਂ ਮੈਨੂੰ ਜਾਨ ਦਾ ਖਤਰਾ : ਬਬਲੂ ਸ਼੍ਰੀਵਾਸਤਵ
ਬਰੇਲੀ, 28 ਜੁਲਾਈ (ਟੋਪਏਜੰਸੀ) :- ਮਾਫੀਆ ਡਾਨ ਬਬਲੂ ਸ਼੍ਰੀਵਾਸਤਵ ਨੇ ਕਰਾਚੀ ‘ਚ ਜਮੇ ਮਾਫੀਆ ਡਾਨ ਦਾਊਦ ਇਬ੍ਰਾਹਿਮ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਡਿਪਟੀ ਕਲੈਟਰ ਕਸਟਮ ਐੱਲ.ਡੀ.ਅਰੋੜਾ ਦੀ 1993 ‘ਚ ਸਨਸਨੀਖੇਜ ਹੱਤਿਆ ਸਮੇਤ ਕਈ ਮਾਮਲਿਆਂ ‘ਚ ਬਬਲੂ ਕੇਂਦਰੀ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਪ੍ਰਸ਼ਸਾਨ ਰਾਹੀਂ ਰਾਜ ਸਰਕਾਰ ਨੂੰ ਭੇਜੇ ਗਏ ਪੱਤਰ ‘ਚ ਬਬਲੂ ਨੇ ਕਿਹਾ ਕਿ ਉਸ ਦੀ ਅਦਾਲਤ ‘ਚ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਕਰਵਾਈ ਜਾਵੇ ਕਿਉਂਕਿ ਦਾਊਦ ਦੇ ਆਦਮੀ ਆਉਂਦੇ-ਜਾਂਦੇ ਸਮੇਂ ਉਸ ਨੂੰ ਮਾਰ ਸਕਦੇ ਹਨ। ਬਬਲੂ ਦਾਊਦ ਇਬ੍ਰਾਹਿਮ ਦਾ ਪੁਰਾਣਾ ਸਹਿਯੋਗੀ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਲਖਨਊ ਅਤੇ ਦਿੱਲੀ ‘ਚ
Share:
 
ਉਤਰਾਖੰਡ ’ਚ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌਤ
ਲਖਨਊ, 28 (ਟੋਪਏਜੰਸੀ) :- ਉਤਰਾਖੰਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਨਾਲ 5 ਲੋਕਾਂ ਦੀ ਮੌਤ ਤੋਂ ਬਾਅਦ ਅਗਲੇ 48 ਘੰਟਿਆਂ ਲਈ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਰਾਜ ਦੇ ਨੈਨੀਤਾਲ, ਚਮੋਲੀ, ਚੰਪਾਵਤ, ਉੱਤਰਕਾਸ਼ੀ ਤੇ ਰਾਜਧਾਨੀ ਦੇਹਰਾਦੂਨ ਸਮੇਤ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚਿਤਾਵਨੀ ਦੇ ਕਾਰਨ ਆਪਦਾ ਪ੍ਰਬੰਧਨ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। 16-17 ਜੁਲਾਈ ਨੂੰ ਹੋਏ ਮੀਂਹ ਨਾਲ ਜ਼ਿਆਦਾਤਰ ਨਦੀਆਂ ‘ਚ ਹੜ੍ਹ ਦੀ ਹਾਲਤ ਬਣੀ ਹੋਈ ਹੈ। ਅਧਿਕਾਰੀਆਂ ਵਲੋਂ ਇਨ੍ਹਾਂ ਨਦੀਆਂ ਦੇ ਆਸਪਾਸ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਉਤਰਾਖੰਡ ਦੇ ਧਾਰਚੂਲਾ ਇਲਾਕੇ ਦੇ ਪਾਂਗਲਾ ‘ਚ ਸ਼ਨੀਵਾਰ ਤੋਂ ਪੈ ਰਹੇ ਭਾ
Share:
 
ਸਿੱਖਾਂ ਨੂੰ ਦੋਫਾੜ ਕਰਨ ਦੀਆਂ ਚਾਲਾਂ ਖਿਲਾਫ਼ ਸਮੁੱਚਾ ਪੰਥ ਇੱਕਮੁੱਠ ਹੋਇਆ : ਬਾਦਲ
ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਆਪਣੇ ਏਜੰਟਾਂ ਰਾਹੀਂ ਸਿੱਖਾਂ ਅੰਦਰ ਘੁਸਪੈਠ ਕਰਦੀ ਰਹੀ ਹੈ - ਸੁਖਬੀਰ ਬਾਦਲ
ਚੰਡੀਗੜ੍ਹ, 28 ਜੁਲਾਈ (ਜਸਬੀਰ ਸਿੰਘ) :- ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਖੇ ਇਕੱਠੇ ਹੋਏ ਸਿੱਖ ਆਗੂਆਂ ਨੇ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਅਤੇ ਸਿੱਖਾਂ ਦੀ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਫਾੜ ਕਰਨ ਦੀ ਖੇਡੀ ਗਈ ਚਾਲ ਵਿਰੁੱਧ ਇੱਕਜੁਟਤਾ ਦਿਖਾਉਂਦਿਆਂ ਮਤਾ ਪਾਸ ਕੀਤਾ ਕਿ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪੰਥਕ ਜਥੇਬੰਦੀ ਮੰਨਦੇ ਹੋਏ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਨ ਅਤੇ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਪ੍ਰਵਾਨ ਕਰਦੇ ਹਨ। ਇਸ ਇਤਿਹਾਸਕ ਇਕੱਠ ਦੌਰਾਨ ਦੇਸ਼ ਭਰ ਦੇ ਸਿੱਖ
Share:
 
ਭਾਰਤ-ਚੀਨ ਸਰਹੱਦ ‘ਤੇ ਕੋਈ ਵਿਵਾਦ ਨਹੀਂ : ਰਾਜਨਾਥ ਸਿੰਘ
ਚਰਵਾਹਿਆਂ ਦਾ ਲੱਦਾਖ ਤੱਕ ਪੁੱਜਣਾ ਚੀਨ ਨੇ ਸਵੀਕਾਰਿਆ
ਪੇਇਚਿੰਗ , ਨਵੀਂ ਦਿੱਲੀ, 28 (ਟੋਪਏਜੰਸੀ) :- ਭਾਰਤ ਤੇ ਚੀਨ ਨੇ ਅੱਜ ਮੰਨਿਆ ਹੈ ਕਿ ਪਿਛਲੇ ਹਫਤੇ ਚੀਨ ਦੇ ਚਰਵਾਹੇ ਆਪਣੇ ਇੱਜੜ ਲੈ ਕੇ ਲੱਦਾਖ ਵਿੱਚ ਆ ਵੜੇ ਸਨ, ਪਰ ਦੋਵੇਂ ਧਿਰਾਂ ਇਸ ਮੁੱਦੇ ਨੂੰ ਮੱਠਾ ਪਾਉਣ ਦੇ ਯਤਨ ’ਚ ਹਨ ਕਿਉਂਕਿ ਫਲੈਗ ਮੀਟਿੰਗ ਰਾਹੀਂ ਇਹ ਮਸਲਾ ਉਦੋਂ ਹੀ ਹੱਲ ਕਰ ਲਿਆ ਗਿਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਮੁੱਦਾ ਸਰਹੱਦੀ ਸੈਨਾਵਾਂ ਵੱਲੋਂ ਉਸੇ ਵੇਲੇ ਸਹੀ ਤਰ੍ਹਾਂ ਨਜਿੱਠ ਲਿਆ ਗਿਆ ਸੀ। ਚੀਨ ਦੇ ਚਰਵਾਹੇ ਜੰਮੂ ਤੇ ਕਸ਼ਮੀਰ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਪੈਂਦੇ ਡੇਮਚੱਕ ਸੈਕਟਰ ਤੱਕ ਆ ਗਏ ਸਨ। ਮੰਤਰਾਲੇ ਅਨੁਸਾਰ ਭਾਰਤ-ਚੀਨ ਸਰਹੱਦੀ ਖੇਤਰਾਂ ਵਿੱਚ ਅਮਨ ਤੇ ਟਿਕ-ਟਿਕਾਅ ਅਹਿਮ ਹੈ ਤੇ ਇਸ ਬਾਰੇ ਦੋਵੇਂ ਧਿਰਾਂ ਵਿੱਚ ਸਹਿਮਤੀ ਵੀ ਬ
Share:
 
ਗਡਕਰੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਸੂਸੀ ਨਹੀਂ ਹੋਈ : ਸਰਕਾਰ
ਭਾਜਪਾ ਇਸ ਮਾਮਲੇ ਦੀ ਜਾਂਚ ਕਰਵਾਏ : ਸਲਮਾਨ ਖੁਰਸ਼ੀਦ
ਨਵੀਂ ਦਿੱਲੀ, 28 ਜੁਲਾਈ (ਟੋਪਏਜੰਸੀ) :- ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਰਿਹਾਇਸ਼ ਦੀ ਜਾਸੂਸੀ ਦੀਆਂ ਰਿਪੋਰਟਾਂ ਤੋਂ ਗ੍ਰਹਿ ਮੰਤਰਾਲੇ ਨੇ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਇਸ ਬਾਬਤ ਜਾਂਚ ਦੀ ਲੋੜ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਵਿੱਚ ਕੋਈ ਵਿਵਾਦ ਨਹੀਂ ਹੈ ਤੇ ਗਡਕਰੀ ਖ਼ੁਦ ਇਸ ਤੋਂ ਇਨਕਾਰ ਕਰ ਚੁੱਕੇ ਹਨ। ਗ੍ਰਹਿ ਰਾਜ ਮੰਤਰੀ ਕੀਰੇਨ ਰਿਜੀਜੂੂ ਨੇ ਇਸ ਬਾਰੇ ਟਿੱਪਣੀ ਕਰਨੋਂ ਨਾਂਹ ਕਰ ਦਿੱਤੀ। ਮੰਤਰੀ ਨੇ ਖ਼ੁਦ ਕਿਹਾ ਸੀ ਕਿ ਇਹ ਰਿਪੋਰਟਾਂ ਨਿਰਾ ਅੱਟਾ-ਸੱਟਾ ਹਨ। ਇਨ੍ਹਾਂ ’ਤੇ ਟਿੱਪਣੀਆਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ। ਐਤਵਾਰ ਨੂੰ ਮੀਡੀਆ ਵਿੱਚ ਰਿਪੋਰਟਾਂ ਛਪੀਆਂ ਸਨ ਕਿ ਗਡਕਰੀ ਦੀ ਦਿੱਲੀ ਸਥਿਤ ਰਿਹਾਇਸ਼ ਤੋਂ ਜਾਸੂਸੀ ਵਾਲਾ
Share:
 
ਗਾਇਕ ਗਿੱਪੀ ਗਰੇਵਾਲ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਚੰਡੀਗੜ੍ਹ, 28 ਜੁਲਾਈ (ਟੋਪਏਜੰਸੀ) :- ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਅਤੇ ਦੋ ਹੋਰਨਾਂ ਦੇ ਖ਼ਿਲਾਫ਼ ਅਦਾਲਤ ਵਿੱਚ ਧੋਖਾਧੜੀ ਦਾ ਕੇਸ ਦਾਇਰ ਕੀਤਾ ਗਿਆ ਹੈ। ਯੂ.ਟੀ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਕੇ ਕੇ ਜੈਨ ਨੇ ਕੇਸ 30 ਜੁਲਾਈ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। ਸ਼ਿਕਾਇਤ ਆਈ.ਪੀ.ਸੀ ਦੀ ਧਾਰਾ 406,420 ਅਤੇ 120 ਬੀ ਤਹਿਤ ਦਿੱਤੀ ਗਈ ਹੈ। ਇਸ ਕੇਸ ਵਿੱਚ ਗਾਇਕ ਗਿੱਪੀ ਗਰੇਵਾਲ, ਬਰਨਾਲਾ ਦੇ ਗਿਰੀਸ਼ ਅਤੇ ਪੁਸ਼ਪਿੰਦਰ ਸਿੰਘ ਉਰਫ਼ ਹੈਪੀ ਨੂੰ ਧਿਰ ਬਣਾਇਆ ਗਿਆ ਹੈ। ਸ਼ਿਕਾਇਤ ਵਿੱਚ ਹੈਪੀ ਨੂੰ ਗਿੱਪੀ ਦਾ ਭਰਾ ਅਤੇ ਗਿਰੀਸ਼ ਨੂੰ ਮੈਨੇਜਰ ਦੱਸਿਆ ਗਿਆ ਹੈ। ਇਹ ਸ਼ਿਕਾਇਤ ਅਮਨ ਐਡਵਰਟਾਈਜ਼ਮੈਂਟ ਪ੍ਰਾਈਵੇਟ ਲਿਮਿਟਡ ਚੰਡੀਗੜ੍ਹ ਦੇ ਭਾਈਵਾਲ ਰਮਨ ਅਗਰਵਾਲ ਵੱਲੋਂ
Share:
 
ਰਾਸ਼ਟਰਪਤੀ ਪ੍ਰਣਬ ਮੁਰਖਜੀ ਦੀ ਅਗਵਾਈ ਹੇਠ ਦੇਸ਼ ਨੂੰ ਨਵੀਂ ਦਿਸ਼ਾ ਮਿਲੀ : ਮੋਦੀ
ਨਵੀਂ ਦਿੱਲੀ, 28 ਜੁਲਾਈ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਰੂਪ ਵਿਚ ਪ੍ਰਣਬ ਮੁਖਰਜੀ ਦੇ ਦੋ ਸਾਲ ਪੂਰੇ ਹੋਣ ਮੌਕੇ ‘ਤੇ ਸੋਮਵਾਰ ਨੂੰ ਕਿਹਾ ਕਿ ਪਰਿਵਾਰ ਦੇ ਮੁਖੀ ਵਾਂਗ ਉਨ੍ਹਾਂ ਨੂੰ ਸ਼੍ਰੀ ਮੁਖਰਜੀ ਦਾ ਮਾਰਗ ਦਰਸ਼ਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੀ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਏ ਹਨ। ਤੁਹਾਡੇ ਮਾਰਗਦਰਸ਼ਨ ਵਿਚ ਦੇਸ਼ ਨੂੰ ਨਵੀਂ ਦਿਸ਼ਾ ਮਿਲੀ ਹੈ। ਨਵੀਂ ਪ੍ਰਰੇਣਾ ਮਿਲੀ ਹੈ ਅਤੇ ਮੇਰਾ ਪਿਛਲੇ ਦੋ ਮਹੀਨੇ ਦਾ ਵਿਅਕਤੀਗਤ ਅਨੁਭਵ ਬਹੁਤ ਹੀ ਉਤਸ਼ਾਹ ਪੂਰਵਕ ਰਿਹਾ ਹੈ। ਮੋਦੀ ਨੇ ਕਿਹਾ,‘‘ਇਕ ਪਰਿਵਾਰ ਦੇ ਮੁਖੀਆ ਵਾਂਗ ਮੇਰੇ ਵਰਗੇ ਇਕ ਨਵੇਂ ਵਿਅਕਤੀ ਨੂੰ ਹਰ ਪਲ ਤੁਹਾਡਾ ਮਾਰਗ ਦਰਸ਼ਨ ਮਿਲਿਆ ਹੈ ਅਤ
Share:
 
ਦਿੱਲੀ ‘ਚ ਲਸ਼ਕਰ ਦਾ ਖਤਰਨਾਕ ਅੱਤਵਾਦੀ ਗ੍ਰਿਫਤਾਰ
ਨਵੀਂ ਦਿੱਲੀ, 28 ਜੁਲਾਈ (ਟੋਪਏਜੰਸੀ) :- ਦਿੱਲੀ ਪੁਲਿਸ ਨੇ ਲਸ਼ਕਰ-ਏ-ਤਾਇਬਾ ਦੇ ਚੋਟੀ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਦਾ ਮਨ ਬਦਲ ਕੇ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਅਤੇ ਉਸ ਨੂੰ ਅੰਜਾਮ ਦੇਣ ‘ਚ ਸ਼ਾਮਿਲ ਰਿਹਾ ਹੈ। ਅਧਿਕਾਰਤ ਸੂਤਰਾਂ ਨੇ ਅੱਜ ਦੱਸਿਆ ਕਿ ਅਬਦੁਲ ਸੁਭਾਨ ਨੂੰ ਬੀਤੇ ਹਫ਼ਤੇ ਸਰਾਏ ਕਾਲੇ ਖਾਨ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੇ ਨੌਜਵਾਨਾਂ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਆਪਣੇ ਪ੍ਰਭਾਵ ਹੇਠ ਕਰਕੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਿਲ ਕਰਨ ਦਾ ਖੁਲਾਸਾ ਕੀਤ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab