ਮੁੱਖ ਸਫਾ

ਕੁਵੈਤ ’ਚ ਹੱਤਿਆ ਦੇ ਦੋਸ਼ ’ਚ 24 ਪੰਜਾਬੀ ਕਾਮੇ ਗ੍ਰਿਫਤਾਰ
ਮਿਸਰ ਦੇ ਦੋ ਨੌਜਵਾਨਾਂ ਨੂੰ ਕਤਲ ਕਰਨ ਦਾ ਲੱਗਾ ਦੋਸ਼, ਬੱਸ ‘ਚ ਸੀਟ ਨੂੰ ਲੈ ਕੇ ਹੋਇਆ ਸੀ ਝਗੜਾ
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਮਿਸਰ ਦੇ ਦੋ ਨੌਜਵਾਨਾਂ ਨੂੰ ਕੁਵੈਤ ‘ਚ ਜਾਨੋਂ ਮਾਰਨ ਦੇ ਜੁਰਮ ‘ਚ 24 ਪੰਜਾਬੀਆਂ ਨੂੰ ਉਥੇ ਹਿਰਾਸਤ ‘ਚ ਲਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕੈਂਪ ਵੱਲ ਪਰਤ ਰਹੇ ਭਾਰਤੀਆਂ ਦਾ ਬੱਸ ‘ਚ ਸੀਟ ਨੂੰ ਲੈ ਕੇ ਮਿਸਰ ਦੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਕੁਵੈਤ ਦੇ ਸੁਲੈਬੀਆ ‘ਚ ਅਲ ਅਹਿਮਦੀਆ ਟਰੇਡਿੰਗ ਅਤੇ ਕੰਸਟਰਕਸ਼ਨ ਕੰਪਨੀ ‘ਚ ਕੰਮ ਕਰਦੇ ਇਨ੍ਹਾਂ ਨੌਜਵਾਨਾਂ ‘ਚੋਂ ਲੁਧਿਆਣਾ ਅਤੇ ਕਪੂਰਥਲਾ ਦੇ ਦੋ ਨੌਜਵਾਨਾਂ ਦੀ ਕੁੱਟਮਾਰ ਕਾਰਨ ਹਾਲਤ ਨਾਜ਼ੁਕ ਹੈ। ਉਂਜ ਇਹ ਪੰਜਾਬੀ ਨੌਜਵਾਨ ਨੇ ਫੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਝਗੜੇ ‘ਚ ਕੋਈ ਵੀ ਨਹੀਂ ਮਾਰਿਆ ਗਿਆ ਸੀ, ਪਰ ਪੁਲੀਸ ਵੱਲੋਂ ਚਾਰਜਸ਼ੀਟ ‘ਚ ਜ਼ਿਕਰ ਕੀਤੇ ਗਏ ਕਤਲ ਕੁਝ ਦਿ
Share:
 
ਰੱਖਿਆ ਮੰਤਰਾਲੇ ਨੇ 6000 ਕਰੋੜ ਦੇ ਹੈਲੀਕਾਪਟਰਾਂ ਦੇ ਟੈਂਡਰ ਕੀਤੇ ਰੱਦ
7 ਸਾਲਾਂ ਵਿੱਚ ਦੂਜੀ ਵਾਰ ਰੱਦ ਹੋਏ ਟੈਂਡਰ 17500 ਕਰੋੜ ਤੋਂ ਵੱਧ ਦੇ ਨਵੇਂ ਫ਼ੌਜੀ ਸੌਦਿਆਂ ਨੂੰ ਮਨਜ਼ੂਰੀ
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਰੱਖਿਆ ਮੰਤਰਾਲੇ ਨੇ ਥਲ ਸੈਨਾ ਤੇ ਹਵਾਈ ਸੈਨਾ ਲਈ 6000 ਕਰੋੜ ਰੁਪਏ ਤੋਂ ਵੱਧ ਮੁੱਲ ਦੇ 197 ਹਲਕੇ ਹੈਲੀਕਾਪਟਰ ਖਰੀਦਣ ਸਬੰਧੀ ਘੁਟਾਲਾ-ਲਬਰੇਜ਼ ਟੈਂਡਰ ਅੱਜ ਰੱਦ ਕਰ ਦਿੱਤਾ। ਇਨ੍ਹਾਂ ਹੈਲੀਕਾਪਟਰਾਂ ਨੇ ਚੀਤਾ ਤੇ ਚੇਤਕ ਹੈਲੀਕਾਪਟਰਾਂ ਦੀ ਥਾਂ ਲੈਣੀ ਸੀ ਜੋ ਸਿਆਚਿਨ ਜਿਹੇ ਉਚੇ ਟਿਕਾਣਿਆਂ ‘ਤੇ ਸੈਨਿਕਾਂ ਤੇ ਸਾਜ਼ੋ-ਸਮੱਗਰੀ ਨੂੰ ਢੋਣ ਲਈ ਵਰਤੇ ਜਾਂਦੇ ਸਨ। ਰੱਖਿਆ ਮੰਤਰੀ ਅਰੁਨ ਜੇਤਲੀ ਦੀ ਅਗਵਾਈ ਵਾਲੀ ਰੱਖਿਆ ਸਾਜ਼ੋ-ਸਾਮਾਨ ਖਰੀਦ ਕੌਂਸਲ (ਡੀ.ਏ.ਸੀ) ਦੀ ਮੀਟਿੰਗ ਵਿੱਚ ਸਰਕਾਰ ਨੇ 17500 ਕਰੋੜ ਰੁਪਏ ਦੀਆਂ ਹੋਰ ਤਜਵੀਜ਼ਾਂ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਵਿੱਚ 4800 ਕਰੋੜ ਰੁਪਏ ਖਰਚ ਕੇ ਪੁਰਾਣੀਆਂ ਪੈ ਰਹੀਆਂ ਪਣਡੁੱਬੀਆਂ ਨੂੰ ਅ
Share:
 
ਪਾਕਿਸਤਾਨੀ ਅੱਤਵਾਦੀ ਭਾਰਤ ‘ਚ ਦਾਖਲ ਹੋਣ ਦੀ ਤਾਕ ‘ਚ
ਰਾਜਸਥਾਨ ਏ.ਟੀ.ਐਸ ਨੇ ਜਾਰੀ ਕੀਤੀ ਚਿਤਾਵਨੀ
ਜੈਪੁਰ, 29 ਅਗਸਤ (ਟੋਪਏਜੰਸੀ) :- ਰਾਜਸਥਾਨ ਸਰਹੱਦ ਦੇ ਰਾਹੀਂ 15 ਸ਼ੱਕੀ ਅੱਤਵਾਦੀਆਂ ਭਾਰਤ ’ਚ ਦਾਖਲ ਹੋਣ ਦੇ ਸ਼ੱਕ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲਾ ਨੇ ਅੱਜ ਅਲਰਟ ਜਾਰੀ ਕੀਤਾ ਹੈ ਕਿ ਇਸ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ 15 ਅੱਤਵਾਦੀ ਰਾਜਸਥਾਨ ਸਰਹੱਦ ਤੋਂ ਘੁਸਪੈਠ ਕਰਨ ਦੇ ਇੰਤਜ਼ਾਰ ’ਚ ਹਨ। ਇਹ ਚਿਤਾਵਨੀ ਰਾਜਸਥਾਨ ਏ.ਟੀ.ਐਸ ਨੇ ਜਾਰੀ ਕੀਤੀ ਹੈ। ਰਾਜ ਦੇ ਏ.ਟੀ.ਐਸ ਮੁਤਾਬਕ ਇਹ ਅੱਤਵਾਦੀ ਜੈਕੇਟ ਬੰਬ ਬਣਾਉਣ, ਵਾਹਨਾਂ ਵਿਚ ਵਿਸਫ਼ੋਟ ਕਰਨ ਦੀ ਡਿਵਾਈਸ ਬਣਾਉਣ ਅਤੇ ਏ.ਕੇ. 47 ਚਲਾਉਣ ਵਿਚ ਸਮਰੱਥ ਹਨ ਅਤੇ ਦੇਸ਼ ਦੇ ਵੱਖ ਵੱਖ ਮਹੱਤਵਪੂਰਨ ਸੰਸਥਾਨਾਂ ਅਤੇ ਸਥਾਨਾਂ ’ਤੇ ਹਮਲਾ ਜਾਂ ਵਿਸਫ਼ੋਟ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ। ਏ.ਟੀ.ਐਸ ਦੀ ਚਿ
Share:
 
‘ਆਪ’ ਨੇ ਪੰਜਾਬ ਦੀ ਕਮਾਨ ਜਥੇਦਾਰ ਛੋਟੇਪੁਰ ਨੂੰ ਸੌਂਪੀ
ਭਗਵੰਤ ਮਾਨ ਨੂੰ ਪੰਜਾਬ ਅੰਦਰ ਪ੍ਰਚਾਰ ਮੁਹਿੰਮ ਦਾ ਕਨਵੀਨਰ ਥਾਪਿਆ
ਚੰਡੀਗੜ੍ਹ, 29 ਅਗਸਤ (ਜਸਵੀਰ ਸਿੰਘ) :- ਪੰਜਾਬ ‘ਚ ਧਿਆਨ ਕੇਂਦਰਿਤ ਕਰਨ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਸੰਘਰਸ਼ਸ਼ੀਲ ਆਗੂ ਤੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਚੋਣ ਵਿਚ ਉਮੀਦਵਾਰ ਰਹੇ ਸ:ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦਾ ਕਨਵੀਨਰ ਥਾਪਿਆ ਹੈ, ਜਦਕਿ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਪਾਰਟੀ ਦੀ ਪ੍ਰਚਾਰ ਮੁਹਿੰਮ ਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ‘ਆਪ’ ਦੇ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਆਪ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਅਤੇ ਪੰਜਾਬ ਦੀ 8 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਮੀਟਿੰਗ ਵਿਚ ਲਿਆ ਗਿਆ ਹੈ। ‘ਆਪ’ ਨੂੰ ਪੰਜਾਬ ਅੰਦਰੋਂ ਵੱਡਾ ਹੁੰਗਾਰਾ ਮਿਲ
Share:
 
ਲਵ ਜੇਹਾਦ ਮਾਮਲਾ - ਰਣਜੀਤ ਕੋਹਲੀ ਉਰਫ਼ ਰਕੀਬੁਲ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ
ਬੇਨਕਾਬ ਹੁੰਦੇ ਜਾ ਰਹੇ ਹਨ ਸ਼ੂਟਰ ਤਾਰਾ ਦੇ ਪਤੀ ਰਕੀਬੁਲ ਦੇ ਰਾਜ਼
ਰਾਂਚੀ, 29 ਅਗਸਤ (ਟੋਪਏਜੰਸੀ) :- ਸ਼ੂਟਰ ਤਾਰਾ ਸ਼ਾਹਦੇਵ ਦੇ ਮਾਮਲੇ ‘ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਨ੍ਹਾਂ ਖੁਲਾਸਿਆਂ ਵਿਚ ਤਾਰਾ ਦੇ ਪਤੀ ਦੇ ਕਈ ਰਾਜ਼ ਖੁਲਦੇ ਜਾ ਰਹੇ ਹਨ। ਰਾਸ਼ਟਰੀ ਨਿਸ਼ਾਨੇਬਾਜ਼ ਤਾਰਾ ਸ਼ਾਹਦੇਵ ਨੂੰ ਦੁੱਖੀ ਕਰਨ ਅਤੇ ਧਰਮ ਪਰਿਵਰਤਨ ਮਾਮਲੇ ਦੇ ਦੋਸ਼ੀ ਰੰਜੀਤ ਕੋਹਲੀ ਉਰਫ ਰਕੀਬੁਲ ਹਸਨ ‘ਤੇ ਪੁਲਸ ਨੇ ਹੁਣ ਬਲਾਤਕਾਰ ਦਾ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਲਈ ਤਿੰਨ ਦਿਨਾਂ ਦੀ ਪੁਲਸ ਰਿਮਾਂਡ ‘ਤੇ ਭੇਜਿਆ ਜਾਵੇਗਾ। ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ ਪ੍ਰਭਾਤ ਕੁਮਾਰ ਸਿੰਘ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਤਾਰਾ ਸ਼ਾਹਦੇਵ ਦੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਨੇ ਉਸ ‘ਤੇ ਬਲਾਤਕਾਰ ਦਾ ਮਾਮਲਾ ਵੀ ਦਰਜ ਕ
Share:
 
ਪਾਕਿਸਤਾਨ ਦਾ ਸਿਆਸੀ ਸੰਕਟ ਹੱਲ ਕਰਨ ਲਈ ਫੌਜ ਅੱਗੇ ਆਈ
ਪ੍ਰਧਾਨ ਮੰਤਰੀ ਨੇ ਫੌਜ ਦੀ ਵਿਚੋਲਗੀ ਦਾ ਕੀਤਾ ਖੰਡਨ
ਇਸਲਾਮਾਬਾਦ, 29 ਅਗਸਤ (ਟੋਪਏਜੰਸੀ) :- ਪਾਕਿਸਤਾਨ ਦੇ ਤਾਕਤਵਰ ਫੌਜ ਮੁਖੀ ਨੇ ਸੰਕਟਗ੍ਰਸਤ ਸਰਕਾਰ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਅਸਤੀਫਾ ਮੰਗਣ ਵਾਲੇ ਪ੍ਰਦਰਸ਼ਨਕਾਰੀਆਂ ਵਿਚਾਲੇ ਵਿਚੋਲਗੀ ਲਈ ਦਖਲ ਕਰਕੇ ਇਕ ਵਾਰ ਫਿਰ ਤੋਂ ਫੌਜ ਨੂੰ ਵਿਚਾਲੇ ਲੈ ਆਏ ਹਨ। ਇਸ ਦੇ ਨਾਲ ਹੀ ਫੌਜ ਮੁਖੀ ਨੇ ਇਸ ਚਰਚਿਤ ਰਾਜਨੀਤਕ ਨਾਟਕ ਦੇ ਸੰਭਾਵਿਤ ਅੰਤ ਦੇ ਵੀ ਸੰਕੇਤ ਦਿੱਤੇ ਹਨ। ਪੀ.ਐਮ.ਐਲ-ਐਨ ਦੀ ਸਰਕਾਰ ਵਲੋਂ ਫੌਜ ਮੁਖੀ ਨੂੰ ਇਹ ਰਾਜਨੀਤਕ ਸੰਕਟ ਖਤਮ ਕਰਨ ‘ਚ ਆਪਣੀ ਭੂਮਿਕਾ ਨਿਭਾਉਣ ਲਈ ਕਹੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਅਤੇ ਪਾਕਿਸਤਾਨ ਆਵਾਮੀ ਤਹਿਰੀਕ ਦੇ ਮੁਖੀ ਤਾਹਿਰ ਉਲ ਕਾਦਰੀ ਨੇ ਫੌਜ ਮੁਖੀ ਜਨਰਲ ਰਹੀਲ ਸ਼ਰੀਫ ਤੋਂ ਰਾਵ
Share:
 
ਯੂਥ ਅਕਾਲੀ ਦਲ ਦੀ ਪ੍ਰਧਾਨਗੀ ਛੱਡਣਗੇਂ ਮਜੀਠੀਆ
ਪ੍ਰਧਾਨਗੀ ਛੱਡਣ ਸਬੰਧੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਜਾਣਕਾਰੀ ਦੇ ਦਿੱਤੀ ਹੈ : ਮਜੀਠੀਆ
ਜਲੰਧਰ, 29 ਅਗਸਤ (ਪਾਲੀ) :- ਪੰਜਾਬ ਦੇ ਮਾਲ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਹ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਰਹੇ ਹਨ ਤੇ ਇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾ ਦਿੱਤਾ ਹੈ। ਉਹ ਅੱਜ ਇਥੇ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਸਮਾਗਮ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਮਜੀਠੀਆ ਨੇ ਕਿਹਾ ਕਿ ਉਹ ਉਮਰ ਦੇ ਅਗਲੇ ਪੜਾਅ ਵਿੱਚ ਸ਼ਾਮਲ ਹੋ ਰਹੇ ਹਨ। ਇਸ ਕਰਕੇ ਉਹ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਰਹੇ ਹਨ ਤਾਂ ਜੋ ਇਸ ਅਹੁਦੇ ‘ਤੇ ਕਿਸੇ ਨੌਜਵਾਨ ਆਗੂ ਨੂ
Share:
 
ਅਸ਼ਲੀਲ ਵੈਬਸਾਈਟਾਂ ‘ਤੇ ਸਖ਼ਤੀ ਨਾਲ ਰੋਕ ਲਗਈ ਜਾਵੇ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਸੁਪਰੀਮ ਕੋਰਟਨੇ ਸਰਕਾਰ ਨੂੰ ਪੋਰਨੋਗ੍ਰਾਫਿਕ ਵੈਬਸਾਈਟਾਂ ਅਤੇ ਖਾਸ ਤੌਰ ’ਤੇ ਚਾਈਲਡ ਪੋਰਨੋਗ੍ਰਾਫ਼ੀ ਵੈਬਸਾਈਟਾਂ ਨੂੰ ਬਲਾਕ ਕਰਨ ਦੇ ਲਈ ਜ਼ਰੂਰੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ ਹੈ, ਜਦੋਂ ਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਸ ’ਤੇ ਕੰਮ ਜਾਰੀ ਹੈ, ਕਿਉਕਿ ਚਾਰ ਕਰੋੜ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਵੈਬਸਾਈਟਾਂ ਮੌਜੂਦ ਹਨ ਅਤੇ ਜਿੰਨੇ ਸਮੇਂ ਵਿਚ ਇਕ ਸਾਈਟ ਨੂੰ ਬਲਾਕ ਕੀਤਾ ਜਾਂਦਾ ਹੈ, ਓਨੀ ਦੇਰ ਵਿਚ ਇਕ ਨਵੀਂ ਵੈਬਸਾਈਟ ਆ ਜਾਂਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਦਾਇਰ ਕੀਤੀ ਗਈ ਇਕ ਅਰਜ਼ੀ ਦੀ ਸੁੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਕਿ ਕਾਨੂੰਨ, ਤਕਨੀਕ ਅਤੇ ਪ੍ਰਸਾਸ਼ਨ ਨੂੰ ਤਾਲਮੇਲ ਕਰਕੇ ਇੰਟਰ
Share:
 
ਸਰਹੱਦ ਨੇੜਿਓਂ 20 ਕਰੋੜ ਦੀ ਹੈਰੋਇਨ ਅਤੇ ਹਥਿਆਰ ਬਰਾਮਦ
ਬੀ.ਐਸ.ਐਫ ਨਾਲ ਗੋਲੀਬਾਰੀ ਦੌਰਾਨ ਸਮਗੱਲਰ ਪਾਕਿਸਤਾਨ ਵਾਪਸ ਭੱਜੇ
ਅੰਮਿ੍ਰਤਸਰ, 29 ਅਗਸਤ (ਜਸਬੀਰ ਸਿੰਘ) :- ਬੀ.ਐਸ.ਐਫ. ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਬਾਹਰੀ ਸਰਹੱਦੀ ਚੌਕੀ ਮੁਹਾਵਾ ਨੇੜੇ 4 ਕਿਲੋ ਹੈਰੋਇਨ, ਇਕ ਪਿਸਤੌਲ, ਇਕ ਮੈਗਜ਼ੀਨ ਅਤੇ 6 ਜਿੰਦਾਂ ਕਾਰਤੂਸ ਫੜਨ ਵਿਚ ਸਫਲਤਾ ਹਾਸਲ ਕੀਤੀ, ਪਰ ਪਾਕਿਸਤਾਨੀ ਤਸਕਰ ਗੋਲੀਬਾਰੀ ਦੌਰਾਨ ਪਾਕਿਸਤਾਨ ਵਾਪਸ ਭੱਜਣ ਵਿਚ ਸਫਲ ਰਿਹਾ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 20 ਕਰੋੜ ਰੁਪਏ ਦੇ ਲਗਪਗ ਹੈ। 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਚੌਕੀ ਮੁਹਾਵਾ ਨੇੜੇ ਪੈਂਦੇ ਸਰਹੱਦੀ ਬੁਰਜੀ 108/3-4 ਨੇੜੇ ਗਸ਼ਤ ਰਹੇ ਬੀ.ਐਸ.ਐਫ.ਦੀ 163 ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਰਲੇ ਬੰਨੇ ਕੁੱਝ ਹਿੱਲ-ਜੁੱਲ ਵੇਖੀ। ਜਿਸ ਪਿੱਛੋਂ ਜਵਾਨਾਂ ਨੇ ਇਕ ਪਾਕਿਸਤਾਨੀ ਤਸਕਰ ਨੂ
Share:
 
12 ਵਿਅਕਤੀਆਂ ਖਿਲਾਫ਼ ਜਾਂਚ ਰਿਪੋਰਟ ਸੁਪਰੀਮ ਕੋਰਟ ’ਚ ਪੇਸ਼
ਆਈ.ਪੀ.ਐਲ ‘ਚ ਸੱਟੇਬਾਜ਼ੀ ਦਾ ਮਾਮਲਾ
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਜਸਟਿਸ ਮੁਕਲ ਮੁਦਗਲ ਕਮੇਟੀ ਜਿਸ ਨੂੰ ਸੁਪਰੀਮ ਕੋਰਟ ਨੇ ਆਈ.ਪੀ.ਐਲ ਵਿਚ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਘੁਟਾਲੇ ਵਿਚ ਆਈ.ਸੀ.ਸੀ ਦੇ ਪ੍ਰਧਾਨ ਐਨ.ਸ੍ਰੀਨਿਵਾਸਨ ਅਤੇ 12 ਪ੍ਰਮੁੱਖ ਖਿਡਾਰੀਆਂ ਖਿਲਾਫ ਜਾਂਚ ਦੀ ਹਦਾਇਤ ਕੀਤੀ ਸੀ ਨੇ ਆਪਣੀ ਰਿਪੋਰਟ ਬੰਦ ਲਿਫਾਫੇ ਵਿਚ ਸੁਪਰੀਮ ਕੋਰਟ ਸਾਹਮਣੇ ਪੇਸ਼ ਕਰ ਦਿੱਤੀ ਹੈ। ਜਸਟਿਸ ਟੀ.ਐਸ.ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਵਲੋਂ ਜ਼ਿਕਰ ਕਰਨ ਪਿੱਛੋਂ ਰਿਪੋਰਟ ਰਿਕਾਰਡ ’ਚ ਦਰਜ ਕਰ ਲਈ ਅਤੇ ਮਾਮਲੇ ਦੀ ਸੁਣਵਾਈ ਇਕ ਸਤੰਬਰ ’ਤੇ ਪਾ ਦਿੱਤੀ। ਮਈ ਮਹੀਨੇ ਅਦਾਲਤ ਨੇ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੀ ਆਪਣੀ ਜਾਂਚ ਕਮੇਟੀ ਰਾਹੀਂ ਜਾਂਚ ਕਰਵਾਉਣ ਦੀ ਪੇਸ਼ ਕੀਤੀ ਤਜਵੀਜ਼ ਰੱਦ ਕਰ ਦਿੱਤੀ
Share:
 
ਪਾਕਿਸਤਾਨ ਦੇ ਰਵੱਈਏ ਤੋਂ ਨਿਰਾਸ਼ਾ ਹੋਈ : ਮੋਦੀ
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਅਮਨ ਗੱਲਬਾਤ ਰੱਦ ਕਰਨ ਬਾਰੇ ਆਪਣੀ ਚੁੱਪ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਭਾਰਤ ਇਸ ਗੱਲੋਂ ‘ਨਿਰਾਸ਼’ ਹੋਇਆ ਕਿ ਪਾਕਿਸਤਾਨ, ਵੱਖਵਾਦੀ ਆਗੂਆਂ ਨਾਲ ਮੀਟਿੰਗ ਕਰਕੇ ‘ਚਮਤਕਾਰ’ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਾਲੇ ਪਾਸਿਓਂ ਇਹ ਯਤਨ ਜਾਰੀ ਰਹਿਣਗੇ ਕਿ ਪਾਕਿਸਤਾਨ ਨਾਲ ਅਮਨਪੂਰਵਕ, ਦੋਸਤਾਨਾ ਤੇ ਸਹਿਯੋਗੀ ਸਬੰਧ ਬਣੇ ਰਹਿਣ। ਭਵਿੱਖ ‘ਚ ਗੱਲਬਾਤ ਲਈ ਨੇਮ ਤੈਅ ਕਰਦਿਆਂ ਉਨ੍ਹਾਂ ਜ਼ੋਰਦਾਰ ਢੰਗ ਨਾਲ ਕਿਹਾ ‘‘ਦੁਵੱਲੇ ਅਰਥ ਭਰਪੂਰ ਸੰਵਾਦ ਲਈ ਅਜਿਹਾ ਵਾਤਾਵਰਨ ਜ਼ਰੂਰੀ ਹੁੰਦਾ ਹੈ। ਜੋ ਅਤਿਵਾਦ ਤੇ ਹਿੰਸਾ ਤੋਂ ਮੁਕਤ ਹੋਵੇ।’’
ਹਿੰਦ ਤੇ ਪਾਕਿ ਨੂੰ ਸੁਖਾਵੇਂ ਸਬੰਧਾਂ ਦ
Share:
 
ਪ੍ਰਧਾਨ ਮੰਤਰੀ ਅੱਜ ਜਾਪਾਨ ਦੇ ਦੌਰੇ ਲਈ ਹੋਣਗੇਂ ਰਵਾਨਾ
ਰਾਜਨਾਥ ਸਿੰਘ ਸੰਭਾਲਣਗੇ ਕੰਮਕਾਜ
ਨਵੀਂ ਦਿੱਲੀ, 29 ਅਗਸਤ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਜਪਾਨ ਦੌਰੇ ਉਪਰ ਰਵਾਨਾ ਹੋ ਰਹੇ ਹਨ ਅਤੇ ਉਨ੍ਹਾਂ ਦੀ ਦੇਸ਼ ਅੰਦਰ ਗ਼ੈਰਹਾਜ਼ਰੀ ਸਮੇਂ ਉਨ੍ਹਾਂ ਦਾ ਕੰਮਕਾਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੰਭਾਲਣਗੇ। ਇਸ ਸਬੰਧੀ ਸਰਕੂਲਰ ਅੱਜ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਭੇਜ ਦਿੱਤਾ ਗਿਆ ਹੈ। ਸ੍ਰੀ ਰਾਜਨਾਥ ਸਿੰਘ ਨੇ ਅੱਜ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਜਾਣਾ ਸੀ। ਉਨ੍ਹਾਂ ਪਾਕਿਸਤਾਨ ਨਾਲ ਲੱਗਦੀ ਉਸ ਸਰਹੱਦ ਦਾ ਦੌਰਾ ਵੀ ਕਰਨਾ ਸੀ, ਜਿੱਥੇ ਪਿਛਲੇ ਦਿਨਾਂ ਦੌਰਾਨ ਗੋਲੀਬਾਰੀ ਹੋਣ ਕਾਰਨ ਕਈ ਪਿੰਡਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲਣ ਕਾਰਨ ਆਪਣਾ ਅੱਜ ਦਾ ਦੌਰਾ ਰੱਦ ਕਰ ਦਿੱਤਾ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab