ਮੁੱਖ ਸਫਾ

ਬਿਲਾਵਲ ਭੁੱਟੋ ਨੇ ਭਾਰਤ ਖ਼ਿਲਾਫ਼ ਉਗਲਿਆ ਜਹਿਰ
ਭਾਰਤ ਤੋਂ ਪੂਰਾ ਕਸ਼ਮੀਰ ਵਾਪਸ ਲਵਾਂਗੇ : ਬਿਲਾਵਲ
ਇਸਲਾਮਾਬਾਦ, 20 ਸਿਤੰਬਰ (ਟੋਪਏਜੰਸੀ) :- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਸ਼ਮੀਰ ਨੂੰ ਲੈ ਕੇ ਵਿਵਾਦ ਗ੍ਰਸਤ ਬਿਆਨ ਦੇ ਦਿੱਤਾ ਹੈ। ਬਿਲਾਵਲ ਨੇ ਮੁਲਤਾਨ ’ਚ ਕਿਹਾ ਹੈ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਕਸ਼ਮੀਰ ਦੀ ਇਕ-ਇਕ ਇੰਚ ਜ਼ਮੀਨ ਨੂੰ ਵਾਪਸ ਲਵਾਂਗੇ। ਬਿਲਾਵਲ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਿਆਸਤ ਗਰਮਾ ਸਕਦੀ ਹੈ। ਬਿਲਾਵਲ ਭੁੱਟੋ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਹਨ ਅਤੇ ਬਿਲਾਵਲ ਬੇਨਜ਼ੀਰ ਦੀ ਸੀਟ ਤੋਂ ਚੋਣ ਲੜਨ ਦੀ ਸੋਚ ਰਹੇ ਹਨ। ਕੁਝ ਦਿਨ ਪਹਿਲਾਂ ਬਿਲਾਵਲ ਨੇ ਕਿਹਾ ਕਿ ਉਹ 2018 ਦੀਆਂ ਚੋਣਾਂ ’ਚ ਆਪਣੇ ਪਰਿਵਾਰਕ ਗੜ੍ਹ ਲਰਕਾਨਾ ਤੋਂ
Share:
 
ਏਸ਼ੀਆਈ ਖੇਡਾਂ-2014 - ਜਿੱਤੂ ਰਾਏ ਨੇ ਦਿਵਾਇਆ ਭਾਰਤ ਨੂੰ ਪਹਿਲਾ ਸੋਨ ਤਗਮਾ
ਸ਼ਵੇਤਾ ਚੌਧਰੀ ਨੇ ਕਾਂਸੀ ਦਾ ਮੈਡਲ ਜਿੱਤਿਆ
ਇੰਚੀਓਨ, 20 ਸਿਤੰਬਰ (ਟੋਪਏਜੰਸੀ) :- ਭਾਰਤੀ ਨਿਸ਼ਾਨੇਬਾਜ਼ ਜੀਤੂ ਰਾਏ ਨੇ ਅੱਜ ਇੱਥੇ 17ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਝੋਲੀ ਵਿੱਚ ਪਹਿਲਾ ਸੋਨ ਤਗ਼ਮਾ ਪਾਇਆ ਤੇ ਜੀਤੂ ਦੀ ਇਸ ਇਤਿਹਾਸਕ ਜਿੱਤ ਨਾਲ ਭਾਰਤੀ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਖਿਡਾਰੀਆਂ ਦੇ ਹੌਸਲੇ ਵਧ ਗਏ ਹਨ। ਭਾਰਤ ਲਈ ਦੂਜਾ ਤਗ਼ਮਾ ਸ਼ਵੇਤਾ ਚੌਧਰੀ ਨੇ ਕਾਂਸੀ ਦਾ ਜਿੱਤਿਆ। ਇਸ ਤਰ੍ਹਾਂ ਖੇਡਾਂ ਦੇ ਪਹਿਲੇ ਦਿਨ ਹੀ ਭਾਰਤ ਨੇ ਦੋ ਤਗ਼ਮਿਆਂ ਨਾਲ ਸ਼ੁਰੂਆਤ ਕੀਤੀ। ਓਂਗਨਿਓਨ ਸ਼ੂਟਿੰਗ ਰੇਂਜ ਵਿੱਚ ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ ਵਿੱਚ ਅੱਜ ਜੀਤੂ ਰਾਏ ਨੇ ਸੋਨ ਤਗ਼ਮਾ ਜਿੱਤਿਆ। ਸ਼ਵੇਤਾ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸ਼ਵੇਤਾ ਦੀਆਂ ਸਾਥੀ ਨਿਸ਼ਾਨੇਬਾਜ਼ਾਂ ਹ
Share:
 
ਪੰਜਾਬ ਨੂੰ ਦਹਿਲਾਉਣ ਲਈ ਵੱਡੀ ਸਾਜਿਸ਼ ਰੱਚ ਰਿਹਾ ਹੈ ਆਈ.ਐਸ.ਆਈ
ਭਿੰਡਰਾਂਵਾਲਾ ਖ਼ਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਰਤਨਦੀਪ ਨੇ ਕੀਤੇ ਅਹਿਮ ਖ਼ੁਲਾਸਾ, ਵਿਦੇਸ਼ਾਂ ਤੋਂ ਹੋ ਰਹੀ ਹੈ ਫੰਡਿੰਗ
ਚੰਡੀਗੜ੍ਹ , 20 ਸਿਤੰਬਰ (ਜਸਬੀਰ ਸਿੰਘ) :- ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ ਭਾਰਤ, ਖਾਸ ਤੌਰ ’ਤੇ ਪੰਜਾਬ ਵਿਚ ਮਾਹੌਲ ਵਿਗਾੜਨ ਦੀ ਫਿਰਾਕ ਵਿਚ ਹੈ। ਇਸਦੇ ਲਈ ਆਈ.ਐੱਸ.ਆਈ ਨੇ ਪੰਜਾਬ ਦੇ ਕਾਲੇ ਦੌਰ ’ਚ ਸਰਗਰਮ ਰਹੇ ਅੱਤਵਾਦੀਆਂ ਨੂੰ ਮੁੜ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਵੀ ਤਿਓਹਾਰੀ ਸੀਜ਼ਨ ਵਿਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਤੇ ਅੰਮਿ੍ਰਤਸਰ ਵਿਚ ਧਮਾਕੇ ਕਰਵਾਉਣ ਦੀ ਯੋਜਨਾ ਬਣਾਈ ਗਈ ਸੀ ਤੇ ਇਸ ਦਾ ਜ਼ਿੰਮਾ ਰਤਨਦੀਪ ਨੂੰ ਸੌਂਪਿਆ ਗਿਆ ਸੀ। ਇਨ੍ਹਾਂ ਗੱਲਾਂ ਦਾ ਖੁਲਾਸਾ ਪੰਜਾਬ ਪੁਲਸ ਵਲੋਂ ਕੀਤੀ ਜਾ ਰਹੀ ਰਤਨਦੀਪ ਦੀ ਗਿ੍ਰਫ਼ਤਾਰੀ ਮਗਰੋਂ ਪੁੱਛਗਿੱਛ ਵਿਚ ਹੋਇਆ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਆਈ.ਜੀ. ਕਾਊਂਟਰ ਇੰਟੈਲੀਜੈ
Share:
 
ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਚੀਨ
ਚੀਨੀ ਫੌਜ ਨੇ ਭਾਰਤੀ ਖੇਤਰ ‘ਚ ਮੁੜ ਲਾਏ ਡੇਰੇ ਭਾਰਤ ਨੇ ਚੀਨ ਕੋਲ ਸਖ਼ਤ ਇਤਰਾਜ ਜਤਾਇਆ
ਨਵੀਂ ਦਿੱਲੀ, 20 ਸਿਤੰਬਰ (ਟੋਪਏਜੰਸੀ) :- ਲਦਾਖ ਖੇਤਰ ਵਿੱਚ ਚੀਨੀ ਘੁਸਪੈਠ ਦਾ ਮੁੱਦਾ ਚੀਨ ਦੇ ਰਾਸ਼ਟਰਪਤੀ ਜ਼ੀ ਜਿੰਨਪਿੰਗ ਕੋਲ ਉਠਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਸਮਾਂ ਦਿੱਤਾ ਜਾਵੇਗਾ ਅਤੇ ਇਸ ਦੇ ਸਿੱਟੇ ਦੀ ਉਡੀਕ ਕੀਤੀ ਜਾ ਰਹੀ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਸੱਯਦ ਅਕਬਰੂਦੀਨ ਨੇ ਇਹ ਪ੍ਰਤੀਕਿਰਿਆ ਇਸ ਸੁਆਲ ਦੇ ਜੁਆਬ ਵਿੱਚ ਕੀਤੀ ਕਿ ਚੀਨ ਕੋਲ ਮੁੱਦਾ ਉਠਾਏ ਜਾਣ ਦੇ ਬਾਵਜੂਦ ਚੂਮਰ ਅਤੇ ਦੇਮਚੌਕ ਖੇਤਰ ਵਿੱਚ ਹਾਲਾਤ ਉਹੋ ਜਿਹੇ ਹੀ ਹਨ ਅਤੇ ਚੀਨੀ ਅਜੇ ਵੀ ਉੱਥੇ ਮੌਜੂਦ ਹਨ। ਇਸ ਦੌਰਾਨ, ਚੂਮਰ ਖੇਤਰ ਵਿੱਚ ਅੱਜ ਹਾਲਾਤ ਹੋਰ ਖਰਾਬ ਹੋ ਗਏ ਜਦੋਂ ਚੀਨੀ ਫੌਜੀਆਂ ਵ
Share:
 
ਇਰਾਕ ‘ਚ ਲੜੀਵਾਰ ਬੰਬ ਧਮਾਕੇ ਨਾਲ 31 ਲੋਕਾਂ ਦੀ ਮੌਤ
ਬਗਦਾਦ, 20 ਸਿਤੰਬਰ (ਟੋਪਏਜੰਸੀ) :- ਇਰਾਕ ‘ਚ ਸ਼ੁੱਕਰਵਾਰ ਨੂੰ ਹੋਏ ਲੜੀਵਾਰ ਕਾਰ ਬੰਬ ਧਮਾਕਿਆਂ ‘ਚ 31 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸ਼ੀਆ ਬਹੁਲ ਕਰਾਦਾ ਜ਼ਿਲੇ ‘ਚ ਦੁਪਹਿਰ ਦੀ ਨਮਾਜ਼ ਤੋਂ ਪਹਿਲਾਂ ਅਲ ਮੁਬਾਰਕ ਮਸਜਿਦ ਕੋਲ ਧਮਾਕਾ ਸਮੱਗਰੀ ਨਾਲ ਲੱਦੀ ਕਾਰ ‘ਚ ਹੋਏ ਧਮਾਕੇ ‘ਚ 9 ਲੋਕ ਮਾਰੇ ਗਏ ਅਤੇ 18 ਜ਼ਖਮੀ ਹੋ ਗਏ। ਇਸ ਤੋਂ ਬਾਅਦ ਦੋ ਬੰਬ ਧਮਾਕੇ ਸ਼ੀਆ ਬਹੁਲ ਜ਼ਿਲੇ ਬਾਵਾ ਦੇ ਬਾਜ਼ਾਰਾਂ ‘ਚ ਹੋਏ, ਜਿਨ੍ਹਾਂ ‘ਚੋਂ 9 ਲੋਕ ਮਾਰੇ ਗਏ ਅਤੇ 23 ਜ਼ਖਮੀ ਹੋ ਗਏ। ਬਗਦਾਦ ਦੇ ਦੱਖਣੀ ਮਹਮੂਦਿਆ ਸ਼ਹਿਰ ਦੀ ਇਕ ਪਾਰਕਿੰਗ ‘ਚ ਹੋਏ ਕਾਰ ਬੰਬ ਧਮਾਕੇ ‘ਚ ਤਿੰਨ ਲੋਕ ਮਾਰੇ ਗਏ ਅਤੇ 10 ਜ਼ਖਮੀ ਹੋ ਗਏ। ਇਸਦੇ ਨਾਲ ਹੀ ਕਿਰਕੁਕ ਸ਼ਹਿਰ ‘ਚ ਇਕ ਬੰਦੂਕ ਦੀ ਦੁਕਾਨ ਦੇ ਬਾਹਰ
Share:
 
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਖੁੱਲ੍ਹੀ ਚਿੱਠੀ
ਨਵੀਂ ਦਿੱਲੀ, 20 ਸਿਤੰਬਰ (ਟੋਪਏਜੰਸੀ) :- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲੀ ਚਿੱਠੀ ਲਿਖੀ ਹੈ। ਕੇਜਰੀਵਾਲ ਨੇ ਚਿੱਠੀ ਵਿਚ ਮੋਦੀ ਦੇ ਚੁੱਪ ਰਹਿਣ ‘ਤੇ ਵੀ ਸਵਾਲ ਉਠਾਏ ਹਨ। ਇਸ ਚਿੱਠੀ ‘ਚ ਉਨ੍ਹਾਂ ਨੇ ਭਿ੍ਰਸ਼ਟਾਚਾਰ ਦਾ ਮੁੱਦਾ ਉਠਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਲਵ ਜੇਹਾਦ,‘ਆਪ’ ਵਿਧਾਇਕ ਨੂੰ ਖਰੀਦਣ, ਮਹਿੰਗਾਈ, ਚੀਨ ਅਤੇ ਪਾਕਿਸਤਾਨ ਨਾਲ ਵਿਵਾਦ ਦੇ ਮੁੱਦੇ ‘ਤੇ ਨਰਿੰਦਰ ਮੋਦੀ ਦੀ ਚੁੱਪੀ ‘ਤੇ ਵੀ ਨਿਸ਼ਾਨਾ ਲਾਇਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੋਦੀ ਸਰਕਾਰ ਦੇ 4 ਮਹੀਨੇ ਪੂਰੇ ਹੋਣ ‘ਤੇ ਤਾਂ ਕਈ ਚਰਚਾਵਾਂ
Share:
 
ਭਾਰਤੀ ਫੌਜ ਨੇ ਸਰਹੱਦ ‘ਤੇ ਘੁਸਪੈਠ ਕਰਦੇ 4 ਅੱਤਵਾਦੀ ਕੀਤੇ ਢੇਰ
ਹਥਿਆਰਾਂ ਨਾਲ ਲੈੱਸ 200 ਅੱਤਵਾਦੀ ਕੰਟਰੋਲ ਰੇਖਾ ਪਾਰ ਕਰਨ ਦੀ ਫਿਰਾਕ ’ਚ - ਫੌਜ
ਸ੍ਰੀਨਗਰ, 20 ਸਿਤੰਬਰ (ਟੋਪਏਜੰਸੀ) :- ਜੰਮੂ-ਕਸ਼ਮੀਰ ਦੇ ਟੰਗਧਰ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਚਾਰ ਦਹਿਸ਼ਤਗਰਦ ਹਲਾਕ ਹੋ ਗਏ। ਉਧਰ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਭਾਰੀ ਹਥਿਆਰਾਂ ਨਾਲ ਲੈਸ 200 ਦੇ ਕਰੀਬ ਦਹਿਸ਼ਤਗਰਦ ਭਾਰਤ ’ਚ ਦਾਖ਼ਲ ਹੋਣ ਦੀ ਤਾਕ ’ਚ ਹਨ। ਉਂਜ ਕਸ਼ਮੀਰ ਵਾਦੀ ’ਚ ਹੜ੍ਹਾਂ ਦਾ ਲਾਹਾ ਲੈ ਕੇ ਸਰੱਹਦ ਰਾਹੀਂ ਭਾਰਤੀ ਖੇਤਰ ’ਚ ਦਹਿਸ਼ਤਗਰਦਾਂ ਦੇ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਰੱਖਿਆ ਬੁਲਾਰੇ ਨੇ ਕਿਹਾ ਕਿ ਕੁਪਵਾੜਾ ਜ਼ਿਲ੍ਹੇ ਦੇ ਟੰਗਧਰ ਸੈਕਟਰ ’ਚ ਖ਼ੁਫੀਆ ਸੂਚਨਾ ਦੇ ਆਧਾਰ ’ਚ ਚਲਾਈ ਮੁਹਿੰਮ ਦੌਰਾਨ ਚਾਰ ਦਹਿਸ਼ਤਗਰਦ ਮਾਰੇ ਗਏ। ਅੱਧੀ ਰਾਤ ਨੂੰ ਸ਼ੁਰੂ ਹੋਏ ਇਸ ਮੁਕਾਬਲੇ ਦੌਰਾਨ ਮੌਕ
Share:
 
ਸੀਟਾਂ ਦੀ ਵੰਡ ਨੂੰ ਲੈ ਕੇ ਮਹਾਰਾਸ਼ਟਰ ਦੀ ਸਿਆਸਤ ਗਰਮਾਈ
ਸ਼ਿਵ ਸੈਨਾ ਨੇ ਭਾਜਪਾ ਨੂੰ 126 ਸੀਟਾਂ ਦਾ ਆਫਰ ਦਿੱਤਾ, ਕਾਂਗਰਸ ਅਤੇ ਐਨ.ਸੀ.ਪੀ ਗਠਜੋੜ ਵਿਚਾਲੇ ਵੀ ਖੜਕੀ
ਮੁੰਬਈ, 20 ਸਿਤੰਬਰ (ਟੋਪਏਜੰਸੀ) :- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਲੈ-ਦੇ ਬਾਰੇ ਰੇੜਕਾ ਖਤਮ ਕਰਨ ਲਈ ਅੱਜ ਸ਼ਿਵ ਸੈਨਾ ਅਤੇ ਭਾਜਪਾ ਆਗੂਆਂ ਦਰਮਿਆਨ ਹੋਈ ਗੱਲਬਾਤ ਬਿਨਾਂ ਕਿਸੇ ਸਿੱਟੇ ਦੇ ਖ਼ਤਮ ਹੋ ਗਈ। ਉਂਜ ਦੋਵੇਂ ਪਾਰਟੀਆਂ ਨੇ ਕਿਹਾ ਕਿ ਉਹ ਗੱਠਜੋੜ ਤੋੜਨਾ ਨਹੀਂ ਚਾਹੁੰਦੀਆਂ। ਉਧਰ ਸੱਤਾਧਾਰੀ ਕਾਂਗਰਸ-ਐਨ.ਸੀ.ਪੀ ਗੱਠਜੋੜ ਵਿੱਚ ਵੀ ਤਰੇੜਾਂ ਉਭਰ ਆਈਆਂ ਹਨ ਅਤੇ ਐਨ.ਸੀ.ਪੀ ਨੇ ਆਪਣੀ ਭਿਆਲ ਪਾਰਟੀ ਨੂੰ ਸੀਟਾਂ ਦੀ ਲੈ-ਦੇਣ ਬਾਰੇ ਇਕ ਦਿਨ ਦੀ ਮੋਹਲਤ ਦਿੱਤੀ ਹੈ, ਪਰ ਇਸ ਦੇ ਆਗੂ ਪ੍ਰਫੁਲ ਪਟੇਲ ਨੇ ਸਪਸ਼ਟ ਕੀਤਾ ਕਿ ਇਸ ਨੂੰ ਗੱਠਜੋੜ ਬਾਰੇ ਅਲਟੀਮੇਟਮ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਮਹਾਰਾਸ਼ਟਰ ਕਾਂਗਰਸ ਦੇ ਮੁਖੀ ਮਾਨਿਕਰਾਓ ਫਾਦਰੇ ਨੇ ਨਵੀਂ ਦਿੱਲੀ ਵ
Share:
 
ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ
ਜਥੇਦਾਰ ਤਲਵੰਡੀ ਦਾ ਦੇਹਾਂਤ ਪਾਰਟੀ, ਪੰਥ ਅਤੇ ਪੰਜਾਬ ਲਈ ਵੱਡਾ ਘਾਟਾ - ਬਾਦਲ
ਲੁਧਿਆਣਾ, 20 ਸਿਤੰਬਰ (ਆਰ.ਐਸ.ਖਾਲਸਾ) :- ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਮਿ੍ਰਤਕ ਦੇਹ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਵਿਖੇ ਕੀਤੇ ਗਏ ਅੰਤਿਮ ਸਸਕਾਰ ਮੌਕੇ ਪੰਥ ਅਤੇ ਪੰਜਾਬ ਦੀਆਂ ਸਿਰਮੌਰ ਸਖ਼ਸ਼ੀਅਤਾਂ ਸਮੇਤ ਹਜ਼ਾਰਾਂ ਸੇਜ਼ਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖ਼ਾ ਨੂੰ ਅੱਗ ਦਿਖਾਉਣ ਦੀ ਰਸਮ ਉਨ੍ਹਾਂ ਦੇ ਵੱਡੇ ਸਪੁੱਤਰ ਸਾਬਕਾ ਵਿਧਾਇਕ ਸ੍ਰ.ਰਣਜੀਤ ਸਿੰਘ ਤਲਵੰਡੀ ਨੇ ਨਿਭਾਈ। ਉਨ੍ਹਾਂ ਦਾ ਸਾਥ ਜਥੇਦਾਰ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab