ਮੁੱਖ ਸਫਾ

ਮੋਦੀ ਨੇ ਅਮਰੀਕੀ ਕੰਪਨੀਆਂ ਦੇ ਮੁਖੀਆਂ ਨਾਲ ਕੀਤੀ ਮੁਲਾਕਾਤ
ਭਾਰਤ ਵਿਚ ਨਿਵੇਸ਼ ਕਰਨ ਦਾ ਦਿੱਤਾ ਸੱਦਾ ਅੱਜ ਹੋਵੇਗੀ ਓਬਾਮਾ ਨਾਲ ਮੁਲਾਕਾਤ
ਨਿੳੂਯਾਰਕ, 29 ਸਿਤੰਬਰ (ਟੋਪਏਜੰਸੀ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਵੱਡੀਆਂ ਅਮਰੀਕੀ ਕੰਪਨੀਆਂ ਦੇ ਮੁਖੀਆਂ ਨਾਲ ਸੋਮਵਾਰ ਦੀ ਸਵੇਰ ਨਾਸ਼ਤੇ ’ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਭਾਰਤ ਵਿਚ ਢਾਂਚਾਗਤ ਖੇਤਰ ਦੇ ਵਿਕਾਸ ਵਿਚ ਵੱਡਾ ਨਿਵੇਸ਼ ਕਰਨ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਸਿਰਜਣ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਵਿਚ ਮਦਦ ਕਰਨ ਦਾ ਸੱਦਾ ਦਿੱਤਾ। ਇਸ ਮੀਟਿੰਗ ਵਿਚ ਪੈਪਸੀਕੋ ਦੀ ਸੀ.ਈ.ਓ ਇੰਦਰਾ ਨੂਈ, ਗੂਗਲ ਦੇ ਚੇਅਰਮੈਨ ਏਰਿਕ ਸਿਮਟ ਅਤੇ ਸਿਟੀ ਗਰੁੱਪ ਦੇ ਮੁਖੀ ਮਾਈਕਲ ਕਾਰਬੇਟ ਵਰਗੀਆਂ ਹਸਤੀਆਂ ਸ਼ਾਮਲ ਹੋਈਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਾਲ ਭਾਰਤ ਵਿਚ ਨਿਵੇਸ਼ ਅਤੇ ਕਾਰੋਬਾਰ ਦੇ ਮੌਕਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਉਨ੍ਹਾਂ ਯਤਨਾਂ
Share:
 
ਹੰਝੂ ਭਰੀਆਂ ਅੱਖਾਂ ਨਾਲ ਪਨਿੰਰਸੇਲਵਮ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ
30 ਮੰਤਰੀਆਂ ਨੇ ਵੀ ਦੁੱਖ ਭਰੇ ਮਾਹੌਲ ‘ਚ ਲਿਆ ਹਫਲ
ਚੇਨਈ, 29 ਸਿਤੰਬਰ (ਟੋਪਏਜੰਸੀ) :- ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੇਲ੍ਹ ਜਾਣ ਤੋਂ ਬਾਅਦ ਅੱਜ ਉਨ੍ਹਾਂ ਦੇ ਕਰੀਬੀ ਓ.ਪਨਿੰਰਸੇਲਵਮ ਨੇ ਭਾਵਨਾਵਾਂ ਨਾਲ ਭਰੇ ਮਾਹੌਲ ‘ਚ ਭਰੇ ਗਲੇ ਅਤੇ ਅੱਖਾਂ ‘ਚ ਹੰਝੂਆਂ ਨਾਲ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੀ। ਉਨ੍ਹਾਂ ਨਾਲ 30 ਮੰਤਰੀਆਂ ਨੇ ਵੀ ਦੁੱਖ ਭਰੇ ਮਾਹੌਲ ‘ਚ ਹਲਫ਼ ਲਿਆ। ਆਮ ਤੌਰ ‘ਤੇ ਮੁੱਖ ਮੰਤਰੀ ਦੇ ਸਹੁੰ ਚੁਕ ਸਮਾਗਮ ‘ਚ ਖੁਸ਼ੀ ਦਾ ਮਾਹੌਲ ਹੁੰਦਾ ਹੈ, ਪਰ ਇੱਥੇ ਮਾਹੌਲ ਬਿਲਕੁਲ ਉਲਟ ਸੀ। ਹਰ ਚਿਹਰਾ ਗ਼ਮਗੀਨ ਸੀ ਅਤੇ ਹਰ ਕੋਈ ਭਾਵੁਕ ਦਿਸਦਾ ਸੀ। ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਸਨ। ਸਾਦਗੀ ਭਰੇ ਸਮਾਰੋਹ ‘ਚ 63 ਸਾਲਾਂ ਦੇ ‘ਸ੍ਰੀਮਾਨ ਭਰੋਸੇ
Share:
 
ਬਾਜਵਾ ਨੂੰ ਪ੍ਰਧਾਨਗੀ ਤੋਂ ਚੱਲਦਾ ਕਰਨਾ ਜਰੂਰੀ : ਕੈਪਟਨ
ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੀ ਮੀਟਿੰਗ ‘ਚ ਬਾਜਵਾ ਨੂੰ ਨਹੀਂ ਦਿੱਤਾ ਗਿਆ ਸੱਦਾ
ਚੰਡੀਗੜ੍ਹ, 29 ਸਿਤੰਬਰ (ਜਸਬੀਰ ਸਿੰਘ) :- ਪੰਜਾਬ ਕਾਂਗਰਸ ਦੇ ਕੈਪਟਨ ਖੇਮੇ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੀ ਚੁਣੌਤੀ ਦੇ ਦਿੱਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਆਪਣੇ ਖੇਮੇ ਦੇ ਵਿਧਾਇਕਾਂ ਤੇ ਸਮਰਥਕਾਂ ਨਾਲ ਲੰਚ ਡਿਪਲੋਮੇਸੀ ਦੌਰਾਨ ਕਿਹਾ ਕਿ ਸ੍ਰੀ ਬਾਜਵਾ ਨਾ ਤਾਂ ਉਨ੍ਹਾਂ ਦੇ ਦੋਸਤ ਹਨ ਤੇ ਨਾ ਹੀ ਉਨ੍ਹਾਂ ਦੇ ਸਮਰਥਕ। ਇਸ ਮੌਕੇ ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਉਹ ਪਹਿਲਾਂ ਹੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕਰ ਚੁੱਕੇ ਹਨ ਕਿ ਸ੍ਰੀ ਬਾਜਵਾ ਨੂੰ ਚੱਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਕਰ ਕੇ ਬਲਾਕ
Share:
 
ਫਰਜ਼ੀ ਪੁਲਿਸ ਮੁਕਾਬਲਾ - ਪੰਜਾਬ ਸਰਕਾਰ ਵਲੋਂ ਖੰਨਾ ਦੇ ਐਸ.ਐਸ.ਪੀ ਮੁਅੱਤਲ
ਮਾਛੀਵਾੜਾ ਦੇ ਐਸ.ਐਚ.ਓ.ਮਨਜਿੰਦਰ ਸਿੰਘ ਬਰਤਰਫ ਏ.ਡੀ.ਜੀ.ਪੀ ਅਤੇ ਆਈ.ਜੀ ਕਰਨਗੇ ਮਾਮਲੇ ਦੀ ਜਾਂਚ
ਚੰਡੀਗੜ੍ਹ, 29 ਸਿਤੰਬਰ (ਜਸਬੀਰ ਸਿੰਘ) :- ਕੱਲ੍ਹ ਲੁਧਿਆਣਾ ਜਿਲ੍ਹੇ ਵਿਚ ਜਮਾਲਪੁਰ ਵਿਖੇ ਮਾਛੀਵਾੜਾ ਪੁਲਿਸ ਥਾਣੇ ਦੀ ਪੁਲਿਸ ਪਾਰਟੀ ਵਲੋਂ ਇਕ ਘਰ ’ਤੇ ਮਾਰੇ ਗਏ ਛਾਪੇ ਦੌਰਾਨ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਹਰਿੰਦਰ ਸਿੰਘ ਉਰਫ ਲਾਲੀ ਤੇ ਜਤਿੰਦਰ ਸਿੰਘ ਉਰਫ ਗੋਲਡੀ ਦੋਵੇਂ ਪੁੱਤਰ ਸਤਪਾਲ ਸਿੰਘ ਵਾਸੀ ਬੋਹਾਪੁਰ ਪੁਲਿਸ ਥਾਣਾ ਸਮਰਾਲਾ ਦੇ ਮਾਰੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਅੱਜ ਖੰਨਾ ਦੇ ਐਸ.ਐਸ.ਪੀ.ਸ੍ਰੀ ਹਰਸ਼ ਕੁਮਾਰ ਬਾਂਸਲ ਮੁਅੱਤਲ ਕਰਨ ਅਤੇ ਥਾਣਾ ਮਾਛੀਵਾੜਾ ਦੇ ਐਸ.ਐਚ.ਓ.ਮਨਜਿੰਦਰ ਸਿੰਘ ਨੂੰ ਬਰਤਰਫ ਕਰ ਦਿੱਤਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਬੰਧ ਵਿਚ ਕੱਲ੍ਹ ਲੁਧਿਆਣਾ ਸ਼ਹਿਰ ਵਿਚ ਜਮਾਲਪੁਰ ਥਾਣੇ ਵਿਚ ਆਈ.ਪੀ.ਸੀ. ਦੀ ਧਾਰ
Share:
 
ਨਵਾਜ਼ ਸ਼ਰੀਫ ਖਿਲਾਫ਼ ਇੱਕ ਹੋਰ ਹੱਤਿਆ ਦਾ ਮਾਮਲਾ ਦਰਜ
ਇਸਲਾਮਾਬਾਦ, 29 ਸਿਤੰਬਰ (ਟੋਪਏਜੰਸੀ) :- ਪਿਛਲੇ ਮਹੀਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ 3 ਪ੍ਰਦਰਸ਼ਨਕਾਰੀਆਂ ਦੀ ਮੌਤ ਨੂੰ ਲੈ ਕੇ ਨਵਾਜ਼ ਸ਼ਰੀਫ ਅਤੇ 10 ਹੋਰਨਾਂ ਵਿਰੁੱਧ ਹੱਤਿਆ ਤੇ ਅੱਤਵਾਦ ਦਾ ਇਕ ਨਵਾਂ ਮਾਮਲਾ ਸੋਮਵਾਰ ਨੂੰ ਦਰਜ ਕੀਤਾ ਗਿਆ। ਮੁਸੀਬਤਾਂ ਵਿਚ ਘਿਰੇ ਪ੍ਰਧਾਨ ਮੰਤਰੀ ਵਿਰੁੱਧ ਇਹ ਤੀਜਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਨਵਾਜ਼ ਸ਼ਰੀਫ ਦੇ ਭਰਾ ਅਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਵੀ ਸ਼ਾਮਲ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਮਾਮਲਾ ਦਰਜ ਕਰਨ ਲਈ ਅਦਾਲਤ ਨੂੰ ਦਖਲ ਦੇਣ ਲਈ ਕਿਹਾ ਸੀ ਕਿਉਂਕਿ ਪੁਲਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਮਨ੍ਹਾ ਕਰ ਦਿੱ
Share:
 
ਭਾਰਤ ਦੇ ਯਤਨਾਂ ਨੂੰ ਪਾਕਿਸਤਾਨ ਨੇ ‘ਤਮਾਸ਼ਾ’ ਬਣਾਇਆ : ਮੋਦੀ
ਨਵਾਜ ਸ਼ਰੀਫ ਨਾਲ ਗੱਲਬਾਤ ਤੋਂ ਬਾਅਦ ਹੀ ਵਿਦੇਸ਼ ਸਕੱਤਰਾਂ ਦੀ ਵਾਰਤਾ ਰੱਖੀ ਗਈ ਸੀ
ਨਵੀਂ ਦਿੱਲੀ, 29 ਸਿਤੰਬਰ (ਟੋਪਏਜੰਸੀ) :- ਆਪਸੀ ਸੰਬੰਧ ਸੁਧਾਰਨ ਲਈ ਕੀਤੇ ਗਏ ਭਾਰਤ ਦੇ ਯਤਨਾਂ ‘ਤੇ ‘ਤਮਾਸ਼ਾ’ ਖੜ੍ਹਾ ਕਰਨ ਲਈ ਪਾਕਿਸਤਾਨ ‘ਤੇ ਜ਼ੋਰਦਾਰ ਚੋਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਕਿ ਗੁਆਂਢੀ ਦੇਸ਼ ਨਾਲ ਗੱਲਬਾਤ ਅੱਤਵਾਦ ਅਤੇ ਹਿੰਸਾ ਤੋਂ ਮੁਕਤ ਵਾਤਾਵਰਣ ਵਿਚ ਹੀ ਹੋਵੇਗੀ। ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਸਕੱਤਰਾਂ ਦੇ ਵਿਚਾਲੇ 25 ਅਗਸਤ ਨੂੰ ਵਾਰਤਾ ਰੱਦ ਹੋਣ ਦੇ ਬਾਰੇ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮਿਲ ਕੇ ਤੈਅ ਕੀਤਾ ਸੀ ਕਿ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੂੰ ਮਿਲਣਾ ਚਾਹੀਦਾ ਹੈ,
Share:
 
ਇਸਲਾਮਿਕ ਸਟੇਟ ਦੀ ਤਾਕਤ ਦਾ ਅੰਜਾਦਾ ਲਗਾਉਣ ‘ਚ ਅਸਫਲ ਰਹੇ : ਓਬਾਮਾ
ਵਿਦੇਸ਼ੀ ਜਹਾਦੀਆਂ ਖ਼ਿਲਾਫ਼ ਸੰਯੁਕਤ ਰਾਸ਼ਟਰ ਵੱਲੋਂ ਮਤਾ ਪਾਸ
ਵਾਸ਼ਿੰਗਟਨ, 29 ਸਿਤੰਬਰ (ਟੋਪਏਜੰਸੀ) :- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਨਿਆ ਹੈ ਕਿ ਉਹ ਇਹ ਅੰਦਾਜ਼ਾ ਲਾਉਣ ’ਚ ਨਾਕਾਮ ਰਹੇ ਕਿ ਅਸਥਿਰ ਹੋਇਆ ਸੀਰੀਆ ਜਹਾਦੀਆਂ ਦੇ ਇਕੱਠੇ ਹੋਣ ਅਤੇ ਅਚਾਨਕ ਵਾਪਸੀ ਕਰਨ ਲਈ ਪਨਾਹ ਦੇਣ ਵਾਲਾ ਸਾਬਤ ਹੋ ਸਕਦਾ ਹੈ। ਸੀ.ਬੀ.ਐਸ ਨਿਊਜ਼ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਸਥਾਨਕ ਫੌਜਾਂ ਵੱਲੋਂ ਇਰਾਕ ’ਚੋਂ ਭਜਾਏ ਗਏ ਅਲ-ਕਾਇਦਾ ਦੇ ਲੜਾਕਿਆਂ ਨੇ ਸੀਰੀਆ ’ਚ ਇਕੱਠੇ ਹੋ ਕੇ ਨਵਾਂ ਖ਼ਤਰਨਾਕ ਇਸਲਾਮਿਕ ਸਟੇਟ ਧੜਾ ਬਣਾ ਲਿਆ ਹੈ। ਸ੍ਰੀ ਓਬਾਮਾ ਨੇ ਕਿਹਾ ਕਿ ਅਰਬ ਅਤੇ ਪੱਛਮੀ ਭਾਈਵਾਲਾਂ ਨੇ ਇਸਲਾਮਿਕ ਸਟੇਟ ਦੇ ਟਾਕਰੇ ਲਈ ਅਮਰੀਕਾ ਦੀ ਅਗਵਾਈ ਹੇਠ ਇਰਾਕ ਅਤੇ ਸੀਰੀਆ ’ਚ ਹਵਾਈ ਹਮਲੇ ਕੀਤੇ ਹਨ। ਆਪਣੇ ਕੌਮੀ ਖ਼ੁਫ਼ੀਆ
Share:
 
ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਛੋਟੀ ਭੈਣ ਦਾ ਦੇਹਾਂਤ
ਟੋਰਾਂਟੋ, 29 ਸਿਤੰਬਰ (ਟੋਪਏਜੰਸੀ) :- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ (95) ਦਾ ਸੋਮਵਾਰ ਤੜਕੇ ਟੋਰਾਂਟੋ (ਕੈਨੇਡਾ) ਵਿੱਚ ਦੇਹਾਂਤ ਹੋ ਗਿਆ। 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਸ਼ਹੀਦ ਭਗਤ ਸਿੰਘ ਨੂੰ ਫ਼ਾਂਸੀ ਦਿੱਤੇ ਜਾਣ ਸਮੇਂ ਉਹ ਸਿਰਫ਼ 12 ਸਾਲਾਂ ਦੀ ਸੀ। ਸ਼ਹੀਦ ਭਗਤ ਸਿੰਘ ਦੇ ਬਾਕੀ ਛੇ ਭੈਣ-ਭਰਾਵਾਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਬੀਬੀ ਪ੍ਰਕਾਸ਼ ਕੌਰ ਪਿਛਲੇ ਕੁਝ ਸਾਲਾਂ ਤੋਂ ਆਪਣੇ ਬੇਟੇ ਰੁਪਿੰਦਰ ਸਿੰਘ ਕੋਲ ਟੋਰਾਂਟੋ ਰਹਿ ਰਹੇ ਸਨ। ਉਨ੍ਹਾਂ ਆਪਣੇ ਜਵਾਈ ਹਰਭਜਨ ਸਿੰਘ ਢੱਟ ਦੇ ਭਰਾ ਕੁਲਜੀਤ ਸਿੰਘ ਢੱਟ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਸੁਪਰੀਮ ਕੋਰਟ ਵਿੱਚ ਰਿੱਟ ਪਾਈ ਹੋਈ ਸੀ। ਜਿਸਦੇ ਆਧਾਰ ‘ਤੇ ਪੰਜਾਬ ਪੁਲੀਸ
Share:
 
ਸੋਨੀਆ ਦਾ ਜਵਾਈ ਰਾਤੋ-ਰਾਤ ਅਰਬਪਤੀ ਬਣ ਗਿਆ : ਸ਼ਾਹ
ਹਰਿਆਣਾ ‘ਚ ਰੈਲੀ ਦੌਰਾਨ ਗਾਂਧੀ ਪਰਿਵਾਰ ‘ਤੇ ਵਰੇ੍ਹ ਭਾਜਪਾ ਮੁਖੀ
ਫਤਿਹਾਬਾਦ, 29 ਸਿਤੰਬਰ (ਟੋਪਏਜੰਸੀ) :- ਹਰਿਆਣਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਭਿਵਾਨੀ ਦੇ ਲੋਹਾਰੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਵਿਚ ਭਾਰਤ ਦਾ ਨਾਮ ਉਚਾ ਕੀਤਾ। ਤੁਸੀਂ ਕੇਂਦਰ ਵਿਚ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਅਤੇ ਬਸ ਇਕ ਮੌਕਾ ਹਰਿਆਣਾ ਵਿਚ ਵੀ ਦਿਓ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਦੋਂ ਤੱਕ ਕਸ਼ਮੀਰ ਦੇ ਵੱਖਵਾਦੀਆਂ ਨਾਲ ਗੱਲ ਕਰੇਗਾ, ਉਸ ਨਾਲ ਸਕੱਤਰ ਪੱਧਰ ਦੀ ਵਾਰਤਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਫਤਿਹਾਬਾਦ ਜ਼ਿਲ੍ਹੇ ਦੇ ਟੋਹਾਣਾ ਵਿਚ ਸ਼ਾਹ ਨੇ ਪਹਿਲਾਂ ਦੀ ਯੂ.ਪੀ.ਏ ਸਰਕਾਰ ਅਤੇ ਮੌਜੂਦਾ ਰਾਜ ਸਰਕਾਰ ਨੂੰ ਆੜ
Share:
 
ਜੈਲਲਿਤਾ ਨੇ ਹਾਈਕੋਰਟ ‘ਚ ਜ਼ਮਾਨਤ ਅਰਜ਼ੀ ਦਾਇਰ ਕੀਤੀ
ਜੈਲਲਿਤਾ ਨੂੰ ਸਜ਼ਾ ਮਿਲਣ ਦੇ ਦੁਖ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ
ਚੇਨਈ, 29 ਸਿਤੰਬਰ (ਟੋਪਏਜੰਸੀ) :- ਆਮਦਨ ਤੋਂ ਵਧ ਜਾਇਦਾਦ ਰੱਖਣ ਦੇ ਮਾਮਲੇ ਵਿਚ 4 ਸਾਲ ਜੇਲ ਦੀ ਸਜ਼ਾ ਪਾ ਚੁੱਕੀ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ.ਜੈਲਲਿਤਾ ਨੇ ਸੋਮਵਾਰ ਨੂੰ ਕਰਨਾਟਕ ਹਾਈਕੋਰਟ ਵਿਚ ਜ਼ਮਾਨਤ ਅਰਜ਼ੀ ਦਾਇਰ ਕਰ ਦਿੱਤੀ ਹੈ। ਕੋਰਟ ਨੇ ਜੈਲਲਿਤਾ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਇਸ ‘ਤੇ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਜ਼ਿਕਰੋਯਗ ਹੈ ਕਿ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਸ਼ਨੀਵਾਰ ਨੂੰ ਬੈਂਗਲੂਰ ਦੀ ਇਕ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਨੂੰ 4 ਸਾਲ ਦੀ ਸਜ਼ਾ ਦੇ ਨਾਲ-ਨਾਲ 100 ਕਰੋੜ ਦਾ ਜੁਰਮਾਨਾ ਵੀ ਲਾਇਆ ਸੀ। ਤਕਰੀਬਨ 18 ਸਾਲ ਤੋਂ ਚਲ ਰਹੇ ਇਸ ਮਾਮਲੇ ਵਿਚ ਆਏ ਫੈਸਲੇ ਤੋਂ ਬਾਅਦ ਪਟੀਸ਼ਨਕਰਤਾ ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਕਾਨੂੰਨ ਦੀ
Share:
 
ਮੱਧ ਪ੍ਰਦੇਸ਼ ‘ਚ ਸੜਕ ਹਾਦਸੇ ਦੌਰਾਨ 15 ਲੋਕਾਂ ਦੀ ਮੌਤ
ਖੰਡਵਾ (ਮੱਧ ਪ੍ਰਦੇਸ਼), 29 ਸਿਤੰਬਰ (ਟੋਪਏਜੰਸੀ) :- ਮੱਧ ਪ੍ਰਦੇਸ਼ ’ਚ ਖੰਡਵਾ ਜਿਲ੍ਹੇ ਦੇ ਖੰਡਵਾ-ਇੰਦੌਰ ਮਾਰਗ ’ਤੇ ਸੋਮਵਾਰ ਤੜਕੇ ਟਰੱਕ ਅਤੇ ਪਿਕਅੱਪ ਵਾਹਨ ਦਰਮਿਆਨ ਹੋਈ ਟੱਕਰ ’ਚ ਪਿਕਅੱਪ ਵਾਹਨ ’ਚ ਸਵਾਰ 15 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ’ਤੇ ਹੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਸ ਕਮਿਸ਼ਨਰ ਮਨੋਜ ਸ਼ਰਮਾ ਨੇ ਦੱਸਿਆ ਕਿ ਘਟਨਾ ਇੱਥੋਂ 15 ਕਿਲੋਮੀਟਰ ਦੂਰ ਪਿੰਡ ਭੋਜਾਖੇੜੀ (ਛੈਗਾਓਂ) ਨੇੜੇ ਸੋਮਵਾਰ ਤੜਕੇ ਲਗਭਗ 3.45 ਵਜੇ ਉਸ ਸਮੇਂ ਹੋਈ, ਜਦੋਂ ਉਹ ਲੋਕ ਐਤਵਾਰ ਦੀ ਰਾਤ ਖੰਡਵਾ ਜਿਲੇ ਦੇ ਪਿੰਡ ਕਾਜਲਯਾ ਖੇੜੀ ’ਚ ਆਯੋਜਿਤ ਗਰਬਾ ’ਚ ਹਿੱਸਾ ਲੈ ਕੇ ਆਪਣੇ ਪਿੰਡ ਕੇਦਲਾ ਜਾਗੀਰ (ਖਰਗੌਨ ਜਿਲ੍ਹਾ) ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ’ਚ 15 ਲੋਕਾਂ ਦੀ ਮੌਤ ਹ
Share:
 
ਸੱਚ ਦੀ ਕਚਹਿਰੀ

Content on this page requires a newer version of Adobe Flash Player.

Get Adobe Flash player

thetimesofpunjab